Manipur Incident News: ਮਨੀਪੁਰ ਵਿੱਚ ਔਰਤਾਂ ਨਾਲ ਹੋਈ ਬਦਸਲੂਕੀ 'ਤੇ ਸੈਲੇਬਜ਼ ਦਾ ਫੁੱਟਿਆ ਗੁੱਸਾ, ਕਿਹਾ -ਸ਼ਰਮਨਾਕ! ਭਿਆਨਕ
Advertisement
Article Detail0/zeephh/zeephh1789408

Manipur Incident News: ਮਨੀਪੁਰ ਵਿੱਚ ਔਰਤਾਂ ਨਾਲ ਹੋਈ ਬਦਸਲੂਕੀ 'ਤੇ ਸੈਲੇਬਜ਼ ਦਾ ਫੁੱਟਿਆ ਗੁੱਸਾ, ਕਿਹਾ -ਸ਼ਰਮਨਾਕ! ਭਿਆਨਕ

Celebs Reaction ON Manipur Viral Video: ਮਨੀਪੁਰ 'ਚ ਭੀੜ ਵੱਲੋਂ ਦੋ ਔਰਤਾਂ ਨੂੰ ਨਗਨ ਘੁਮਾਉਣ ਤੇ ਉਨ੍ਹਾਂ ਨਾਲ ਕੀਤੀ ਗਈ ਬਦਸਲੂਕੀ ਦੀ ਭਿਆਨਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੂਰੇ ਦੇਸ਼ 'ਚ ਸੰਸਦ ਤੋਂ ਲੈ ਕੇ ਸੜਕਾਂ ਤੱਕ ਹੰਗਾਮਾ ਮਚ ਗਿਆ ਹੈ।

 

Manipur Incident News: ਮਨੀਪੁਰ ਵਿੱਚ ਔਰਤਾਂ ਨਾਲ ਹੋਈ ਬਦਸਲੂਕੀ 'ਤੇ ਸੈਲੇਬਜ਼ ਦਾ ਫੁੱਟਿਆ ਗੁੱਸਾ, ਕਿਹਾ -ਸ਼ਰਮਨਾਕ! ਭਿਆਨਕ

Celebs Reaction ON Manipur Viral Video: ਮਨੀਪੁਰ ਵਿੱਚ ਦੋ ਔਰਤਾਂ ਨਾਲ ਹੋਈ ਬੇਰਹਿਮੀ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਨਾਲ ਬਾਲੀਵੁੱਡ 'ਚ ਵੀ ਹਲਚਲ ਮਚ ਗਈ ਹੈ। ਭੀੜ ਵੱਲੋਂ ਔਰਤਾਂ ਦੀ ਨੰਗੀ ਪਰੇਡ ਦੀ ਵਾਇਰਲ ਹੋਈ ਵੀਡੀਓ ਨੂੰ ਦੇਖ ਕੇ ਲੋਕ ਗੁੱਸੇ 'ਚ ਭੜਕ ਗਏ ਹਨ। ਸੋਸ਼ਲ ਮੀਡੀਆ 'ਤੇ ਲੋਕ ਇਸ ਘਟਨਾ ਦੀ ਨਿੰਦਾ ਕਰ ਰਹੇ ਹਨ। 

ਦਰਅਸਲ ਮਨੀਪੁਰ ਵਿੱਚ 3 ਮਈ ਨੂੰ ਕੂਕੀ ਭਾਈਚਾਰੇ ਵੱਲੋਂ ਕੱਢੇ ਗਏ ‘ਕਬਾਇਲੀ ਏਕਤਾ ਮਾਰਚ’ ਦੌਰਾਨ ਦੋ ਭਾਈਚਾਰਿਆਂ ਦਰਮਿਆਨ ਹਿੰਸਾ ਭੜਕ ਗਈ ਸੀ। ਇਸ ਦੌਰਾਨ ਕੂਕੀ ਅਤੇ ਮੀਤੀ ਭਾਈਚਾਰਿਆਂ ਵਿਚਾਲੇ ਹਿੰਸਕ ਝੜਪ ਹੋ ਗਈ, ਜਿਸ ਤੋਂ ਬਾਅਦ ਉੱਥੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।  ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਤੋਂ ਲੈ ਕੇ 'ਦਿ ਕਸ਼ਮੀਰ ਫਾਈਲਜ਼' ਦੇ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਨੇ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਮਾਮਲੇ ਨੂੰ ਸ਼ਰਮਨਾਕ ਕਰਾਰ ਦਿੱਤਾ। ਇਸ ਦੇ ਨਾਲ ਹੀ ਔਰਤਾਂ ਨੂੰ ਜਲਦ ਤੋਂ ਜਲਦ ਇਨਸਾਫ਼ ਦਿਵਾਉਣ ਲਈ ਆਵਾਜ਼ ਬੁਲੰਦ ਕੀਤੀ ਗਈ ਹੈ।

ਕਿਆਰਾ ਅਡਵਾਨੀ ਦਾ ਪ੍ਰਤੀਕਰਮ
ਕਿਆਰਾ ਅਡਵਾਨੀ ਨੇ ਟਵੀਟ ਕੀਤਾ, 'ਮਣੀਪੁਰ 'ਚ ਔਰਤਾਂ ਵਿਰੁੱਧ ਹਿੰਸਾ ਦਾ ਵੀਡੀਓ ਡਰਾਉਣਾ ਹੈ ਅਤੇ ਇਸ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਹੈ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਔਰਤਾਂ ਨੂੰ ਜਲਦੀ ਤੋਂ ਜਲਦੀ ਨਿਆਂ ਮਿਲੇ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ, ਜਿਸ ਦੇ ਉਹ ਹੱਕਦਾਰ ਹਨ।

ਰਿਚਾ ਚੱਢਾ ਦਾ ਪ੍ਰਤੀਕਰਮ
ਟਵਿੱਟਰ 'ਤੇ ਕਾਫੀ ਐਕਟਿਵ ਰਹਿਣ ਵਾਲੀ ਅਦਾਕਾਰਾ ਰਿਚਾ ਚੱਢਾ ਨੇ ਵੀ ਇਸ ਘਟਨਾ ਨੂੰ ਸ਼ਰਮਨਾਕ ਕਰਾਰ ਦਿੱਤਾ ਅਤੇ ਲਿਖਿਆ, 'ਸ਼ਰਮਨਾਕ! ਭਿਆਨਕ! ਕਾਨੂੰਨ ਦੇ ਵਿਰੁੱਧ!'

ਅਕਸ਼ੈ ਕੁਮਾਰ
ਪੀੜਤਾਂ ਲਈ ਇਨਸਾਫ਼ ਦੀ ਮੰਗ ਕਰਦੇ ਹੋਏ ਅਕਸ਼ੈ ਕੁਮਾਰ ਨੇ ਟਵਿੱਟਰ 'ਤੇ ਲਿਖਿਆ, 'ਮਣੀਪੁਰ 'ਚ ਔਰਤਾਂ 'ਤੇ ਹਿੰਸਾ ਦਾ ਵੀਡੀਓ ਦੇਖ ਕੇ ਹੈਰਾਨ ਹਾਂ, ਬਹੁਤ ਨਿਰਾਸ਼ ਹਾਂ। ਆਸ ਕਰਦਾ ਹਾਂ ਕਿ ਦੋਸ਼ੀਆਂ ਨੂੰ ਅਜਿਹੀ ਸਖ਼ਤ ਸਜ਼ਾ ਮਿਲੇ ਕਿ ਕੋਈ ਮੁੜ ਅਜਿਹੀ ਘਿਨਾਉਣੀ ਹਰਕਤ ਕਰਨ ਬਾਰੇ ਨਾ ਸੋਚੇ।

ਸੋਨੂੰ ਸੂਦ ਦਾ ਪ੍ਰਤੀਕਰਮ
ਹਰ ਕਿਸੇ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣ ਵਾਲੇ ਅਦਾਕਾਰ ਸੋਨੂੰ ਸੂਦ ਨੇ ਵੀ ਮਨੀਪੁਰ ਦੀ ਇਸ ਭਿਆਨਕ ਘਟਨਾ 'ਤੇ ਟਵਿੱਟਰ 'ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਅਦਾਕਾਰ ਨੇ ਲਿਖਿਆ, 'ਮਣੀਪੁਰ ਦੀ ਵੀਡੀਓ ਨੇ ਸਾਰਿਆਂ ਦਾ ਦਿਲ ਹਿਲਾ ਦਿੱਤਾ ਹੈ। ਇਹ ਮਨੁੱਖਤਾ ਦੀ ਪਰੇਡ ਸੀ..ਔਰਤਾਂ ਦੀ ਨਹੀਂ। ਸੋਨੂੰ ਸੂਦ ਟਵਿਟਰ 'ਤੇ ਕਾਫੀ ਐਕਟਿਵ ਰਹਿੰਦੇ ਹਨ।

ਦੱਸ ਦੇਈਏ ਕਿ ਸਾਹਮਣੇ ਆਈ ਵੀਡੀਓ ਵਿੱਚ ਔਰਤਾਂ ਨੂੰ ਨਗਨ ਦਿਖਾਇਆ ਗਿਆ ਹੈ। ਵੀਡੀਓ 'ਚ ਪੁਰਸ਼ ਪੀੜਤ ਔਰਤਾਂ ਨਾਲ ਲਗਾਤਾਰ ਛੇੜਛਾੜ ਕਰਦੇ ਨਜ਼ਰ ਆ ਰਹੇ ਹਨ, ਜਦਕਿ ਔਰਤਾਂ ਬੰਧਕ ਬਣੀਆਂ ਹੋਈਆਂ ਹਨ ਅਤੇ ਮਦਦ ਲਈ ਲਗਾਤਾਰ ਬੇਨਤੀ ਕਰ ਰਹੀਆਂ ਹਨ। ਅਪਰਾਧੀਆਂ ਨੇ ਇਹ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਹੈ, ਜਿਸ ਨਾਲ ਇਨ੍ਹਾਂ ਮਾਸੂਮ ਔਰਤਾਂ 'ਤੇ ਹੋ ਰਹੇ ਭਿਆਨਕ ਤਸ਼ੱਦਦ 'ਚ ਕਈ ਗੁਣਾ ਵਾਧਾ ਹੋ ਗਿਆ ਹੈ।

Trending news