ਖ਼ੁਸ਼ਖ਼ਬਰੀ : ਆਖ਼ਿਰਕਾਰ ਆ ਗਈ ਕੋਰੋਨਾ ਦੀ ਦਵਾਈ,ਕੀਮਤ ਵੀ ਜਾਣ ਲਓ

 ਕੋਰੋਨਾ ਦੇ ਮਾਮੂਲੀ ਪੀੜਤਾਂ ਦੇ ਲਈ ਦਵਾਈ ਆ ਗਈ 

 ਖ਼ੁਸ਼ਖ਼ਬਰੀ : ਆਖ਼ਿਰਕਾਰ ਆ ਗਈ ਕੋਰੋਨਾ ਦੀ ਦਵਾਈ,ਕੀਮਤ ਵੀ ਜਾਣ ਲਓ
ਕੋਰੋਨਾ ਦੇ ਮਾਮੂਲੀ ਪੀੜਤਾਂ ਦੇ ਲਈ ਦਵਾਈ ਆ ਗਈ

ਦਿੱਲੀ : ਦਵਾਈ ਕੰਪਨੀ ਗਲੇਨਮਾਰਕ ਫਾਮਯੁਟਿਕਲਸ ਨੇ ਕੋਵਿਡ-19 ਦੇ ਮਾਮੂਲੀ ਰੂਪ ਵਿੱਚ ਪੀੜਤ ਮਰੀਜ਼ਾਂ ਦੇ ਇਲਾਜ ਲਈ ਇੱਕ ਐਂਟੀਵਾਇਰਲ ਦਵਾਈ ਫੇਵਿਪਿਰਾਵਿਕ ਨੂੰ ਫੇਬਿਫਲੂ ਬਰਾਂਡ ਦੇ ਨਾਂ ਨਾਲ ਪੇਸ਼ ਕੀਤਾ ਹੈ, ਇਸ ਦੀ ਕੀਮਤ 103 ਰੁਪਏ ਫ਼ੀ ਟੈਬਲੇਟ ਹੋਵੇਗੀ, ਗਲੇਨਮਾਰਕ ਫਾਮਯੁਟਿਕਲਸ ਨੇ ਸਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੋਈ ਹੈ ਕਿ ਇਹ ਦਵਾਈ 200 MG ਦੇ ਟੈਬਲੇਟ ਵਿੱਚ ਮੌਜੂਦ ਹੋਵੇਗੀ, ਇਸ ਦੇ 34 ਟੈਬਲੇਟ ਦੇ ਪਤੇ 3,500 ਰੁਪਏ ਦੇ ਨੇ 

ਕੰਪਨੀ ਦਾ ਕਹਿਣ ਹੈ ਫੈਬਿਫਲੂ ਕੋਵਿਡ-19 ਦੇ ਇਲਾਜ ਦੇ ਲਈ ਫੇਵਿਪਿਰਾਵਿਰ ਦਵਾਈ ਹੈ,ਜਿਸ ਨੂੰ ਮਨਜ਼ੂਰੀ ਮਿਲੀ ਹੈ, ਇਹ ਦਵਾਈ ਡਾਕਟਰ ਦੀ ਸਲਾਹ 'ਤੇ 103 ਰੁਪਏ ਫੀ ਟੈਬਲੇਟ ਦੀ ਕੀਮਤ 'ਤੇ ਮਿਲੇਗੀ, ਪਹਿਲੇ ਦਿਨ ਇਸ ਦੀ 1800 MG ਦੀ ਖ਼ੁਰਾਕ ਲੈਣੀ ਹੋਵੇਗੀ, ਇਸ ਦੇ ਬਾਅਦ 14 ਦਿਨ ਤੱਕ 800 MG ਨੂੰ ਖ਼ੁਰਾਕ ਲੈਣੀ ਹੋਵੇਗੀ

ਇਸ ਦਵਾਈ ਦੀ ਤਾਕਤ ਦੇ ਬਾਰੇ   ਪੁੱਛੇ ਜਾਣ 'ਤੇ ਕੰਪਨੀ ਨੇ ਕਿਹਾ ਹਰ ਮਰੀਜ਼ ਨੂੰ ਘੱਟੋ-ਘੱਟ 2 ਪੱਤੇ ਦੀ ਜ਼ਰੂਰਤ ਦੇ ਹਿਸਾਬ ਨਾਲ ਪਹਿਲੇ ਮਹੀਨੇ ਵਿੱਚ ਹੀ ਉਹ 82,500 ਮਰੀਜ਼ਾਂ ਦੇ ਲਈ ਫੈਬਿਫਲੂ ਮੁਹੱਈਆ ਕਰਵਾ ਸਕਣਗੇ,ਕੰਪਨੀ ਨੇ ਕਿਹਾ ਮੌਜੂਦਾ ਹਾਲਾਤ ਦੇ ਮੁਤਾਬਿਕ ਉਤਪਾਦਨ ਵਧਾਏਗੀ 

ਸਰਕਾਰ ਤੋਂ ਮਿਲੀ ਇਜਾਜ਼ਤ 

ਮੁੰਬਈ ਦੀ ਕੰਪਨੀ ਨੇ ਕਿਹਾ ਕਿ DGCI ਨੇ ਇਸ ਦਵਾਈ ਨੂੰ ਬਣਾਉਣ ਦੀ ਇਜਾਜ਼ਤ ਦਿੱਤੀ ਹੈ, ਗਲੇਨਮਾਰਕ ਫਾਮਾਸਯੁਟਿਲਸ ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਗਲੇਨ ਸਲਦਾਨਹਾ ਨੇ ਕਿਹਾ ਕਿ ਇਹ ਮਨਜ਼ੂਰੀ ਅਜਿਹੇ ਸਮੇਂ ਮਿਲੀ ਹੈ ਜਦੋਂ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਦੀ ਤੁਲਨਾ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਦੀ ਵਜ੍ਹਾਂ ਕਰੇ ਸਿਹਤ ਵਿਭਾਗ 'ਤੇ ਕਾਫ਼ੀ ਦਬਾਅ ਹੈ