ਮਸ਼ਹੂਰ ਕੋਰੋਗਰਾਫ਼ਰ ਸਰੋਜ ਖ਼ਾਨ ਨਹੀਂ ਰਹੀ,ਦਿਲ ਦਾ ਦੌਰਾ ਪੈਣ ਨਾਲ ਮੁੰਬਈ ਵਿੱਚ ਦੇਹਾਂਤ
Advertisement

ਮਸ਼ਹੂਰ ਕੋਰੋਗਰਾਫ਼ਰ ਸਰੋਜ ਖ਼ਾਨ ਨਹੀਂ ਰਹੀ,ਦਿਲ ਦਾ ਦੌਰਾ ਪੈਣ ਨਾਲ ਮੁੰਬਈ ਵਿੱਚ ਦੇਹਾਂਤ

ਸਾਹ ਲੈਣ ਵਿੱਚ ਤਕਲੀਫ਼ ਦੀ ਵਜ੍ਹਾਂ ਕਰ ਕੇ ਸਰੋਜ ਖ਼ਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ

ਸਾਹ ਲੈਣ ਵਿੱਚ ਤਕਲੀਫ਼ ਦੀ ਵਜ੍ਹਾਂ ਕਰ ਕੇ ਸਰੋਜ ਖ਼ਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਕੋਰੋਗਰਾਫ਼ਰ ਸਰੋਜ ਖ਼ਾਨ ( Saroj Khan) ਹੁਣ ਸਾਡੇ ਵਿੱਚ ਨਹੀਂ ਰਹੀ ਹੈ,ਦੇਰ ਰਾਤ ਉਨ੍ਹਾਂ ਦਾ ਮੁੰਬਈ ਵਿੱਚ ਦੇਹਾਂਤ ਹੋ ਗਿਆ ਹੈ, ਸਰੋਜ ਦੇ ਦੇਹਾਂਤ ਦੀ ਵਜ੍ਹਾਂ ਦਿਲ ਦਾ ਦੌਰੇ ਨੂੰ ਦੱਸਿਆ ਜਾ ਰਿਹਾ ਹੈ, ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਆ ਰਹੀ ਸੀ ਜਿਸ ਦੀ ਵਜ੍ਹਾਂ ਕਰ ਕੇ 20 ਜੂਨ ਨੂੰ ਸਰੋਜ ਖ਼ਾਨ ਨੂੰ ਬਾਂਦਰਾ ਦੇ ਗੁਰੂ ਨਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਸਰੋਜ ਖ਼ਾਨ ਦਾ ਕੋਵਿਡ-19 ਦਾ ਟੈਸਟ ਹੋਇਆ ਸੀ ਪਰ ਉਹ ਨੈਗੇਟਿਵ ਆਇਆ ਸੀ 

ਸਰੋਜ ਖ਼ਾਨ ਦਾ ਜਨਮ 22 ਨਵੰਬਰ 1948 ਨੂੰ ਮੁੰਬਈ ਵਿੱਚ ਹੋਇਆ ਸੀ,ਉਹ 72 ਸਾਲ ਦੀ ਸਨ, ਉਨ੍ਹਾਂ ਦਾ ਅਸਲੀ ਨਾਂ ਨਿਰਮਲਾ ਨਾਗਪਾਲ ਸੀ, ਉਨ੍ਹਾਂ ਨੇ 200 ਤੋਂ ਵਧ ਫ਼ਿਲਮਾਂ ਵਿੱਚ ਕੋਰੋਗਰਾਫ਼ ਕੀਤਾ ਸੀ, ਸਰੋਜ ਪਹਿਲਾਂ ਅਸਿਸਟੈਂਟ ਕੋਰੋਗਰਾਫ਼ਰ ਸੀ, ਪਰ 1974 ਵਿੱਚ ਪਹਿਲੀ ਫ਼ਿਲਮ 'ਗੀਤਾ ਮੇਰਾ ਨਾਂ' ਨਾਲ ਉਹ ਕੋਰੋਗਰਾਫ਼ਰ ਬਣ ਗਈ 

ਕੋਰੋਗਰਾਫ਼ਰ ਸਰੋਜ ਖ਼ਾਨ ਨੇ 1986 ਤੋਂ ਲੈਕੇ 2019 ਤੱਕ ਕਈ ਫ਼ਿਲਮਾਂ ਵਿੱਚ ਗਾਣੇ ਕੋਰੋਗਰਾਫ਼ ਕੀਤੇ ਸਨ,ਜਿਸ ਵਿੱਚ 'ਨਿਬੁੜਾ-ਨਿਬੁੜਾ', 'ਇੱਕ -ਦੋ ਤੀਨ','ਡੋਲਾ ਰੇ ਡੋਲਾ ਰੇ','ਕਾਟੇ ਨਹੀਂ ਕੱਟ ਤੇ','ਹਵਾ ਹਵਾਈ' ਵਰਗੇ ਕਈ ਸੁਪਰ ਹਿੱਟ ਗਾਣਿਆਂ ਦੀ ਕੋਰੋਗਰਾਫ਼ੀ ਕੀਤੀ 

ਸਰੋਜ ਖ਼ਾਨ ਨੇ ਤੇਜ਼ਾਬ ਖਲਨਾਇਕ ਮਿਸਟਰ ਇੰਡੀਆ ਚਾਲਬਾਜ਼ ਨਗੀਨਾ ਚਾਂਦਨੀ ਹਮ ਦਿਲ ਦੇ ਚੁੱਕੇ ਸਨਮ ਦੇਵਦਾਸ ਵਰਗੀ ਕਈ ਹਿਟ ਫ਼ਿਲਮਾਂ ਵਿੱਚ ਗਾਣਿਆਂ ਦੀ ਕੋਰੋਗਰਾਫ਼ੀ ਕੀਤੀ ਸੀ, ਉਨ੍ਹਾਂ ਦਾ ਅਖ਼ੀਰਲਾ ਗਾਣਾ ਫ਼ਿਲਮ 'ਕਲੰਕ' ਦੇ ਲਈ 'ਤਬਾਹ ਹੋ ਗਿਆ' ਦੀ ਕੋਰੋਗਰਾਫ਼ੀ ਕੀਤੀ ਸੀ ਇਸ ਗਾਣੇ ਵਿੱਚ ਮਾਦੁਰੀ ਦੀਕਸ਼ਿਤ ਡਾਂਸ ਕਰਦੀ ਹੋਈ ਨਜ਼ਰ ਆਈ ਸੀ

 

 

 

Trending news