Carry on Jatta 3 box office Collection: ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ਨਾ ਸਿਰਫ ਭਾਰਤ ਵਿੱਚ ਸਗੋਂ ਪੂਰੀ ਦੁਨੀਆਂ ਵਿੱਚ ਆਪਣਾ ਰੁਤਬਾ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ
Trending Photos
Carry on Jatta 3 box office Collection: ਅਕਸਰ ਭਾਰਤ ਵਿੱਚ ਬਾਲੀਵੁੱਡ ਅਤੇ ਸਾਊਥ ਫਿਲਮਾਂ ਦਾ ਹੀ ਬੋਲਬਾਲਾ ਰਹਿੰਦਾ ਹੈ ਪਾਰ ਕਈ ਵਾਰ ਪੰਜਾਬੀ ਫ਼ਿਲਮਾਂ ਵੀ ਬਹੁਤ ਚੰਗਾ ਕਰ ਜਾਂਦੀਆਂ ਹਨ। ਇਨ੍ਹੀਂ ਦਿਨੀਂ ਪੰਜਾਬੀ ਫ਼ਿਲਮਾਂ ਨੇ ਵੀ ਆਪਣਾ ਪੱਧਰ ਵਧਾ ਲਿਆ ਹੈ ਅਤੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਪੰਜਾਬੀ ਅਦਾਕਾਰ, ਗਾਇਕ ਤੇ ਨਿਰਮਾਤਾ ਗਿੱਪੀ ਗਰੇਵਾਲ ਦਾ ਇਸ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਹੈ।
ਹਾਲ ਹੀ ਵਿੱਚ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਦੀ ਰਿਲੀਜ਼ ਹੋਈ ਫਿਲਮ 'ਕੈਰੀ ਓਨ ਜੱਟਾ 3' ਨੇ ਨਾ ਸਿਰਫ ਲੋਕਾਂ ਵੱਲੋਂ ਖੂਬ ਪਿਆਰ ਕਮਾਇਆ ਸਗੋਂ ਦੁਨੀਆਂ ਭਰ ਵਿੱਚ ਛਾਈ ਹੋਈ ਹੈ। ਇਹ ਸਾਲ ਪੰਜਾਬੀ ਫਿਲਮ ਇੰਡਸਟਰੀ ਲਈ ਇਤਿਹਾਸਕ ਰਿਹਾ ਹੈ, ਪਹਿਲਾਂ ਐਮੀ ਵਿਰਕ ਦੀ ਫਿਲਮ 'ਸੌਂਕਣ ਸੌਂਕਣੇ' ਨੇ ਖੂਬ ਧੂਮ ਮਚਾਈ ਸੀ ਪਰ ਹਾਲ ਹੀ 'ਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਬਾਕਸ ਆਫਿਸ 'ਤੇ ਸ਼ਤਕ ਜੜ ਦਿੱਤਾ ਹੈ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਫਿਲਮ ਕ੍ਰਿਟਿਕ KRK ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਲਿਖਿਆ ਕਿ "ਪੰਜਾਬੀ ਫਿਲਮ Carry On Jatta 3 ਨੇ 100 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਫਿਲਮ ਨੇ ਵਿਦੇਸ਼ਾਂ ਵਿੱਚ 50 ਕਰੋੜ ਰੁਪਏ ਅਤੇ ਭਾਰਤ ਵਿੱਚ 50 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਗਿੱਪੀ ਗਰੇਵਾਲ ਵਿਦੇਸ਼ਾਂ ਵਿੱਚ ਵੀ ਇੱਕ ਬਹੁਤ ਵੱਡਾ ਸਟਾਰ ਹੈ। ਫਿਲਮ ਨੇ ਪਾਕਿਸਤਾਨ ਵਿੱਚ 25 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ, ਜੋ ਅਸਲ ਵਿੱਚ ਬਹੁਤ ਵੱਡਾ ਹੈ।"
ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ਨਾ ਸਿਰਫ ਭਾਰਤ ਵਿੱਚ ਸਗੋਂ ਪੂਰੀ ਦੁਨੀਆਂ ਵਿੱਚ ਆਪਣਾ ਰੁਤਬਾ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਅਜਿਹਾ ਪਿਛਲੀ ਕਈ ਫ਼ਿਲਮਾਂ ਨਾਲ ਹੋਇਆ ਵੀ ਹੈ ਪਰ ਹੁਣ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ ਫਿਲਮ 'ਕੈਰੀ ਆਨ ਜੱਟਾ 3' ਇੰਡਸਟਰੀ ਲਈ ਸਭ ਤੋਂ ਵੱਡੀ ਹਿੱਟ ਫਿਲਮ ਮੰਨੀ ਜਾ ਰਹੀ ਹੈ।
ਫਿਲਮ ਨੇ ਰਿਲੀਜ਼ ਹੋਣ ਤੋਂ ਬਾਅਦ ਪਹਿਲੇ ਦਿਨ ਹੀ 10 ਕਰੋੜ 12 ਲੱਖ ਦੀ ਕਮਾਈ ਕੀਤੀ ਸੀ ਤੇ ਬਾਅਦ ਵਿੱਚ ਦੂਜੇ ਦਿਨ ਸ਼ੁੱਕਰਵਾਰ ਨੂੰ 10 ਕਰੋੜ 72 ਲੱਖ, ਤੀਜੇ ਦਿਨ ਸ਼ਨੀਵਾਰ 12 ਕਰੋੜ 32 ਲੱਖ, ਚੌਥੇ ਦਿਨ ਐਤਵਾਰ 13 ਕਰੋੜ 40 ਲੱਖ ਦੀ ਕਮਾਈ ਕੀਤੀ ਹੈ। ਇਸਦੇ ਨਾਲ ਹੀ 'ਕੈਰੀ ਆਨ ਜੱਟਾ 3' ਪੰਜਾਬੀ ਫਿਲਮਾਂ 'ਚ ਓਪਨਿੰਗ ਦੇ ਮਾਮਲੇ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਸੀ।
ਇਹ ਵੀ ਪੜ੍ਹੋ: Manipur Incident news: ਮਣੀਪੁਰ ਹਾਦਸੇ ਦੇ ਖਿਲਾਫ ਯੂਥ ਕਾਂਗਰਸ ਵੱਲੋਂ ਕੱਢਿਆ ਗਿਆ ਕੈਂਡਲ ਮਾਰਚ
(For more news apart from Gippy Grewal and Sonam Bajwa's Carry on Jatta 3 box office Collection, stay tuned to Zee PHH)