Punjab Entertainment news: ਨਿੱਕੀ ਉਮਰੇ ਵੱਡੀਆਂ ਮੱਲਾਂ! 10 ਸਾਲਾ ਅਜ਼ੀਜ਼ ਬੱਸੀ ਨੂੰ ਮਿਲਿਆ ਵੱਡੀ ਫਿਲਮ 'ਚ ਕੰਮ ਕਰਨ ਦਾ ਮੌਕਾ
Advertisement
Article Detail0/zeephh/zeephh1779631

Punjab Entertainment news: ਨਿੱਕੀ ਉਮਰੇ ਵੱਡੀਆਂ ਮੱਲਾਂ! 10 ਸਾਲਾ ਅਜ਼ੀਜ਼ ਬੱਸੀ ਨੂੰ ਮਿਲਿਆ ਵੱਡੀ ਫਿਲਮ 'ਚ ਕੰਮ ਕਰਨ ਦਾ ਮੌਕਾ

'Kade Dade Diya Kade Pote Diya' child actor: ਅਜ਼ੀਜ਼ ਬਾਰੇ ਹੋਰ ਗੱਲ ਕਰਦਿਆਂ ਉਨ੍ਹਾਂ ਦੀ ਮਾਤਾ ਨੇ ਦੱਸਿਆ ਕਿ ਉਹ ਰੋਜ਼ਾਨਾ ਡਾਂਸ, ਸੇਕਟਿੰਗ ਅਤੇ ਐਕਰੋਬੈਟ ਕਰਦਾ ਰਹਿੰਦਾ ਹੈ ਅਤੇ ਇਸਦੇ ਨਾਲ ਨਾਲ ਪੜ੍ਹਾਈ 'ਚ ਵੀ ਕਾਫੀ ਤੇਜ਼ ਹੈ। 

Punjab Entertainment news: ਨਿੱਕੀ ਉਮਰੇ ਵੱਡੀਆਂ ਮੱਲਾਂ! 10 ਸਾਲਾ ਅਜ਼ੀਜ਼ ਬੱਸੀ ਨੂੰ ਮਿਲਿਆ ਵੱਡੀ ਫਿਲਮ 'ਚ ਕੰਮ ਕਰਨ ਦਾ ਮੌਕਾ

'Kade Dade Diya Kade Pote Diya' child actor: ਸ਼ੁਕਰਵਾਰ 14 ਜੁਲਾਈ ਨੂੰ ਪੰਜਾਬੀ ਫਿਲਮ 'ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ' ਫਿਲਮ ਸਿਨੇਮਾ ਘਰਾਂ 'ਚ ਰਿਲੀਜ਼ ਹੋ ਗਈ ਹੈ ਅਤੇ ਇਸ ਦੌਰਾਨ ਇਸ ਫਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫਿਲਮ 'ਚ ਹਰੀਸ਼ ਵਰਮਾ, ਸਿਮੀ ਚਾਹਲ, ਅਤੇ ਬੀਐਨ ਸ਼ਰਮਾ ਸਣੇ ਕਈ ਕਲਾਕਾਰ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦਾ 10 ਸਾਲਾ ਅਜ਼ੀਜ਼ ਬੱਸੀ ਵੀ ਇਸ ਫਿਲਮ 'ਚ ਸ਼ਾਮਿਲ ਹੈ। 

ਜ਼ੀ ਮੀਡੀਆ ਨਾਲ ਗੱਲਬਾਤ ਕਰਦਿਆਂ, ਅਜ਼ੀਜ਼ ਬੱਸੀ ਦੀ ਮਾਤਾ ਪ੍ਰਿਯੰਕਾ ਬੱਸੀ ਨੇ ਦੱਸਿਆ ਕਿ ਅਜ਼ੀਜ਼ ਨੂੰ ਬਚਪਨ ਤੋਂ ਡਾਂਸ ਦਾ ਬਹੁਤ ਸ਼ੌਕ ਸੀ ਅਤੇ ਉਹ ਕਈ ਮਿਊਜ਼ਿਕ ਵੀਡੀਓਜ਼ 'ਚ ਵੀ ਕੰਮ ਕਰ ਚੁੱਕਿਆ ਹੈ। ਇਨ੍ਹਾਂ ਹੀ ਨਹੀਂ ਅਜ਼ੀਜ਼ ਬੱਸੀ ਨੇ ਪੰਜਾਬੀ ਸ਼ਾਰਟ ਫਿਲਮ 'ਲਾਡੋ' 'ਚ ਵੀ ਕੰਮ ਕੀਤਾ ਹੈ।  ਦੱਸ ਦਈਏ ਕਿ ਫਿਲਮ 'ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ' ਅਜ਼ੀਜ਼ ਦੀ ਡੈਬਿਊ ਹੈ। 

ਦੱਸਣਯੋਗ ਹੈ ਕਿ ਅਦਾਕਾਰ ਹੋਣ ਦੇ ਨਾਲ ਨਾਲ ਅਜ਼ੀਜ਼ ਇੱਕ ਰਾਜ ਪੱਧਰੀ ਸਕੇਟਰ ਵੀ ਹੈ ਅਤੇ ਉਹ ਡਾਂਸ 'ਚ ਵੀ ਭੰਗੜੇ ਤੋਂ ਲੈ ਕੇ ਹਿਪ ਹੌਪ ਤੱਕ ਹਰ ਫਾਰਮ ਕਰ ਲੈਂਦਾ ਹੈ। ਹਾਲ ਹੀ 'ਚ ਅਜ਼ੀਜ਼ ਨੇ ਅਦਾਕਾਰ ਕਮਲ ਧਾਲੀਵਾਲ ਦੀ ਵਰਕਸ਼ਾਪ ਵੀ ਅਟੇੰਡ ਕੀਤੀ ਸੀ। ਅਜ਼ੀਜ਼ ਦੀ ਮਾਤਾ ਨੇ ਦੱਸਿਆ ਕਿ ਹਾਲ ਹੀ ਵਿੱਚ ਉਸਨੂੰ ਕਈ ਫ਼ਿਲਮਾਂ ਦੇ ਆਫ਼ਰ ਆ ਰਹੇ ਹਨ।  

ਇਹ ਵੀ ਪੜ੍ਹੋ: Chandrayaan 3 Launch News: ਜਾਣੋਂ ਕਿਸ ਅਧਾਰ 'ਤੇ ਚੰਦਰਯਾਨ-3 ਦੇ ਲਾਂਚ ਨੂੰ ਦਿਖਾਉਣ ਲਈ ਚੁਣੇ ਗਏ ਪੰਜਾਬ ਦੇ 40 ਵਿਦਿਆਰਥੀ

ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਨੂੰ ਅਚਾਨਕ ਫੋਨ ਆਇਆ ਕਿ ਅਸੀਂ ਅਜ਼ੀਜ਼ ਨੂੰ ਫਿਲਮ 'ਚ ਲੈਣਾ ਚਾਹੁੰਦੇ ਹਨ ਅਤੇ ਇਸ ਤੋਂ ਬਾਅਦ ਉਹ ਹੈਰਾਨ ਸਨ ਅਤੇ ਦੁਚਿੱਤੀ 'ਚ ਸਨ ਕਿ ਅਜ਼ੀਜ਼ ਅਜੇ ਅਦਾਕਾਰੀ ਕਰਨ ਲਈ ਤਿਆਰ ਹੈ ਵੀ ਹੈ ਜਾਂ ਨਹੀਂ।  ਤਾਂ ਉਨ੍ਹਾਂ ਨੂੰ ਫਿਲਮ ਮੇਕਰਜ਼ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਅਜ਼ੀਜ਼ ਕਰ ਲਾਵੇਗਾ ਅਤੇ ਉਨ੍ਹਾਂ ਨੂੰ ਉਸ 'ਤੇ ਪੂਰਾ ਭਰੋਸਾ ਹੈ।  

ਅਜ਼ੀਜ਼ ਬਾਰੇ ਹੋਰ ਗੱਲ ਕਰਦਿਆਂ ਉਨ੍ਹਾਂ ਦੀ ਮਾਤਾ ਨੇ ਦੱਸਿਆ ਕਿ ਉਹ ਰੋਜ਼ਾਨਾ ਡਾਂਸ, ਸੇਕਟਿੰਗ ਅਤੇ ਐਕਰੋਬੈਟ ਕਰਦਾ ਰਹਿੰਦਾ ਹੈ ਅਤੇ ਇਸਦੇ ਨਾਲ ਨਾਲ ਪੜ੍ਹਾਈ 'ਚ ਵੀ ਕਾਫੀ ਤੇਜ਼ ਹੈ। ਅਜ਼ੀਜ਼ ਆਪਣੀ ਜਮਾਤ 'ਚ ਹੋਣਹਾਰ ਬੱਚਿਆਂ 'ਚੋਣ ਇੱਕ ਹੈ।  

ਇਹ ਵੀ ਪੜ੍ਹੋ: Gurbani Row: ਗੁਰਬਾਣੀ ਪ੍ਰਸਾਰਣ ਨੂੰ ਲੈ SGPC ਦਾ ਵੱਡਾ ਐਲਾਨ, 24 ਜੁਲਾਈ ਨੂੰ ਲਾਂਚ ਕਰੇਗੀ ਖੁਦ ਦਾ ਯੂਟਿਊਬ ਚੈਨਲ

(For more news apart from 'Kade Dade Diya Kade Pote Diya' child actor Azeez Bassi, stay tuned to Zee PHH)

   

Trending news