Stefflon Don News: ਬ੍ਰਿਟੇਨ ਦੀ ਮਸ਼ਹੂਰ ਗਾਇਕਾ ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਿੰਡ ਪੁੱਜੀ।
Trending Photos
Stefflon Don News: ਬਰਤਾਨੀਆਂ ਦੀ ਮਸ਼ਹੂਰ ਗਾਇਕਾ ਤੇ ਰੈਪਰ ਸਟੀਫਲੋਨ ਡਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਤੋਂ ਪਹਿਲਾਂ ਮੂਸਾ ਪਿੰਡ ਪੁੱਜੀ। ਮੰਨੇ-ਪ੍ਰਮੰਨੇ ਬ੍ਰਿਟਿਸ਼ ਰੈਪਰ ਸਟੀਫਲੋਨ ਡਾਨ ਭਾਰਤ ਦੇ ਮੂਸਾ ਪਿੰਡ ਪਹੁੰਚੀ। ਸਟੀਫਲੋਨ ਡਾਨ ਦਾ ਡਾਂਸਹਾਲ, ਰੇਗੇ ਅਤੇ ਹਿੱਪ-ਹੌਪ ਦਾ ਵਿਲੱਖਣ ਮਿਸ਼ਰਣ, ਮੂਸੇਵਾਲਾ ਦੀ ਸ਼ੈਲੀ ਦੇ ਨਾਲ, ਇੱਕ ਦਿਲਚਸਪ ਸੰਗੀਤਕ ਟ੍ਰੀਟ ਦਾ ਵਾਅਦਾ ਕਰਦਾ ਹੈ।
3ਕਈ ਚਸ਼ਮਦੀਦਾਂ ਨੇ ਪਿੰਡ ਵਿੱਚ ਸਟੀਫਲੋਨ ਡਾਨ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਗੀਤ ਦੀ ਸ਼ੂਟਿੰਗ ਕਰ ਰਹੀ ਹੈ, ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਵਾਲੀ ਗੱਲ ਹੈ। ਕਾਬਿਲੇਗੌਰ ਹੈ ਕਿ ਸ਼ੁਭਦੀਪ ਉਰਫ ਸਿੱਧੂ ਮੂਸੇਵਾਲਾ ਦਾ 11 ਜੂਨ ਨੂੰ ਜਨਮ ਦਿਨ ਹੈ। ਇਸ ਦੇ ਮੱਦੇਨਜ਼ਰ ਮਸ਼ਹੂਰ ਗਾਇਕਾ ਸਟੀਫਲੋਨ ਡਾਨ ਮਾਨਸਾ ਪੁੱਜੇ ਅਤੇ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ।
ਭਾਵੇਂ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਪ੍ਰਸ਼ੰਸਕ ਅੱਜ ਵੀ ਆਈਕਨ ਨੂੰ ਯਾਦ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਇਹ ਗਾਇਕ ਹੁਣ ਸਾਡੇ ਵਿਚਕਾਰ ਨਹੀਂ ਰਿਹਾ, ਪਰ ਫਿਰ ਵੀ ਉਸ ਦੇ ਗੀਤਾਂ ਦੀ ਧੂਮ ਬਰਕਰਾਰ ਹੈ। ਉਸ ਦੇ ਸਾਰੇ ਗੀਤਾਂ ਨੂੰ ਅੱਜ ਵੀ ਲੱਖਾਂ ਵਿਊਜ਼ ਮਿਲ ਰਹੇ ਹਨ। ਸਪੋਟੀਫਾਈ 'ਤੇ 'ਨੇਵਰ ਫੋਲਡ', ਜਿਓਸਾਵਨ 'ਤੇ 'ਮੇਰਾ ਨਾ' ਅਤੇ ਵਿੰਕ 'ਤੇ 'ਡਾਕਟਰ' ਤੋਂ ਲੈ ਕੇ ਐਪਲ ਮਿਊਜ਼ਿਕ 'ਤੇ 'ਲੇਵਲਜ਼' ਅਤੇ 'ਨੇਵਰ ਫੋਲਡ' ਅਤੇ ਗਾਨਾ 'ਤੇ '295', 'ਦਿ ਲਾਸਟ ਰਾਈਡ', GOAT ਅਤੇ 'ਲੀਜੈਂਡ'।'
ਇਹ ਵੀ ਪੜ੍ਹੋ : Punjab News: BSF ਨੇ ਪਾਕਿਸਤਾਨੀ ਡਰੋਨ 'ਤੇ ਕੀਤੀ ਫਾਇਰਿੰਗ, ਖੇਤ 'ਚੋਂ 5.5 ਕਿਲੋ ਹੈਰੋਇਨ ਬਰਾਮਦ
ਸਿੱਧੂ ਮੂਸੇਵਾਲਾ ਦੇ ਗੀਤ ਅੱਜ ਵੀ ਪੰਜਾਬ ਹਰ ਪਿੰਡ ਵਿੱਚ ਵੱਜਦੇ ਸੁਣਾਈ ਦੇ ਜਾਣਗੇ। ਸਿੱਧੂ ਦੀ ਮੌਤ ਮਗਰੋਂ ਵੀ ਉਸ ਦੇ ਚਾਹੁਣ ਵਾਲਿਆਂ ਵਿੱਚ ਕੋਈ ਵੀ ਕਮੀ ਨਹੀਂ ਆਈ ਹੈ। ਸਿੱਧੂ ਦੇ ਪ੍ਰਸ਼ੰਸਕਾਂ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਉਹ ਹੁਣ ਇਸ ਦੁਨੀਆ ’ਚ ਹੁਣ ਨਹੀਂ ਰਿਹਾ। ਬੇਸ਼ੱਕ ਸਿੱਧੂ ਮੂਸੇਵਾਲਾ ਨੂੰ ਕਤਲ ਕਰਕੇ ਮਾਰ ਦਿੱਤਾ ਗਿਆ ਹੈ ਪਰ ਉਸ ਦੇ ਗੀਤਾਂ ਰਾਹੀਂ ਉਹ ਰਹਿੰਦੀ ਦੁਨੀਆ ਤਕ ਯਾਦ ਰਹੇਗਾ।
ਇਹ ਵੀ ਪੜ੍ਹੋ : Punjab News: ਸ਼ਰਾਬ ਪੀਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਹੁਣ ਖੈਰ ਨਹੀਂ...ਹੁਣ ਥਾਣਿਆਂ 'ਚ ਲੱਗਣਗੇ ਅਲਕੋਮੀਟਰ