#NehuPreet : ਸੋਸ਼ਲ ਮੀਡੀਆ 'ਤੇ ਛਾਇਆ ਨੇਹਾ ਕੱਕੜ ਤੇ ਰੋਹਨਪ੍ਰੀਤ ਦੀ ਸਗਾਈ ਦਾ ਵੀਡੀਓ
Advertisement

#NehuPreet : ਸੋਸ਼ਲ ਮੀਡੀਆ 'ਤੇ ਛਾਇਆ ਨੇਹਾ ਕੱਕੜ ਤੇ ਰੋਹਨਪ੍ਰੀਤ ਦੀ ਸਗਾਈ ਦਾ ਵੀਡੀਓ

ਬਾਲੀਵੁੱਡ ਦੀ ਮਸ਼ਹੂਰ ਸਿੰਗਰ ਨੇਹਾ ਕੱਕੜ ਨੇ ਪੰਜਾਬੀ ਸਿੰਗਰ ਰੋਹਨਪ੍ਰੀਤ ਨਾਲ ਸਗਾਈ ਕਰ ਲਈ ਹੈ 

ਬਾਲੀਵੁੱਡ ਦੀ ਮਸ਼ਹੂਰ ਸਿੰਗਰ ਨੇਹਾ ਕੱਕੜ ਨੇ ਪੰਜਾਬੀ ਸਿੰਗਰ ਰੋਹਨਪ੍ਰੀਤ ਨਾਲ ਸਗਾਈ ਕਰ ਲਈ ਹੈ

ਦਿੱਲੀ : ਬਾਲੀਵੁੱਡ ਦੀ ਮਸ਼ਹੂਰ ਸਿੰਗਰ ਨੇਹਾ ਕੱਕੜ ਦੇ ਵਿਆਹ ਦੀਆਂ ਅਟਕਨਾ ਕਾਫ਼ੀ ਦਿਨਾਂ ਤੋਂ ਚੱਲ ਰਹੀ,ਇਸ ਵਿੱਚ ਨੇਹਾ ਕੱਕੜ ਨੇ ਰਾਇਜਿੰਗ ਸਟਾਰ ਰੋਹਨਪ੍ਰੀਤ ਦੇ ਨਾਲ ਸਗਾਈ ਕਰ ਲਈ, ਕਿਹਾ ਜਾ ਰਿਹਾ ਹੈ ਕਿ 24 ਅਕਤੂਬਰ ਨੂੰ ਦੋਵਾਂ ਦਾ ਵਿਆਹ ਹੈ, ਫਿਲਹਾਲ ਇੰਨਾਂ ਦੀ ਸਗਾਈ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਛਾਇਆ ਹੋਇਆ ਹੈ,ਇਸ ਵੀਡੀਓ ਵਿੱਚ ਨੇਹਾ ਅਤੇ ਰੋਹਤਨਪ੍ਰੀਤ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ

 

ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਇੱਕ ਪੋਸਟ ਇੰਸਟਰਾਗਰਾਮ ਹੈਂਡਲ 'ਤੇ ਸਾਂਝਾ ਕੀਤਾ ਹੈ, ਨੇਹਾ ਨੇ ਆਪਣੇ ਮਾਪਿਉ ਦਾ ਧੰਨਵਾਦ ਕੀਤਾ ਹੈ,ਉਨ੍ਹਾਂ ਅੱਗੇ ਕਿਹਾ ਕਿ ਜ਼ਿੰਦਗੀ ਦਾ ਸਭ ਤੋਂ ਖ਼ੂਬਸੂਰਤ ਈਵੈਂਟ ਦੇਣ ਦੇ ਲਈ ਧੰਨਵਾਦ

ਨੇਹਾ ਕੱਕੜ ਗੁਲਾਬੀ ਕੱਪੜਿਆਂ ਵਿੱਚ ਨਜ਼ਰ ਆਈ

ਨੇਹਾ ਕੱਕੜ ਨੇ ਗੁਲਾਬੀ ਰੰਗ ਦੇ ਕੱਪੜੇ ਪਾਏ ਸਨ,ਉਧਰ ਰੋਹਨਪ੍ਰੀਤ ਨੇ ਪੀਚ ਰੰਗ ਦੀ ਸ਼ੇਰਵਾਨੀ ਪਾਈ ਸੀ, ਦੋਵੇਂ ਕਾਫ਼ੀ ਮਸਤੀ ਵਿੱਚ ਨਜ਼ਰ ਆ ਰਹੇ ਸਨ, ਵੀਡੀਓ ਵਿੱਚ ਉਨ੍ਹਾਂ ਦੇ ਕਰੀਬੀ ਦੋਸਤ ਅਤੇ  ਪਰਿਵਾਰ ਦੇ ਮੈਂਬਰ ਵੀ ਨਜ਼ਰ ਆ ਰਹੇ ਸਨ

ਰੋਹਨਪ੍ਰੀਤ ਦੇ ਪਰਿਵਾਰ ਨੂੰ ਮਿਲੀ ਨੇਹਾ

ਇਸ ਤੋਂ ਪਹਿਲਾਂ ਨੇਹਾ ਨੇ ਇੱਕ ਵੀਡੀਓ ਸਾਂਝਾ ਕੀਤਾ ਸੀ ਜਿਸ ਵਿੱਚ ਉਹ ਰੋਹਨਪ੍ਰੀਤ ਦੇ ਪਰਿਵਾਰ ਵਾਲਿਆਂ ਦੇ ਨਾਲ ਨਜ਼ਰ ਆ ਰਹੀ ਸੀ,ਨੇਹਾ ਨੇ ਪੋਸਟ ਵਿੱਚ ਲਿਖਿਆ ਸੀ ਕਿ ਉਹ ਦਿਨ ਜਦੋਂ ਮੈਨੂੰ ਰੋਹਨਪ੍ਰੀਤ ਨੇ ਆਪਣੇ ਮਾਪਿਉ ਅਤੇ ਪੂਰੇ ਪਰਿਵਾਰ ਨਾਲ ਮਿਲਵਾਇਆ ਸੀ

ਨੇਹਾ ਕੱਕੜ ਨੂੰ ਮਿਲ ਰਹੀਆਂ ਨੇ ਵਧਾਇਆਂ

ਨੇਹਾ ਕੱਕੜ ਦੇ ਫੈਨਸ ਉਨ੍ਹਾਂ ਦੇ ਵਿਆਹ ਨੂੰ ਲੈਕੇ ਕਾਫ਼ੀ ਉਤਸ਼ਾਹਿਤ ਨੇ, ਦੋਵਾਂ ਦੇ ਫੈਨਸ ਉਨ੍ਹਾਂ ਦੇ ਪੋਸਟ 'ਤੇ ਵਧਾਈ ਦੇ ਰਹੇ ਨੇ,ਸਗਾਈ ਦੇ ਵੀਡੀਓ ਨੂੰ ਹੁਣ ਤੱਕ 76 ਲੱਖ ਤੋਂ ਜ਼ਿਆਦਾ ਯੂਜ਼ਰ ਵੇਖ ਚੁੱਕੇ ਨੇ,ਨੇਹਾ ਦੇ ਦੋਸਤ ਅਤੇ ਪਰਿਵਾਰ ਵਾਲੇ ਉਨ੍ਹਾਂ ਨੂੰ ਵਧਾਈ ਦੇ ਰਹੇ ਨੇ,ਲੰਮੇ ਵਕਤ ਤੋਂ ਦੋਵਾਂ ਦੇ ਵਿਆਹ ਨੂੰ ਲੈਕੇ ਗੱਲਬਾਤ ਹੋ ਰਹੀ ਸੀ 

 

 

Trending news