ਬਾਲੀਵੁੱਡ ਦੇ ਇਸ ਸਭ ਤੋਂ ਵੱਡੇ ਪੰਜਾਬੀ ਖ਼ਾਨਦਾਨ ਦੇ ਪੋਤਰੇ ਨੂੰ ਲਾਂਚ ਕਰੇਗਾ ਸਭ ਤੋਂ ਵੱਡਾ ਬੈਨਰ
Advertisement
Article Detail0/zeephh/zeephh876286

ਬਾਲੀਵੁੱਡ ਦੇ ਇਸ ਸਭ ਤੋਂ ਵੱਡੇ ਪੰਜਾਬੀ ਖ਼ਾਨਦਾਨ ਦੇ ਪੋਤਰੇ ਨੂੰ ਲਾਂਚ ਕਰੇਗਾ ਸਭ ਤੋਂ ਵੱਡਾ ਬੈਨਰ

ਯੂਕੇ ਵਿੱਚ ਥੀਏਟਰ ਦੀ ਪੜਾਈ ਕਰਨ ਤੋਂ ਬਾਅਦ ਰਾਜਬੀਰ ਨੇ ਇੱਕ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕੀਤਾ ਹੈ ਉਹ ਥੀਏਟਰ ਅਤੇ ਫ਼ਿਲਮ ਨਿਰਦੇਸ਼ਕ ਫ਼ਿਰੋਜ਼ ਅਬਾਸ ਖ਼ਾਨ ਦੇ ਕੋਲ ਟਰੇਨਿੰਗ ਲੈ ਰਹੇ ਨੇ

ਫ਼ਿਲਮ ਪ੍ਰੇਮ ਕਹਾਣੀ ਵਿੱਚ ਰਾਜਵੀਰ ਬਾਲੀਵੁੱਡ ਡੈਬਿਊ ਕਰ ਰਹੇ ਨੇ

ਦਿੱਲੀ : ਸੰਨੀ ਦਿਉਲ ਦੇ ਛੋਟੇ ਪੁੱਤਰ ਰਾਜਬੀਰ ਦਿਉਲ ਵੀ ਬਾਲੀਵੁੱਡ ਵਿੱਚ ਐਂਟਰੀ ਦੇ ਲਈ ਤਿਆਰ ਨੇ ਰਾਜਸ਼੍ਰੀ ਪ੍ਰੋਡਕਸ਼ਨਜ਼ ਦੀ ਆਉਣ ਵਾਲੀ ਫ਼ਿਲਮ ਪ੍ਰੇਮ ਕਹਾਣੀ ਵਿੱਚ ਰਾਜਵੀਰ ਦਿਉਲ ਬਾਲੀਵੁੱਡ ਡੈਬਿਊ ਕਰ ਰਹੇ ਨੇ ਇਹ ਫ਼ਿਲਮ ਸਰੋਜ ਆਰ ਬੜਜਾਤੀਆ ਦੇ ਪੁੱਤਰ ਅਵਨੀਤ  ਦੇ ਨਿਰਦੇਸ਼ਨ ਵਿੱਚ ਬਣੇਗੀ ਬਾਲੀਵੁੱਡ ਦੇ ਦਿੱਗਜ ਐਕਟਰ ਅਤੇ ਰਾਜਵੀਰ ਦੇ ਦਾਦਾ ਧਰਮਿੰਦਰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ  .

ਦਾਦਾ ਧਰਮਿੰਦਰ ਨੇ ਦਿੱਤੀ ਜਾਣਕਾਰੀ 

ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਮੈਂ ਮੇਰੇ ਪੌਤਰੇ ਰਾਜਵੀਰ ਦਿਉਲ ਨੂੰ ਵਿਸ਼ਵ ਸਿਨਮਾ ਦੇ ਸਾਹਮਣੇ ਅਵਨੀਸ਼ ਬੜਜਾਤੀਆ ਦੀ ਡਾਇਰੈਕਟੋਰੀਅਲ ਡੈਬਿਊ ਦੇ ਨਾਲ ਇੰਟਰੋਡਿਊਸ ਕਰ ਰਿਹਾ ਹਾਂ, ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਰਾਜਵੀਰ ਇਸੇ ਤਰ੍ਹਾਂ ਹੀ ਪਿਆਰ ਰੱਖਣਾ ਜਿਵੇਂ ਤੁਸੀਂ  ਮੇਰੇ ਦੋਵੇਂ ਬੱਚਿਆਂ ਨੂੰ ਦਿੱਤਾ,  ਆਪਣੇ ਦੋਵੇਂ ਬੱਚਿਆਂ ਦੇ ਨਾਲ ਜਿਵੇਂ ਹੀ ਪਿਆਰ 'ਤੇ ਭਰੋਸਾ ਰੱਖਿਆ, ਧਰਮਿੰਦਰ ਨੇ ਕਿਹਾ ਕਿ ਫਿਲਮ ਅੱਜ ਦੀ ਦੁਨੀਆ ਵਿੱਚ ਪਿਆਰ ਅਤੇ ਰਿਸ਼ਤਿਆਂ ਦੀ ਗੱਲ ਕਰਦੀ ਹੈ  

ਚਾਚਾ ਨੇ ਵੀ ਰਾਜਬੀਰ ਨੂੰ ਦਿੱਤੀ ਵਧਾਈ 

ਰਾਜਵੀਰ ਦੇ ਚਾਚਾ ਬੌਬੀ ਦਿਉਲ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੇ ਰਸਤੇ ਉੱਤੇ ਰਾਜਸ੍ਰੀ ਪ੍ਰੋਡਕਸ਼ਨਜ਼ ਨੇ ਆਉਣ ਵਾਲੀ ਫ਼ਿਲਮ ਪ੍ਰੇਮ ਕਹਾਣੀ ਵਿੱਚ ਮਾਣ ਨਾਲ ਰਾਜਵੀਰ ਦਿਉਲ ਅਤੇ ਅਵਨੀਸ਼ ਬੜਜਾਤੀਆ 'ਤੇ ਸਹਿਯੋਗ ਦਾ ਐਲਾਨ ਕੀਤਾ ਹੈ ਇੱਕ ਸੋਹਣੀ ਯਾਤਰਾ ਦਾ ਇੰਤਜ਼ਾਰ ਹੈ  

ਰਾਜਵੀਰ ਨਿਖਾਰ ਰਹੇ ਹਨ ਆਪਣੀ ਕਲਾ

ਯੂਕੇ ਵਿੱਚ ਥੀਏਟਰ ਦੀ ਪੜਾਈ ਕਰਨ ਤੋਂ ਬਾਅਦ ਰਾਜਬੀਰ ਨੇ ਇੱਕ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕੀਤਾ ਹੈ ਉਹ ਥੀਏਟਰ ਅਤੇ ਫ਼ਿਲਮ ਨਿਰਦੇਸ਼ਕ ਫ਼ਿਰੋਜ਼ ਅਬਾਸ ਖ਼ਾਨ ਦੇ ਕੋਲ ਟਰੇਨਿੰਗ ਲੈ ਰਹੇ ਨੇ, ਫਿਲਮ ਵਿੱਚ  ਐਕਟਰਸ ਦੀ ਚੋਣ ਹਾਲੇ ਕੀਤੀ ਜਾਣੀ ਹੈ ਫਿਲਮ ਦੇ ਇਸ ਸਾਲ ਜੁਲਾਈ ਵਿੱਚ ਫਲੋਰ ਉੱਤੇ ਜਾਣ ਦੀ ਉਮੀਦ ਹੈ ਅਤੇ ਇਸ ਨੂੰ  2022 ਵਿੱਚ ਰਿਲੀਜ਼ ਕੀਤਾ ਜਾਏਗਾ ਅਦਾਕਾਰਾਂ ਨੂੰ ਲੈਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਸ ਫਿਲਮ ਵਿੱਚ ਸਲਮਾਨ ਖਾਨ ਦੀ ਭੈਣ ਅਲਵੀਰਾ ਦੀ ਧੀ ਅਲੀਜ਼ੇ ਨਜ਼ਰ ਆ ਸਕਦੀ ਹੈ

WATCH LIVE TV

Trending news