Uorfi Javed News: ਉਰਫੀ ਜਾਵੇਦ ਨੇ ਅਰਮਾਨ ਮਲਿਕ ਦੀਆਂ ਪਤਨੀਆਂ ਤੇ ਬੱਚਿਆਂ ਲਈ ਭੇਜਿਆ ਖਾਸ ਤੋਹਫਾ! ਫੈਨਸ ਵੇਖ ਹੋਏ ਖੁਸ਼
Advertisement
Article Detail0/zeephh/zeephh1699112

Uorfi Javed News: ਉਰਫੀ ਜਾਵੇਦ ਨੇ ਅਰਮਾਨ ਮਲਿਕ ਦੀਆਂ ਪਤਨੀਆਂ ਤੇ ਬੱਚਿਆਂ ਲਈ ਭੇਜਿਆ ਖਾਸ ਤੋਹਫਾ! ਫੈਨਸ ਵੇਖ ਹੋਏ ਖੁਸ਼

Uorfi Javed Gave Gifts Armaan Malik Kids: ਯੂਟਿਊਬਰ ਅਰਮਾਨ ਮਲਿਕ ਦਾ ਨਵਾਂ ਵੀਲਾਗ ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਅਰਮਾਨ ਮਲਿਕ ਦੀ ਪਤਨੀ ਨੇ ਦੱਸਿਆ ਹੈ ਕਿ ਕਿਵੇਂ ਉਰਫੀ ਜਾਵੇਦ ਨੇ ਉਨ੍ਹਾਂ ਲਈ ਅਤੇ ਦੋਵਾਂ ਪਤਨੀਆਂ ਦੇ ਬੱਚਿਆਂ ਲਈ ਖਾਸ ਤੋਹਫਾ ਭੇਜਿਆ ਹੈ। 

Uorfi Javed News: ਉਰਫੀ ਜਾਵੇਦ ਨੇ ਅਰਮਾਨ ਮਲਿਕ ਦੀਆਂ ਪਤਨੀਆਂ ਤੇ ਬੱਚਿਆਂ ਲਈ ਭੇਜਿਆ ਖਾਸ ਤੋਹਫਾ! ਫੈਨਸ ਵੇਖ ਹੋਏ ਖੁਸ਼

Uorfi Javed Gave Gifts Armaan Malik Kids: ਯੂਟਿਊਬਰ ਅਰਮਾਨ ਮਲਿਕ (Armaan Malik) , ਜੋ ਕਿ ਇੱਕ ਪ੍ਰਸਿੱਧ ਭਾਰਤੀ ਯੂਟਿਊਬਰ ਹੈ, ਆਪਣੀ ਨਿੱਜੀ ਜ਼ਿੰਦਗੀ ਅਤੇ ਵੀਲੌਗਸ ਕਾਰਨ ਕਾਫੀ ਲਾਈਮਲਾਈਟ ਵਿੱਚ ਰਹਿੰਦਾ ਹੈ। ਅਰਮਾਨ ਮਲਿਕ ਦੀ ਨਿੱਜੀ ਜ਼ਿੰਦਗੀ ਜਾਂ ਉਸ ਦੀ ਵਿਆਹੁਤਾ ਜ਼ਿੰਦਗੀ ਕਾਫ਼ੀ ਦਿਲਚਸਪ ਹੈ ਇਸ ਯੂਟਿਊਬਰ ਦੀਆਂ ਦੋ ਪਤਨੀਆਂ ਹਨ ਅਤੇ ਹੈਰਾਨੀ ਵਾਲੀ ਗੱਲ ਇਹ ਸੀ ਕਿ ਦੋਵੇਂ ਲਗਭਗ ਇੱਕੋ ਸਮੇਂ ਗਰਭਵਤੀ ਹੋ ਗਈਆਂ ਸਨ। 

ਹੁਣ ਦੋਵਾਂ ਪਤਨੀਆਂ, ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ ਦੇ ਬੱਚੇ ਹੋ ਗਏ ਹਨ ਅਤੇ ਤਾਜ਼ਾ ਵੀਲੌਗ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਟੀਵੀ ਅਦਾਕਾਰਾ ਉਰਫੀ ਜਾਵੇਦ ਨੇ ਅਰਮਾਨ ਮਲਿਕ ਦੀਆਂ  ਦੋਵਾਂ ਪਤਨੀਆਂਅਤੇ ਉਨ੍ਹਾਂ ਦੇ ਬੱਚਿਆਂ ਲਈ ਕੁਝ ਖਾਸ ਤੋਹਫ਼ੇ ਭੇਜੇ ਹਨ ਅਤੇ ਉਨ੍ਹਾਂ ਨੂੰ ਇੱਕ ਪਿਆਰਾ ਸੰਦੇਸ਼ ਵੀ ਦਿੱਤਾ ਹੈ।

ਇਹ ਵੀ ਪੜ੍ਹੋ: Punjab News: 4 ਸਾਲ ਦੀ ਬੱਚੀ ਦੀ ਹੋ ਰਹੀ ਹਰ ਪਾਸੇ ਚਰਚਾ; ਵਿਦਵਾਨਾਂ ਨੂੰ ਛੱਡਿਆ ਪਿੱਛੇ, ਜਾਣੋ ਖਾਸੀਅਤ

ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ, ਯੂਟਿਊਬਰ ਅਰਮਾਨ ਮਲਿਕ (Armaan Malik) ਦੇ ਚੈਨਲ 'ਤੇ ਇੱਕ ਨਵਾਂ ਵੀਲੌਗ ਅਪਲੋਡ ਕੀਤਾ ਗਿਆ ਹੈ ਜਿਸ ਵਿੱਚ ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ ਆਪਣੇ ਦਿਨ ਬਾਰੇ ਅਪਡੇਟਸ ਦੇ ਰਹੇ ਹਨ। ਕੁਝ ਮਿੰਟਾਂ ਲਈ ਵੀਲੌਗ ਦੇਖਣ ਤੋਂ ਬਾਅਦ, ਇੱਕ ਹਿੱਸਾ ਆਉਂਦਾ ਹੈ ਜਿਸ ਵਿੱਚ ਯੂਟਿਊਬਰ ਦੀ ਪਹਿਲੀ ਪਤਨੀ, ਪਾਇਲ ਮਲਿਕ ਘਰ ਵਿੱਚ ਬੈਠੀ ਹੁੰਦੀ ਹੈ ਜਦੋਂ ਇੱਕ ਪਾਰਸਲ ਆਉਂਦਾ ਹੈ। ਇਸ ਵਿੱਚ ਇੱਕ ਕੇਕ, ਫੁੱਲਾਂ ਦਾ ਗੁਲਦਸਤਾ ਅਤੇ ਚਾਕਲੇਟਾਂ ਹੁੰਦੀਆਂ ਹਨ। ਪਾਇਲ ਦੱਸਦੀ ਹੈ ਕਿ ਇਹ ਤੋਹਫਾ ਪਾਰਸਲ ਮੁੰਬਈ ਤੋਂ ਆਇਆ ਸੀ, ਇਹ ਉਰਫੀ ਜਾਵੇਦ ਨੇ ਭੇਜਿਆ ਹੈ।

ਉਰਫੀ ਜਾਵੇਦ ਨੇ ਪਾਇਲ ਮਲਿਕ ਦੇ ਵੀਲੌਗ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਰਫੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੋਂ ਪਾਇਲ ਮਲਿਕ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ, "ਕ੍ਰਿਤਿਕ ਮਲਿਕ ਅਤੇ ਪਾਇਲ ਮਲਿਕ ਤੁਸੀਂ ਦੋਵੇਂ ਬਹੁਤ ਪਿਆਰੇ ਹੋ। ਮੈਂ ਤੁਹਾਡੇ ਵੀਲੌਗ ਨੂੰ ਕਦੇ ਵੀ ਮਿਸ ਨਹੀਂ ਕਰਦੀ।" ਉਰਫੀ ਜਾਵੇਦ ਦੀ ਇਸ ਪੋਸਟ 'ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

 

Trending news