ਗੁਰੂ ਰੰਧਾਵਾ ਦੀਆਂ ਬਾਹਾਂ 'ਚ ਨਜ਼ਰ ਆਈ ਸ਼ਹਿਨਾਜ਼ ਗਿੱਲ, ਫੈਨਜ਼ ਨੇ ਕਿਹਾ ਕਿ 'ਦੋਵੇਂ ਕਿੰਨੇ ਸੋਹਣੇ ਲੱਗ ਰਹੇ ਹਨ'
Advertisement
Article Detail0/zeephh/zeephh1448177

ਗੁਰੂ ਰੰਧਾਵਾ ਦੀਆਂ ਬਾਹਾਂ 'ਚ ਨਜ਼ਰ ਆਈ ਸ਼ਹਿਨਾਜ਼ ਗਿੱਲ, ਫੈਨਜ਼ ਨੇ ਕਿਹਾ ਕਿ 'ਦੋਵੇਂ ਕਿੰਨੇ ਸੋਹਣੇ ਲੱਗ ਰਹੇ ਹਨ'

ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਦੀ ਨਵੀਂ ਵੀਡੀਓ ਦੇਖ ਉਨ੍ਹਾਂ ਦੇ ਫੈਨਜ਼ ਨੇ ਕਿਹਾ ਕਿ 'ਦੋਵੇਂ ਕਿੰਨੇ ਸੋਹਣੇ ਲੱਗ ਰਹੇ ਹਨ'। ਇਸ ਵੀਡੀਓ ਵਿੱਚ ਸ਼ਹਿਨਾਜ਼ ਗਿੱਲ ਗੁਰੂ ਰੰਧਾਵਾ ਦੀਆਂ ਬਾਹਾਂ 'ਚ ਨਜ਼ਰ ਆ ਰਹੀ ਹੈ।  

 

ਗੁਰੂ ਰੰਧਾਵਾ ਦੀਆਂ ਬਾਹਾਂ 'ਚ ਨਜ਼ਰ ਆਈ ਸ਼ਹਿਨਾਜ਼ ਗਿੱਲ, ਫੈਨਜ਼ ਨੇ ਕਿਹਾ ਕਿ 'ਦੋਵੇਂ ਕਿੰਨੇ ਸੋਹਣੇ ਲੱਗ ਰਹੇ ਹਨ'

Shehnaaz Gill and Guru Randhawa romantic video: ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਨਾ ਸਿਰਫ਼ ਪੰਜਾਬ ਦੇ ਫ਼ਿਲਮ ਇੰਡਸਟਰੀ 'ਚ ਸਗੋਂ ਬਾਲੀਵੁੱਡ 'ਚ ਵੀ ਆਪਣਾ ਨਾਮ ਬਣਾ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੀ ਸ਼ਹਿਨਾਜ਼ ਗਿੱਲ ਦੀ ਇੱਕ ਨਵੀਂ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਪੰਜਾਬੀ ਗਾਇਕ ਗੁਰੂ ਰੰਧਾਵਾ ਦੀਆਂ ਬਾਹਾਂ 'ਚ ਨਜ਼ਰ ਆ ਰਹੀ ਹੈ।  

ਫ਼ਿਲਹਾਲ ਸ਼ਹਿਨਾਜ਼ ਗਿੱਲ ਫਿਲਮਫੇਅਰ ਦੀ ਪ੍ਰੈੱਸ ਕਾਨਫਰੰਸ ਲਈ ਦੁਬਈ ਪਹੁੰਚੀ ਹੋਈ ਹੈ ਅਤੇ ਚ ਉਨ੍ਹਾਂ ਦੀ ਇੱਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਫਿਲਮਫੇਅਰ ਦੀ ਪ੍ਰੈੱਸ ਕਾਨਫਰੰਸ ਲਈ ਦੁਬਈ ਪਹੁੰਚੀ ਸ਼ਹਿਨਾਜ਼ ਗਿੱਲ ਦੀਆਂ ਕਈ ਵੀਡੀਓ ਪਿਛਲੇ ਕੁਝ ਦਿਨਾਂ 'ਚ ਵਾਇਰਲ ਹੋ ਰਹੀਆਂ ਹਨ। ਹਾਲਾਂਕਿ, ਸ਼ਹਿਨਾਜ਼ ਦੀ ਨਵੀਂ ਵੀਡੀਓ ਨੇ ਪ੍ਰਸ਼ੰਸਕਾਂ ਦਾ ਧਿਆਨ ਬਟੋਰ ਰਹੀ ਹੈ। ਇਸ ਵੀਡੀਓ ਵਿੱਚ ਸ਼ਹਿਨਾਜ਼ ਪੰਜਾਬੀ ਗਾਇਕ ਗੁਰੂ ਰੰਧਾਵਾ ਨਾਲ ਦੇਰ ਰਾਤ ਡਾਂਸ ਕਰਦੀ ਨਜ਼ਰ ਆ ਰਹੀ ਹੈ। 

ਦੱਸ ਦਈਏ ਕਿ ਹਾਲ ਹੀ ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ. ਉਸ ਵੀਡੀਓ ਵਿੱਚ ਦੋਵੇਂ ਇਕੱਠੇ ਡਾਂਸ ਅਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਸਨ। ਹੁਣ ਗੁਰੂ ਰੰਧਾਵਾ ਨੇ ਇੱਕ ਹੋਰ ਵੀਡੀਓ ਪੋਸਟ ਕੀਤੀ ਹੈ ਜੋ ਕਿ ਪ੍ਰਸ਼ੰਸਕਾਂ ਦਾ ਧਿਆਨ ਬਟੋਰ ਰਹੀ ਹੈ।  

Shehnaaz Gill and Guru Randhawa romantic video: 

 

ਗੁਰੂ ਰੰਧਾਵਾ ਵੱਲੋਂ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਵੀਡੀਓ ਵਿੱਚ ਸ਼ਹਿਨਾਜ਼ ਆਫ਼ ਸ਼ੋਲਡਰ ਗਾਊਨ 'ਚ ਨਜ਼ਰ ਆ ਰਹੀ ਹੈ ਜਦਕਿ ਗੁਰੂ ਰੰਧਾਵਾ ਕਾਲੀ ਟੀ-ਸ਼ਰਟ ਅਤੇ ਟਰਾਊਜ਼ਰ ਦੇ ਨਾਲ ਹਰੇ ਰੰਗ ਦੀ ਜੈਕੇਟ ਵਿੱਚ ਨਜ਼ਰ ਆ ਰਹੀ ਹੈ। 

ਹੋਰ ਪੜ੍ਹੋ: ਜਹਾਜ਼ ਅਤੇ ਟਰੱਕ ਵਿਚਾਲੇ ਹੋਈ ਟੱਕਰ ਤੋਂ ਬਾਅਦ ਸਕਿੰਟਾਂ 'ਚ ਲੱਗੀ ਭਿਆਨਕ ਅੱਗ, 102 ਯਾਤਰੀ ਸਨ ਸਵਾਰ

ਇਸ ਵੀਡੀਓ ਵਿੱਚ ਪੰਜਾਬੀ ਗਾਇਕ ਸ਼ਹਿਨਾਜ਼ ਗਿੱਲ ਗੁਰੂ ਰੰਧਾਵਾ ਦੀ ਬਾਹਾਂ 'ਚ ਨਜ਼ਰ ਆ ਰਹੀ ਹੈ ਅਤੇ ਉਹ ਗੀਤ 'ਮੂਨ ਰਾਈਜ਼' 'ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਸ਼ੁਰੂਆਤ 'ਚ ਸ਼ਹਿਨਾਜ਼ ਥੋੜ੍ਹਾ ਸ਼ਰਮਾਉਂਦੀ ਹੈ ਅਤੇ ਬਾਅਦ 'ਚ ਉਹ ਪਿੱਛੇ ਮੁੜ ਕੇ ਗੁਰੂ ਰੰਧਾਵਾ ਨੂੰ ਮਾਰਨ ਲੱਗਦੀ ਹੈ। 

ਪੰਜਾਬੀ ਗਾਇਕ ਗੁਰੂ ਰੰਧਾਵਾਂ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ, 'ਆਪਣੀ ਪਸੰਦੀਦਾ ਸ਼ਹਿਨਾਜ਼ ਗਿੱਲ ਨਾਲ 'ਪਾ ਗਾਈਆਂ ਸ਼ਾਮਾਂ ਨੇ ਪਰ'। ਇਸ ਵੀਡੀਓ 'ਚ ਗੁਰੂ ਨੇ ਸ਼ਹਿਨਾਜ਼ ਗਿੱਲ ਨੂੰ ਟੈਗ ਕੀਤਾ ਅਤੇ ਪੁੱਛਿਆ ਕਿ 'ਕੀ ਸਾਨੂੰ ਇਕੱਠੇ ਵੀਡੀਓ ਸ਼ੂਟ ਕਰਨਾ ਚਾਹੀਦਾ ਹੈ?' ਇਸ ਤੋਂ ਬਾਅਦ ਦੋਵਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਇੱਕ ਮਿਊਜ਼ਿਕ ਵੀਡੀਓ 'ਚ ਇਕੱਠੇ ਦੇਖਣ ਬਾਰੇ ਸੋਚ ਰਹੇ ਹਨ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ। 

ਹੋਰ ਪੜ੍ਹੋ: ਲੁਧਿਆਣਾ 'ਚ ਵਾਪਰਿਆ ਭਿਆਨਕ ਹਾਦਸਾ- ਦੋ ਵਾਹਨਾਂ ਦੀ ਹੋਈ ਜ਼ਬਰਦਸਤ ਟੱਕਰ

Trending news