Taylor Swift Deepfake News: ਹਾਲੀਵੁੱਡ ਗਾਇਕਾ ਟੇਲਰ ਸਵਿਫਟ ਡੀਪਫੇਕ ਦਾ ਸ਼ਿਕਾਰ ਹੋ ਗਈ। ਗਾਇਕਾ ਦੀਆਂ ਅਸ਼ਲੀਲ ਤਸਵੀਰਾਂ ਐਕਸ (ਟਵਿੱਟਰ) ਉਪਰ ਸਾਂਝੀਆਂ ਕਰ ਦਿੱਤੀਆਂ ਗਈਆਂ ਹਨ।
ਅਦਾਕਾਰਾ ਰਸ਼ਿਮਕਾ ਮੰਦਾਨਾ ਮਗਰੋਂ ਹਾਲੀਵੁੱਡ ਗਾਇਕਾ ਟੇਲਰ ਸਵਿਫਟ ਡੀਪਫੇਕ ਦਾ ਹੋਈ ਸ਼ਿਕਾਰ, ਮੁੱਦਾ ਵਾਈਟ ਹਾਊਸ ਪੁੱਜਾ
ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਜਿੰਨੇ ਫਾਇਦੇ ਹਨ, ਓਨੇ ਹੀ ਇਸ ਦੇ ਨੁਕਸਾਨ ਵੀ ਹਨ। AI ਦੇ ਰੁਝਾਨ ਤੋਂ ਬਾਅਦ ਡੀਪਫੇਕ ਦੇ ਮਾਮਲੇ ਦਿਨੋ-ਦਿਨ ਤੇਜ਼ੀ ਨਾਲ ਵੱਧ ਰਹੇ ਹਨ, ਜਿਨ੍ਹਾਂ ਦਾ ਸ਼ਿਕਾਰ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਦੀਆਂ ਅਭਿਨੇਤਰੀਆਂ ਹੋ ਰਹੀਆਂ ਹਨ।
ਭਾਰਤ ਵਿੱਚ ਅਦਾਕਾਰਾ ਰਸ਼ਿਮਕਾ ਮੰਦਾਨਾ (Rashmika Mandanna) ਵੀ ਡੀਪਫੇਕ ਦੀ ਸ਼ਿਕਾਰ ਹੋ ਗਈ ਸੀ। ਰਸ਼ਿਮਕਾ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਵੀ ਕਰਵਾਇਆ ਹੈ। ਹੁਣ ਹਾਲੀਵੁੱਡ ਗਾਇਕਾ ਟੇਲਰ ਸਵਿਫਟ (Taylor Swift) ਵੀ ਇਸ ਦਾ ਸ਼ਿਕਾਰ ਹੋ ਗਈ ਹੈ।
ਹਾਲ ਹੀ 'ਚ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿੱਟਰ) 'ਤੇ ਟੇਲਰ ਸਵਿਫਟ ਦੀਆਂ ਅਸ਼ਲੀਲ ਤਸਵੀਰਾਂ ਪੋਸਟ ਕਰ ਦਿੱਤੀਆਂ ਗਈਆਂ ਸਨ। ਇਹ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਗਈਆਂ ਸਨ।
ਪ੍ਰਸ਼ੰਸਕਾਂ ਨੇ ਟੇਲਰ ਦੀ ਹਮਾਇਤ ਵਿੱਚ ਆਵਾਜ਼ ਬੁਲੰਦ ਕੀਤੀ ਤੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਨੂੰ ਹਟਾਉਣ ਦੀ ਮੰਗ ਕੀਤੀ। ਇਸ ਪਿਛੋਂ ਐਕਸ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਟੇਲਰ ਦੀਆਂ ਸਾਰੀਆਂ ਅਸ਼ਲੀਲ ਤਸਵੀਰਾਂ ਨੂੰ ਹਟਾ ਦਿੱਤਾ।
ਭਾਵੇਂ ਟੇਲਰ ਸਵਿਫਟ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ ਤੋਂ ਹਟਾ ਦਿੱਤੀਆਂ ਗਈਆਂ ਹਨ ਪਰ ਫਿਰ ਵੀ ਇਹ ਵਿਵਾਦ ਰੁਕਿਆ ਨਹੀਂ ਹੈ। ਟੇਲਰ ਦੀਆਂ ਡੀਪਫੇਕ ਫੋਟੋਆਂ 'ਤੇ ਨਾ ਸਿਰਫ਼ ਇੰਟਰਨੈਟ 'ਤੇ ਸਗੋਂ ਅਮਰੀਕੀ ਸੰਸਦ ਤੇ ਕਾਂਗਰਸ 'ਚ ਵੀ ਚਰਚਾ ਸ਼ੁਰੂ ਹੋ ਗਈ ਹੈ। ਅਮਰੀਕੀ ਨੇਤਾ ਟੇਲਰ ਦੀ ਹਮਾਇਤ ਵਿੱਚ ਆ ਗਏ ਹਨ ਤੇ ਇਸ ਤਕਨੀਕ ਖਿਲਾਫ਼ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ।
ਵ੍ਹਾਈਟ ਹਾਊਸ ਦੀ ਬੁਲਾਰਾ ਕੈਰੀਨ ਜੀਨ-ਪੀਅਰੇ ਨੇ ਡੀਪਫੇਕ ਤਕਨੀਕ ਖਿਲਾਫ਼ ਕਾਨੂੰਨ ਪਾਸ ਕਰਨ ਦੀ ਮੰਗ ਕੀਤੀ ਹੈ। ਕੈਰਿਨ ਨੇ ਕਿਹਾ ਕਿ "ਅਸੀਂ ਉਨ੍ਹਾਂ ਤਸਵੀਰਾਂ ਦੇ ਫੈਲਣ ਦੀਆਂ ਰਿਪੋਰਟਾਂ ਤੋਂ ਪਰੇਸ਼ਾਨ ਹਾਂ। ਇਹ ਚਿੰਤਾਜਨਕ ਹੈ।"
ट्रेन्डिंग फोटोज़