Karan Deol and Drisha Acharya Roka Ceremony: ਕਰਨ ਦਿਓਲ ਨੇ ਆਪਣੀ ਹੋਣ ਵਾਲੀ ਦੁਲਹਨ ਦਿਸ਼ਾ ਨਾਲ ਕੱਟਿਆ ਕੇਕ, ਸਾਹਮਣੇ ਆਈ ਵੀਡੀਓ
Advertisement
Article Detail0/zeephh/zeephh1737178

Karan Deol and Drisha Acharya Roka Ceremony: ਕਰਨ ਦਿਓਲ ਨੇ ਆਪਣੀ ਹੋਣ ਵਾਲੀ ਦੁਲਹਨ ਦਿਸ਼ਾ ਨਾਲ ਕੱਟਿਆ ਕੇਕ, ਸਾਹਮਣੇ ਆਈ ਵੀਡੀਓ

Karan Deol and Drisha Acharya Roka Ceremony Photos: ਸੰਨੀ ਦਿਓਲ (Sunny Deol) ਦੇ ਬੇਟੇ ਕਰਨ ਦਿਓਲ ਦੀ ਰੋਕਾ ਸੈਰੇਮਨੀ ਹੋਈ। ਕਰਨ ਦਿਓਲ (Karan Deol) ਨੇ ਰੋਕਾ ਸਮਾਰੋਹ ਦੇ ਮੌਕੇ 'ਤੇ ਆਪਣੀ ਹੋਣ ਵਾਲੀ ਪਤਨੀ ਦ੍ਰੀਸ਼ਾ ਆਚਾਰਿਆ ਨਾਲ ਕੇਕ ਕੱਟਿਆ।

 

 

Karan Deol and Drisha Acharya Roka Ceremony: ਕਰਨ ਦਿਓਲ ਨੇ ਆਪਣੀ ਹੋਣ ਵਾਲੀ ਦੁਲਹਨ ਦਿਸ਼ਾ ਨਾਲ ਕੱਟਿਆ ਕੇਕ, ਸਾਹਮਣੇ ਆਈ ਵੀਡੀਓ

Karan Deol and Drisha Acharya Roka Ceremony Photos: ਬਾਲੀਵੁੱਡ ਅਭਿਨੇਤਾ ਸੰਨੀ ਦਿਓਲ  (Sunny Deol)  ਦੇ ਘਰ ਇਨ੍ਹੀਂ ਦਿਨੀਂ ਫੰਕਸ਼ਨ ਚੱਲ ਰਿਹਾ ਹੈ ਅਤੇ ਇਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦਰਅਸਲ, ਸੰਨੀ ਦਿਓਲ (Sunny Deol) ਦੇ ਬੇਟੇ ਕਰਨ ਦਿਓਲ (Karan Deol) ਦਾ ਵਿਆਹ ਹੋਣ ਵਾਲਾ ਹੈ ਅਤੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਹਨ। 

ਕਰਨ ਦਿਓਲ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਦ੍ਰੀਸ਼ਾ ਆਚਾਰਿਆ (Karan Deol and Drisha Acharya) ਨਾਲ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਕਰਨ ਦਿਓਲ ਦਾ ਰੋਕਾ ਸੈਰੇਮਨੀ ਪਿਛਲੇ ਸੋਮਵਾਰ ਯਾਨੀ 12 ਜੂਨ ਨੂੰ ਸੀ ਅਤੇ ਇਸ ਦੀਆਂ ਝਲਕੀਆਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੀਆਂ ਹਨ। ਹੁਣ ਕਰਨ ਦਿਓਲ ਅਤੇ ਦ੍ਰੀਸ਼ਾ ਆਚਾਰਿਆ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਦੋਵੇਂ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ: Karan Deol-Drisha Acharya Marriage: ਜਾਣੋ ਕੌਣ ਹੈ ਸੰਨੀ ਦਿਓਲ ਦੀ ਨੂੰਹ! 

Karan Deol and Drisha Acharya Roka Ceremony Video: ਆਓ ਦੇਖਦੇ ਹਾਂ ਕਰਨ ਦਿਓਲ ਅਤੇ ਦ੍ਰੀਸ਼ਾ ਅਚਾਰੀਆ ਦੀ ਵੀਡੀਓ

 
 
 
 

 
 
 
 
 
 
 
 
 
 
 

A post shared by Pinkvilla (@pinkvilla)

ਕਰਨ ਦਿਓਲ ਦੇ ਫੈਨ ਪੇਜ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਰਨ ਦਿਓਲ ਆਪਣੀ ਦੁਲਹਨ ਦ੍ਰੀਸ਼ਾ ਆਚਾਰਿਆ ਨਾਲ ਰੋਕਾ ਸਮਾਰੋਹ (Karan Deol and Drisha Acharya Roka Ceremony) 'ਚ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਕੇਕ ਕੱਟਣ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਨੂੰ ਕੇਕ ਖੁਆਇਆ। ਕਰਨ ਦਿਓਲ ਨੇ ਕੁੜਤੇ ਅਤੇ ਪਜਾਮੇ ਦੇ ਨਾਲ ਨਹਿਰੂ ਜੈਕੇਟ ਪਹਿਨੀ ਸੀ। ਇਸ ਦੌਰਾਨ ਦ੍ਰੀਸ਼ਾ ਗੋਲਡਨ ਕਲਰ ਦੀ ਸਾੜੀ 'ਚ ਨਜ਼ਰ ਆਈ।

ਕਰਨ ਦਿਓਲ ਅਤੇ ਦ੍ਰੀਸ਼ਾ ਆਚਾਰਿਆ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਖਬਰਾਂ ਹਨ ਕਿ ਕਰਨ ਦਿਓਲ ਦੇ ਸੰਗੀਤ, ਮਹਿੰਦੀ ਅਤੇ ਹਲਦੀ ਫੰਕਸ਼ਨ 15 ਜੂਨ ਅਤੇ 17 ਜੂਨ ਨੂੰ ਹੋਣਗੇ ਅਤੇ ਉਹ 18 ਜੂਨ ਨੂੰ ਦ੍ਰੀਸ਼ਾ ਆਚਾਰਿਆ ਨਾਲ ਵਿਆਹ ਦੇ ਬੰਧਨ ਵਿੱਚ ਬੱਝਣਗੇ। ਦੱਸ ਦੇਈਏ ਕਿ ਕਰਨ ਦਿਓਲ ਅਤੇ ਦ੍ਰਿਸ਼ਾ ਆਚਾਰਿਆ ਪਿਛਲੇ 6 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦ੍ਰੀਸ਼ਾ ਆਚਾਰੀਆ ਮਸ਼ਹੂਰ ਫਿਲਮ ਨਿਰਮਾਤਾ ਬਿਮਲ ਰਾਏ ਦੀ ਪੜਪੋਤੀ ਹੈ। ਖਬਰਾਂ ਮੁਤਾਬਕ ਦ੍ਰੀਸ਼ਾ ਅਤੇ ਕਰਨ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ, ਕਿਹਾ ਜਾ ਰਿਹਾ ਹੈ ਕਿ  ਦ੍ਰੀਸ਼ਾ ਅਤੇ ਕਰਨ ਦਾ ਵਿਆਹ 18 ਜੂਨ ਨੂੰ ਹੋਵੇਗਾ।

Trending news