ਨਵੀਂ ਐਲਬਮ ਸੰਜੂ ਨੂੰ ਲੈਕੇ ਬੁਰੀ ਤਰ੍ਹਾਂ ਫਸੇ ਸਿੱਧੂ ਮੂਸੇਵਾਲਾ,ਪੁਲਿਸ ਨੇ ਚੁੱਕੇ ਇਹ 2 ਸਖ਼ਤ ਕਦਮ

ਸਿੱਧੂ ਮੂਸੇਵਾਲਾ ਖ਼ਿਲਾਫ਼ ਪੰਜਾਬ ਪੁਲਿਸ ਦੀ ਵੱਡੀ ਕਾਰਵਾਹੀ 

ਨਵੀਂ ਐਲਬਮ ਸੰਜੂ ਨੂੰ ਲੈਕੇ ਬੁਰੀ ਤਰ੍ਹਾਂ ਫਸੇ ਸਿੱਧੂ ਮੂਸੇਵਾਲਾ,ਪੁਲਿਸ ਨੇ ਚੁੱਕੇ ਇਹ 2 ਸਖ਼ਤ ਕਦਮ
ਸਿੱਧੂ ਮੂਸੇਵਾਲਾ ਖ਼ਿਲਾਫ਼ ਪੰਜਾਬ ਪੁਲਿਸ ਦੀ ਵੱਡੀ ਕਾਰਵਾਹੀ

ਤਪਿਨ ਮਲਹੋਤਰਾ/ਚੰਡੀਗੜ੍ਹ  : ਗਾਇਕ ਸਿੱਧੂ ਮੂਸੇਵਾਲਾ ਦਾ ਵਿਵਾਦਾਂ ਨਾਲ ਹੁਣ ਪੂਰੀ ਤਰ੍ਹਾਂ ਨਾਲ ਨਾਤਾ ਜੁੜ ਗਿਆ ਹੈ,ਮੂਸੇਵਾਲਾ ਦੀ ਨਵੀਂ ਐਲਬਮ ਸੰਜੂ ਨੂੰ ਲੈਕੇ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਕ੍ਰਾਈਮ ਬਰਾਂਚ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਇਲਜ਼ਾਮ ਹੈ ਕਿ ਸਿੱਧੂ ਮੂਸੇਵਾਲਾ ਆਪਣੀ ਸੰਜੂ ਐਲਬਮ ਦੇ ਜ਼ਰੀਏ ਗੰਨ ਕਲਚਰ (Gun Culture) ਨੂੰ ਪੰਜਾਬ ਵਿੱਚ ਵਧਾਵਾ ਦੇ ਰਿਹਾ ਹੈ, ਇਸ ਦੇ ਨਾਲ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਨੂੰ ਆਰਮਸ ਐਕਟ ਵਿੱਚ ਮਿਲੀ ਜ਼ਮਾਨਤ ਰੱਦ ਕਰਵਾਉਣ ਲਈ ਹਾਈਕੋਰਟ ਜਾਣ  ਦਾ ਵੀ ਫ਼ੈਸਲਾ ਲਿਆ ਹੈ  

ਇੰਨਾ ਧਾਰਾਵਾਂ ਅਧੀਨ ਮਾਮਲਾ ਦਰਜ

ਪੰਜਾਬ ਦੇ ADGP ਅਤੇ ਡਾਇਰੈਕਟਰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ (Director Punjab Bureau of Investigations) ਅਰਪਿਤ ਸ਼ੁਕਲਾ ਨੇ ਦੱਸਿਆ ਕਿ ਗਾਇਕ ਸਿੱਧੂ ਮੂਸੇਵਾਲਾ ਖ਼ਿਲਾਫ਼ ਮੁਹਾਲੀ ਵਿੱਚ 188/294/504/120-B IPC ਅਧੀਨ ਮਾਮਲਾ ਦਰਜ ਕੀਤਾ ਗਿਆ ਹੈ, ADGP ਮੁਤਾਬਿਕ  ਸੰਜੂ ਐਲਬਮ ਦਾ ਗੀਤ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ  ਸਿੱਧੂ ਮੂਸਾਵਾਲਾ ਨੇ ਹਥਿਆਰਾਂ ਨੂੰ ਪਰਮੋਟ ਕੀਤਾ ਹੈ ਅਤੇ ਆਪਣੇ ਖ਼ਿਲਾਫ਼ ਦਰਜ ਆਰਮਸ ਐਕਟ ਅਧੀਰ ਦਰਜ FIR ਨੂੰ ਗਲੋਰੀਫ਼ਾਈ ਤਰੀਕੇ ਨਾਲ ਪੇਸ਼ ਕੀਤਾ ਹੈ,ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਦੀ ਪੂਰੀ ਤਰ੍ਹਾਂ ਨਾਲ ਕੋਖ਼ ਕਰ ਲਈ ਗਈ ਹੈ ਕਿ ਵੀਡੀਓ ਸੰਜੂ ਮੂਸੇਵਾਲਾ ਦੇ U-Tube ਚੈਨਲ ਤੋਂ ਹੀ ਸ਼ੇਅਰ ਕੀਤਾ ਗਿਆ ਹੈ,ADGP ਨੇ ਕਿਹਾ ਗਾਣੇ ਦੀ ਸ਼ੁਰੂਆਤ ਵਿੱਚ ਸਿੱਧੂ ਮੂਸੇਵਾਲਾ ਨੇ ਆਪਣੇ ਆਰਮਸ ਐਕਟ  ਕੇਸ ਦੀ ਨਿਊਜ਼ ਕਲਿੱਪ ਨੂੰ ਸੰਜੇ ਦੱਤ ਨੂੰ ਮਿਲੀ ਆਰਮਸ ਐਕਟ ਅਧੀਨ ਮਿਲੀ ਸਜ਼ਾ ਦੇ ਐਲਾਨ ਦੀ ਕਲਿੱਪ ਨਾਲ ਮਰਜ ਕੀਤਾ ਹੈ,ਸਿਰਫ਼ ਇੰਨਾ ਹੀ ਨਹੀਂ  ਪੰਜਾਬ ਪੁਲਿਸ ਮੁਤਾਬਿਕ ਗਾਣੇ ਦੇ ਬੋਲ ਅਤੇ ਵੀਡੀਓ ਵੀ ਪੂਰੀ ਤਰ੍ਹਾਂ ਨਾਲ ਗੈਰ ਕਾਨੂੰਨੀ ਹਥਿਆਰਾਂ ਨੂੰ ਪਰਮੋਟ ਕਰ ਰਿਹਾ ਹੈ ਜਿਸ ਦੇ ਖ਼ਿਲਾਫ਼ ਸਿੱਧੂ ਮੂਸੇਵਾਲਾ ਖ਼ਿਲਾਫ਼ FIR ਦਰਜ ਹੋਈ ਸੀ  

ਸਿੱਧੂ ਮੂਸੇਵਾਲਾ ਦੇ ਇੰਨਾ ਬੋਲਾਂ 'ਤੇ ਪੁਲਿਸ ਨੂੰ ਇਤਰਾਜ਼

 "ਗੱਭਰੂ ਦੇ ਨਾਲ 47 ਜੁੜ ਗਈ, ਘੱਟੋ ਘੱਟ ਸਜ਼ਾ ਪੰਜ ਸਾਲ ਵੱਟ ਦੇ,ਗੱਭਰੂ ਉੱਤੇ ਕੇਸ ਕਿਹੜਾ ਸੰਜੇ ਦੱਤ 'ਤੇ, ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ 'ਤੇ... ਆਵਾ ਤਵਾ ਬੋਲ ਦੇ ਵਕੀਲ ਸੋਹਣੀਏ ... ਸਾਰੀ ਦੁਨੀਆ ਦਾ ਉਹ ਜੱਜ ਸੁਣਦਾ ... ਜਿੱਥੇ ਸਾਡੀ ਚੱਲ ਦੀ ਅਪੀਲ ਸੋਣੀਏ" ਸੰਜੂ ਗਾਣੇ  ਇਹ ਉਹ ਬੋਲ ਨੇ ਜਿੰਨਾ ਨੂੰ ਲੈਕੇ ਪੰਜਾਬ ਪੁਲਿਸ ਨੇ ਸਖ਼ਤ ਇਤਰਾਜ਼ ਜਤਾਇਆ ਹੈ, ADGP ਮੁਤਾਬਿਕ ਇਹ ਬੋਲ ਨਾ ਸਿਰਫ਼ ਗੈਰ ਕਾਨੂੰਨੀ ਹਥਿਆਰ ਨੂੰ ਪਰਮੋਟ ਕਰ ਰਹੇ ਨੇ ਬਲਕਿ ਜੁਡੀਸ਼ਰੀ ਅਤੇ ਪੁਲਿਸ ਨੂੰ ਵੀ ਨਜ਼ਰ ਅੰਦਾਜ਼ ਕਰਨ ਲਈ ਉਕਸਾ ਰਹੇ ਨੇ 

ਸਿੱਧੂ ਮੂਸੇਵਾਲਾ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ 

ADGP ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਖ਼ਿਲਾਫ਼ ਅਜਿਹੇ ਗਾਣੇ ਗਾਉਣ 'ਤੇ 1 ਫਰਵਰੀ 2020 ਨੂੰ ਮਾਨਸਾ ਵਿੱਚ ਕੇਸ ਦਰਜ ਹੋਇਆ ਸੀ, ਜਦਕਿ 4 ਮਈ ਨੂੰ ਬਰਨਾਲਾ ਪੁਲਿਸ ਨੇ ਸ਼ੂਟਿੰਗ ਰੇਂਜ ਵਿੱਚ ਸਿੱਧੂ ਮੂਸੇਵਾਲਾ ਦਾ AK-47 ਨਾਲ ਵਾਇਰਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਖ਼ਿਲਾਫ਼  ਡਿਜਾਸਟਰ ਮੈਨੇਜਮੈਂਟ ਐਕਟ ਅਤੇ ਆਰਮਸ ਐਕਟ ਅਧੀਨ ਮਾਮਲਾ ਦਰਜ ਕੀਤਾ ਸੀ,ADGP ਮੁਤਾਬਿਕ ਸਿੱਧੂ ਮੂਸੇਵਾਲਾ ਵੱਲੋਂ ਮੁੜ ਤੋਂ ਅਜਿਹਾ ਗਾਣਾ ਗਾਉਣਾ ਇਸ ਨੂੰ ਸਾਬਿਤ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਪੂਰੇ ਸਿਸਟਮ ਦਾ ਮਜ਼ਾਕ ਉਡਾ ਰਿਹਾ ਹੈ ਅਤੇ ਪੁਲਿਸ ਅਤੇ ਜੁਡੀਸ਼ਰੀ 'ਤੇ ਸਵਾਲ ਚੁੱਕ ਰਿਹਾ ਹੈ, ਪੰਜਾਬ ਪੁਲਿਸ ਦਾ ਇਲਜ਼ਾਮ ਹੈ ਕਿ ਸਿੱਧੂ ਮੂਸੇਵਾਲਾ ਆਪਣੇ ਗਾਣੇ ਦੇ ਜ਼ਰੀਏ 80 ਅਤੇ 90 ਦੇ ਦਹਾਕੇ ਦਾ ਮਾਹੌਲ ਸਿਰਜਨਾ ਚਾਉਂਦਾ ਹੈ ਜਦੋਂ AK-47 ਨੂੰ ਗਲੋਰੀਫ਼ਾਈ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ 

ਇੰਨਾ ਗਾਣਿਆਂ ਖ਼ਿਲਾਫ਼ ਹਾਈਕੋਰਟ ਦਾ ਸਖ਼ਤ ਰੁੱਖ 

ADGP ਅਰਪਿਤ ਸ਼ੁਕਲਾ ਨੇ ਕਿਹਾ ਕਿ  ਪੰਜਾਬ ਹਰਿਆਣਾ ਹਾਈਕੋਰਟ ਪਹਿਲਾਂ ਹੀ  ਹਿੰਸਾ ਫੈਲਾਉਣ,ਡਰੱਗ, ਸ਼ਰਾਬ ਅਤੇ ਅਸ਼ਲੀਲ ਗਾਣਿਆਂ ਗਾਉਣ ਵਾਲੇ ਗਾਇਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ  ਲਈ ਪੰਜਾਬ,ਚੰਡੀਗੜ੍ਹ ਅਤੇ ਹਰਿਆਣਾ ਨੂੰ  ਨਿਰਦੇਸ਼ ਦੇ ਚੁੱਕਾ ਹੈ,ਸਿਰਫ਼ ਇੰਨਾ ਹੀ ਨਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਗੰਨ ਕਲਚਰ ਨੂੰ ਪਰਮੋਟ ਕਰਨ ਵਾਲੇ ਗਾਇਕਾਂ ਖ਼ਿਲਾਫ਼ ਸਖ਼ਤ ਕਾਰਵਾਹੀ ਦੇ ਨਿਰਦੇਸ਼ ਦੇ ਚੁੱਕੇ ਨੇ