Taapsee Pannu Controversy News: ਮਾਂ ਲਕਸ਼ਮੀ ਦੀ ਮੂਰਤੀ ਦਾ ਬਣਿਆ ਨੈਕਪੀਸ ਪਹਿਨ ਕੇ ਘਿਰੀ ਤਾਪਸੀ ਪੰਨੂੰ, ਮਾਮਲਾ ਦਰਜ
Advertisement
Article Detail0/zeephh/zeephh1631327

Taapsee Pannu Controversy News: ਮਾਂ ਲਕਸ਼ਮੀ ਦੀ ਮੂਰਤੀ ਦਾ ਬਣਿਆ ਨੈਕਪੀਸ ਪਹਿਨ ਕੇ ਘਿਰੀ ਤਾਪਸੀ ਪੰਨੂੰ, ਮਾਮਲਾ ਦਰਜ

Taapsee Pannu Controversy News: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂੰ ਲੈਕਮੇ ਫੈਸ਼ਨ ਸ਼ੋਅ ਦੌਰਾਨ ਪਹਿਨੇ ਆਪਣੇ ਗਹਿਣਿਆਂ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੀ ਹੋਈ ਹੈ। ਇਸ ਨੂੰ ਲੈ ਕੇ ਇੱਕ ਸਖ਼ਸ਼ ਨੇ ਤਾਪਸੀ ਖ਼ਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਹੈ।

Taapsee Pannu Controversy News: ਮਾਂ ਲਕਸ਼ਮੀ ਦੀ ਮੂਰਤੀ ਦਾ ਬਣਿਆ ਨੈਕਪੀਸ ਪਹਿਨ ਕੇ ਘਿਰੀ ਤਾਪਸੀ ਪੰਨੂੰ, ਮਾਮਲਾ ਦਰਜ

Taapsee Pannu Controversy News: ਬਾਲੀਵੁੱਡ ਅਦਕਾਰਾ ਤਾਪਸੀ ਪੰਨੂ ਇਨ੍ਹੀਂ ਦਿਨੀਂ ਫਿਲਮਾਂ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀ ਹੈ ਪਰ ਸੋਸ਼ਲ ਮੀਡੀਆ 'ਤੇ ਉਹ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਹੋਈ ਹੈ। ਕੁਝ ਹਫ਼ਤੇ ਪਹਿਲਾਂ ਲੈਕਮੇ ਫੈਸ਼ਨ ਵੀਕ ਦੌਰਾਨ ਤਾਪਸੀ ਨੂੰ ਲਾਲ ਰੰਗ ਦੀ ਡਰੈੱਸ ਪਹਿਨ ਕੇ ਰੈਂਪ 'ਤੇ ਵਾਕ ਕਰਦੇ ਦੇਖਿਆ ਗਿਆ ਸੀ। ਅਭਿਨੇਤਰੀ ਨੇ ਇਸ ਪਹਿਰਾਵੇ ਦੇ ਨਾਲ 'ਲਾਰਡ ਲਕਸ਼ਮੀ' ਦੀ ਮੂਰਤੀ ਦਾ ਬਣਿਆ ਹੈਵੀ ਨੇਕਪੀਸ ਪਾਇਆ ਸੀ। ਤਾਪਸੀ ਦੇ ਇਸ ਨੈਕਪੀਸ ਨੂੰ ਦੇਖਦੇ ਹੀ ਲੋਕਾਂ ਨੇ ਅਦਾਕਾਰਾ ਦੀ ਅਲੋਚਨਾ ਸ਼ੁਰੂ ਕਰ ਦਿੱਤੀ। ਸੋਸ਼ਲ ਮੀਡੀਆ ਉਤੇ ਲੋਕਾਂ ਨੇ ਉਸ ਨੂੰ ਬੁਰੀ ਤਰ੍ਹਾਂ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਹੁਣ ਤਾਪਸੀ ਪੰਨੂ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਤਾਪਸੀ ਖਿਲਾਫ਼ ਏਕਲਵਿਆ ਸਿੰਘ ਗੌੜ ਨਾਂ ਦੇ ਸਖ਼ਸ਼ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਪਹਿਲਾਂ ਇਹ ਸਖ਼ਸ਼ ਮੁਨੱਵਰ ਫਾਰੂਕੀ ਦੇ ਇੰਦੌਰ ਸ਼ੋਅ 'ਤੇ ਵੀ ਸ਼ਿਕਾਇਤ ਦਰਜ ਕਰਵਾ ਚੁੱਕਾ ਹੈ। ਏਕਲਵਿਆ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਤਾਪਸੀ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਇਹ ਵੀ ਪੜ੍ਹੋ : Babbu Maan news: ਹੁਣ ਬੱਬੂ ਮਾਨ ਦੇ ਟਵਿੱਟਰ ਅਕਾਊਂਟ 'ਤੇ ਲੱਗੀ ਪਾਬੰਦੀ, ਭਾਰਤ ‘ਚ ਹੋਇਆ ਬੰਦ

ਉਸ ਨੇ ਭਗਵਾਨ ਲਕਸ਼ਮੀ ਦੀ ਮੂਰਤੀ ਦੇ ਬਣੇ ਨੈਕਪੀਸ ਨੂੰ ਜ਼ਾਹਰ ਪਹਿਰਾਵਾ ਪਹਿਨ ਕੇ ਠੀਕ ਨਹੀਂ ਕੀਤਾ ਹੈ। ਏਕਲਵਿਆ ਨੇ ਤਾਪਸੀ ਦੇ ਖਿਲਾਫ਼ ਛਤਰੀਪੁਰਾ ਪੁਲਿਸ ਸਟੇਸ਼ਨ ਇੰਦੌਰ 'ਚ ਸ਼ਿਕਾਇਤ ਦਰਜ ਕਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਏਕਲਵਿਆ ਭਾਜਪਾ ਵਿਧਾਇਕ ਮਾਲਿਨੀ ਦਾ ਬੇਟਾ ਹੈ। ਥਾਣੇ ਦੇ ਐਸਐਚਓ ਨੇ ਦੱਸਿਆ, "ਸਾਨੂੰ ਇਹ ਸ਼ਿਕਾਇਤ ਏਕਲਵਿਆ ਗੌੜ ਤੋਂ ਮਿਲੀ ਹੈ। ਤਾਪਸੀ ਪੰਨੂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। 12 ਮਾਰਚ ਨੂੰ ਅਭਿਨੇਤਰੀ ਭਗਵਾਨ ਲਕਸ਼ਮੀ ਦੀ ਦਿੱਖ ਵਾਲਾ ਪਹਿਰਾਵਾ ਤੇ ਨੈਕਪੀਸ ਪਾ ਕੇ ਰੈਂਪ 'ਤੇ ਚੱਲਦੀ ਨਜ਼ਰ ਆਈ ਸੀ।" ਸ਼ਿਕਾਇਤ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਇਹ ਸਨਾਤਨ ਧਰਮ ਨੂੰ ਬਦਨਾਮ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਹੈ।

ਇਹ ਵੀ ਪੜ੍ਹੋ : Amritpal Singh Latest news: ਪੰਜਾਬ 'ਚ ਅੰਮ੍ਰਿਤਪਾਲ ਸਿੰਘ? ਹੁਸ਼ਿਆਰਪੁਰ ਦੇ ਇੱਕ ਪਿੰਡ ਨੂੰ ਪੁਲਿਸ ਨੇ ਪਾਇਆ ਘੇਰਾ

Trending news