Shehnaaz Gill New House: ਪਹਿਲੀ ਫ਼ਿਲਮ ਤੋਂ ਹੀ ਚਮਕੀ ਸ਼ਹਿਨਾਜ਼ ਗਿੱਲ ਦੀ ਕਿਸਮਤ! ਖਰੀਦਿਆ ਨਵਾਂ ਘਰ, ਵੇਖੋ ਫੋਟੋਆਂ
Advertisement
Article Detail0/zeephh/zeephh1678461

Shehnaaz Gill New House: ਪਹਿਲੀ ਫ਼ਿਲਮ ਤੋਂ ਹੀ ਚਮਕੀ ਸ਼ਹਿਨਾਜ਼ ਗਿੱਲ ਦੀ ਕਿਸਮਤ! ਖਰੀਦਿਆ ਨਵਾਂ ਘਰ, ਵੇਖੋ ਫੋਟੋਆਂ

Shehnaaz Gill Buy New house: 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਸ਼ਹਿਨਾਜ਼ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਅਦਾਕਾਰਾ ਨੇ ਨਵਾਂ ਘਰ ਖਰੀਦਿਆ ਹੈ।

Shehnaaz Gill New House: ਪਹਿਲੀ ਫ਼ਿਲਮ ਤੋਂ ਹੀ ਚਮਕੀ ਸ਼ਹਿਨਾਜ਼ ਗਿੱਲ ਦੀ ਕਿਸਮਤ! ਖਰੀਦਿਆ ਨਵਾਂ ਘਰ, ਵੇਖੋ ਫੋਟੋਆਂ

Shehnaaz Gill Buy New house: ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਸ਼ਹਿਨਾਜ਼ ਗਿੱਲ (Shehnaaz Gill) ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਹਾਲ ਹੀ 'ਚ ਅਦਾਕਾਰਾ ਦੀ ਖੁਸ਼ੀ ਦਾ ਵੱਡਾ ਕਾਰਨ ਸਾਹਮਣੇ ਆਇਆ ਹੈ। ਸ਼ਹਿਨਾਜ਼ ਗਿੱਲ (Shehnaaz Gill Buy New house) ਨੇ ਨਵਾਂ ਘਰ ਖਰੀਦਿਆ ਹੈ ਅਤੇ ਇਸ ਦੀ ਅਪਡੇਟ ਖੁਦ ਮਿਸ ਗਿੱਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਦਿੱਤੀ ਹੈ। ਇਸ ਖਬਰ ਤੋਂ ਬਾਅਦ ਪ੍ਰਸ਼ੰਸਕ ਅਦਾਕਾਰਾ ਨੂੰ ਵਧਾਈ ਦੇ ਰਹੇ ਹਨ।

ਸ਼ਹਿਨਾਜ਼ ਗਿੱਲ (Shehnaaz Gill Buy New house) ਨੇ ਮੁੰਬਈ 'ਚ ਨਵਾਂ ਘਰ ਖਰੀਦਿਆ ਹੈ। ਫਿਲਹਾਲ ਇਸ ਘਰ ਦੀ ਕੀਮਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸ਼ਹਿਨਾਜ਼ ਦੇ ਪ੍ਰਸ਼ੰਸਕ ਉਸ ਨੂੰ ਨਵੇਂ ਘਰ ਲਈ ਇੰਸਟਾਗ੍ਰਾਮ 'ਤੇ ਵਧਾਈ ਦੇ ਰਹੇ ਹਨ। ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਸੰਦੇਸ਼ ਸ਼ੇਅਰ ਕੀਤਾ ਹੈ।

ਇਹ ਵੀ ਪੜ੍ਹੋ: Punjab News: ਦੁਬਈ 'ਚ ਵਾਪਰਿਆ ਭਿਆਨਕ ਹਾਦਸਾ; ਟਰੱਕ ਨੂੰ ਅੱਗ ਲੱਗਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਸ਼ਹਿਨਾਜ਼ ਨੇ ਆਪਣੇ ਪ੍ਰਸ਼ੰਸਕਾਂ ਲਈ ਦਿਲ ਨੂੰ ਛੂਹਣ ਵਾਲੇ ਸੰਦੇਸ਼ਾਂ ਦੇ ਨਾਲ ਕੁਝ ਸਕ੍ਰੀਨਸ਼ੌਟਸ ਸਾਂਝੇ ਕੀਤੇ ਜਿਸ ਵਿੱਚ ਉਹ ਨਾ ਸਿਰਫ ਉਨ੍ਹਾਂ ਨੂੰ ਉਨ੍ਹਾਂ ਦੀ ਨਵੀਂ ਉਪਲਬਧੀ ਲਈ ਵਧਾਈ ਦਿੰਦੀ ਦਿਖਾਈ ਦੇ ਰਹੀ ਹੈ, ਬਲਕਿ ਇਹ ਵੀ ਜ਼ਿਕਰ ਕਰਦੀ ਹੈ ਕਿ ਉਹ ਇਸ ਨੂੰ ਆਪਣਾ ਮੀਲ ਪੱਥਰ ਮੰਨਦੇ ਹਨ।

 
 
 
 

 
 
 
 
 
 
 
 
 
 
 

A post shared by Shehnaaz Gill (@shehnaazgill)

 

ਬਿੱਗ ਬੌਸ 13 ਦੌਰਾਨ ਸ਼ਹਿਨਾਜ਼ ਗਿੱਲ ਦਾ ਮਜ਼ੇਦਾਰ ਅੰਦਾਜ਼ ਹੋਸਟ ਸਲਮਾਨ ਖਾਨ ਨੂੰ ਕਾਫੀ ਪਸੰਦ ਆਇਆ ਅਤੇ ਦੋਵੇਂ ਦੋਸਤ ਬਣ ਗਏ। ਸ਼ੋਅ ਤੋਂ ਬਾਅਦ ਭਾਈਜਾਨ ਨੇ ਅਦਾਕਾਰਾ ਨੂੰ ਆਪਣੀ ਫਿਲਮ ਦੀ ਪੇਸ਼ਕਸ਼ ਕੀਤੀ। ਇਸ ਦੇ ਨਾਲ ਹੀ ਸ਼ਹਿਨਾਜ਼ ਨੇ ਸਲਮਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' (Kisi Ka Bhai Kisi Ki Jaan) ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। 

ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਸਖ਼ਤ ਮਿਹਨਤ ਕੀਤੀ। ਕਈ ਵਾਰ ਬਾਡੀ ਸ਼ੇਮਿੰਗ ਦਾ ਸ਼ਿਕਾਰ ਹੋ ਚੁੱਕੀ ਅਦਾਕਾਰਾ ਨੇ ਖੁਦ 'ਤੇ ਕਾਫੀ ਕੰਮ ਕੀਤਾ ਹੈ। ਹੁਣ ਉਸਦੀ ਮਿਹਨਤ ਰੰਗ ਲਿਆ ਰਹੀ ਹੈ ਅਤੇ ਉਸਨੂੰ ਕਈ ਪ੍ਰੋਜੈਕਟ ਮਿਲ ਰਹੇ ਹਨ। ਕਿਸੀ ਕਾ ਭਾਈ ਕਿਸੀ ਕੀ ਜਾਨ (Kisi Ka Bhai Kisi Ki Jaan) ਨਾਲ ਦੀ ਰਿਲੀਜ਼ ਤੋਂ ਬਾਅਦ ਸ਼ਹਿਨਾਜ਼ (Shehnaaz Gill Buy New house)ਨੇ ਆਪਣੇ ਲਈ ਨਵਾਂ ਘਰ ਖਰੀਦਿਆ ਹੈ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ 'ਚ ਦਿੱਤੀ ਹੈ। 

Trending news