ਅਸ਼ਲੀਲ ਫ਼ਿਲਮਾਂ ਬਣਾ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਵਾਲੇ ਪ੍ਰੋਡਿਊਸਰ Dxx ਨੂੰ ਨਿਹੰਗਾਂ ਨੇ ਚਾੜ੍ਹਿਆ ਕੁਟਾਪਾ,ਵੀਡੀਓ ਵਾਇਰਲ
Advertisement
Article Detail0/zeephh/zeephh980749

ਅਸ਼ਲੀਲ ਫ਼ਿਲਮਾਂ ਬਣਾ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਵਾਲੇ ਪ੍ਰੋਡਿਊਸਰ Dxx ਨੂੰ ਨਿਹੰਗਾਂ ਨੇ ਚਾੜ੍ਹਿਆ ਕੁਟਾਪਾ,ਵੀਡੀਓ ਵਾਇਰਲ

ਜ਼ਿਲ੍ਹਾ ਬਰਨਾਲਾ ਦੇ ਪਿੰਡ ਕੋਟਦੂਨਾ ਵਿੱਚ Dxx ਦੇ ਪੇਜ ਉੱਤੇ ਅਸ਼ਲੀਲਤਾ ਫੈਲਾਉਣ ਵਾਲੀ ਟੈਲੀ ਫ਼ਿਲਮਾਂ ਬਣਾ ਕੇ ਅਪਲੋਡ ਕਰਨ ਵਾਲੇ ਪ੍ਰੋਡਿਊਸਰ ਹਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਦਾ ਨਿਹੰਗਾਂ ਦੇ ਵੱਲੋਂ ਕੁਟਾਪਾ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਈ ਹੈ

 

ਅਸ਼ਲੀਲ ਫ਼ਿਲਮਾਂ ਬਣਾ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਵਾਲੇ ਪ੍ਰੋਡਿਊਸਰ Dxx ਨੂੰ ਨਿਹੰਗਾਂ ਨੇ ਚਾੜ੍ਹਿਆ ਕੁਟਾਪਾ,ਵੀਡੀਓ ਵਾਇਰਲ

ਦਵਿੰਦਰ ਸ਼ਰਮਾ/ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਕੋਟਦੂਨਾ ਵਿੱਚ Dxx ਦੇ ਪੇਜ ਉੱਤੇ ਅਸ਼ਲੀਲਤਾ ਫੈਲਾਉਣ ਵਾਲੀ ਟੈਲੀ ਫ਼ਿਲਮਾਂ ਬਣਾ ਕੇ ਅਪਲੋਡ ਕਰਨ ਵਾਲੇ ਪ੍ਰੋਡਿਊਸਰ ਹਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਦਾ ਨਿਹੰਗਾਂ ਦੇ ਵੱਲੋਂ ਕੁਟਾਪਾ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਈ ਹੈ, ਇਸ ਦੀ ਜ਼ਿੰਮੇਵਾਰੀ ਨਿਹੰਗਾਂ ਨੇ ਖ਼ੁਦ ਲਾਈਵ ਹੋ ਕੇ ਲਈ ਹੈ ਨਿਹੰਗਾਂ ਦਾ ਕਹਿਣਾ ਹੈ ਕਿ ਉਕਤ ਪ੍ਰੋਡਿਊਸਰ ਅਸ਼ਲੀਲਤਾ ਫੈਲਾਉਣ ਲਈ ਫ਼ਿਲਮਾਂ ਬਣਾ ਕੇ ਨੌਜਵਾਨ ਪੀੜ੍ਹੀ ਨੂੰ ਗ਼ਲਤ ਰਾਹੇ ਪਾ ਰਿਹਾ ਹੈ, ਉਸ ਨੂੰ ਸਬਕ ਸਿਖਾਉਣ ਦੇ ਲਈ ਇਹ ਕਦਮ ਚੁੱਕਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਅਸੀ ਪ੍ਰੋਡਿਊਸਰ ਨੂੰ ਪਿੰਡ ਦੀ ਪੰਚਾਇਤ ਦੇ ਸਾਹਮਣੇ ਕੁੱਟਿਆ ਹੈ, ਪੁਲਿਸ ਸਾਡੇ ਉੱਤੇ ਬਣਦੀ ਕਾਰਵਾਈ ਕਰ ਸਕਦੀ ਹੈ, ਇਸ ਮਾਮਲੇ ਨੂੰ ਲੈ ਕੇ ਜਦ ਥਾਣਾ ਧਨੌਲਾ ਦੇ ਅੰਡਰ ਟ੍ਰੇਨਿੰਗ ਡੀਐੱਸਪੀ ਘੱਟ ਐਸਐਚਓ ਵਿਸ਼ਵਜੀਤ ਸਿੰਘ ਮਾਨ ਨਾਲ ਗੱਲ ਕੀਤੀ ਗਈ, ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਘਟਨਾਂ ਦੀ ਜਾਣਕਾਰੀ ਮੀਡੀਆ ਰਾਹੀਂ ਮਿਲੀ ਹੈ, ਪਰ ਹਾਲੇ ਕਿਸੇ ਵੀ ਪੱਖ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਸ਼ਿਕਾਇਤ ਮਿਲਣ ਤੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ।

ਦੱਸ ਦੇਈਏ ਕਿ ਉਹ ਪ੍ਰੋਡਿਊਸਰ ਪਹਿਲਾਂ ਵੀ ਅਸ਼ਲੀਲ ਫਿਲਮਾਂ ਅਤੇ ਵੀਡੀਓ ਬਣਾਉਣ ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਹੇਠ ਐਫਆਈਆਰ ਦਾ ਸਾਹਮਣਾ ਕਰ ਰਿਹਾ ਹੈ ਇਸ ਦੇ ਬਾਵਜੂਦ ਉਸ ਨੇ ਅਜਿਹੀਆਂ ਫ਼ਿਲਮਾਂ ਬਣਾਉਣੀਆਂ  ਬੰਦ ਨਹੀਂ ਕੀਤੀਆਂ ਅਤੇ ਯੂ ਟਿਊਬ ਉੱਤੇ ਉਸ ਨੇ ਸਭ ਤੋਂ ਜ਼ਿਆਦਾ ਸਾਹਿਬ ਸਾਈਬਰ ਬਣਾਉਣ ਦੇ ਲਈ ਸਾਰੀ ਹੱਦਾਂ ਪਾਰ ਕਰ ਦਿੱਤੀਆਂ ਮੌਜੂਦਾ ਸਮੇਂ ਵਿੱਚ ਉਸ ਦੇ ਚੈਨਲ Dxx ਪੇਜ ਦੇ ਨਾਲ ਅੱਠ ਲੱਖ ਤੋਂ ਵੱਧ ਸਬਸਕ੍ਰਾਈਬਰ ਜੁੜੇ ਹੋਏ ਹਨ।

Trending news