'ਆਪ' ਨਾਲ ਮਿਲ ਜਪਜੀ ਖਹਿਰਾ ਤੇ ਦੇਵ ਖਰੌੜ ਨੇ ਕੱਢਿਆ ਰੋਡ ਸ਼ੋਅ, ਕਿਸਾਨਾਂ ਦਾ ਸਮਰਥਨ ਦੇਣ ਦੀ ਕੀਤੀ ਅਪੀਲ

 ਇਸ ਮੌਕੇ ਦੋਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੱਲ੍ਹ ਨੂੰ ਕਿਸਾਨਾਂ ਦਾ ਸਮਰਥਨ ਦੇਣ ਤਾਂ ਜੋ ਕਿਸਾਨਾਂ ਨੂੰ ਹੱਕ ਮਿਲ ਸਕੇ।   

'ਆਪ' ਨਾਲ ਮਿਲ ਜਪਜੀ ਖਹਿਰਾ ਤੇ ਦੇਵ ਖਰੌੜ ਨੇ ਕੱਢਿਆ ਰੋਡ ਸ਼ੋਅ, ਕਿਸਾਨਾਂ ਦਾ ਸਮਰਥਨ ਦੇਣ ਦੀ ਕੀਤੀ ਅਪੀਲ
'ਆਪ' ਨਾਲ ਮਿਲ ਜਪਜੀ ਖਹਿਰਾ ਤੇ ਦੇਵ ਖਰੌੜ ਨੇ ਕੱਢਿਆ ਰੋਡ ਸ਼ੋਅ, ਕਿਸਾਨਾਂ ਦਾ ਸਮਰਥਨ ਦੇਣ ਦੀ ਕੀਤੀ ਅਪੀਲ

ਨਵਦੀਪ ਸਿੰਘ/ ਮੋਗਾ: ਖੇਤੀ ਬਿੱਲਾਂ ਦੇ ਵਿਰੋਧ 'ਚ ਅੱਜ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਜਪਜੀ ਖਹਿਰਾ ਅਤੇ ਦੇਵ ਖਰੌੜ ਨੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਮੋਗਾ 'ਚ ਵਿਸ਼ਾਲ ਰੋਡ ਸ਼ੋਅ ਕੱਢਿਆ। ਇਸ ਮੌਕੇ ਦੋਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੱਲ੍ਹ ਨੂੰ ਕਿਸਾਨਾਂ ਦਾ ਸਮਰਥਨ ਦੇਣ ਤਾਂ ਜੋ ਕਿਸਾਨਾਂ ਨੂੰ ਹੱਕ ਮਿਲ ਸਕੇ। 

ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਤੋਂ ਉੱਪਰ ਉੱਠ ਕੇ ਇੱਕ ਕਿਸਾਨ ਦੇ ਧੀ-ਪੁੱਤ ਦੇ ਨਾਤੇ ਕਿਸਾਨਾਂ ਦੇ ਹੱਕ 'ਚ ਖੜੇ ਹਾਂ। 

ਉਹਨਾਂ ਕਿਹਾ ਕਿ ਸੰਘਰਸ਼ ਦੇ ਬਾਵਜੂਦ ਵੀ ਸਰਕਾਰ ਟਸ ਤੋਂ ਮਸ ਨਹੀਂ ਹੋਈ, ਪਰ ਅਸੀਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰ ਇਹਨਾਂ ਆਰਡੀਨੈਂਸਾਂ ਨੂੰ ਰੱਦ ਕਰਵਾਵਾਂਗੇ। ਅਦਾਕਾਰਾ ਜਪਜੀ ਖਹਿਰਾ ਨੇ ਕਿਹਾ ਕਿ ਸਰਕਾਰ ਇਹ ਆਰਡੀਨੈਂਸ ਜਲਦ ਤੋਂ ਜਲਦ ਰੱਦ ਕਰੇ ਕਿਉਂਕਿ ਸਰਕਾਰ ਸਾਡੇ ਵੱਲੋਂ ਹੀ ਚੁਣੀ ਜਾਂਦੀ ਹੈ, ਜੇਕਰ ਸਰਕਾਰ ਸਾਡੀ ਗੱਲ ਨਹੀਂ ਸੁਣੇਗੀ ਤਾਂ ਅਜਿਹੀ ਸਰਕਾਰ ਦਾ ਕੀ ਫਾਇਦਾ। 

Watch Live Tv-