Himachal Pradesh News: ਚੱਲਣ-ਫਿਰਨ 'ਚ ਅਸਮਰਥ 4 ਸਾਲ ਦੀ ਬੱਚੀ ਨੂੰ ਮਿਲੀ ਨਵੀਂ ਜ਼ਿੰਦਗੀ
Advertisement
Article Detail0/zeephh/zeephh1780675

Himachal Pradesh News: ਚੱਲਣ-ਫਿਰਨ 'ਚ ਅਸਮਰਥ 4 ਸਾਲ ਦੀ ਬੱਚੀ ਨੂੰ ਮਿਲੀ ਨਵੀਂ ਜ਼ਿੰਦਗੀ

Himachal Pradesh News: ਹਿਮਾਚਲ ਪ੍ਰਦੇਸ਼ ਵਿੱਚ ਨੂਰਪੁਰ ਸਥਿਤ ਏਂਜਲ ਦਿਵਿਆਂਗ ਆਸ਼ਰਮ ਨੇ ਇੱਕ ਦਿਵਿਆਂਗ ਬੱਚੀ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ ਹੈ।

Himachal Pradesh News: ਚੱਲਣ-ਫਿਰਨ 'ਚ ਅਸਮਰਥ 4 ਸਾਲ ਦੀ ਬੱਚੀ ਨੂੰ ਮਿਲੀ ਨਵੀਂ ਜ਼ਿੰਦਗੀ

Himachel News: ਨੂਰਪੁਰ ਵਿੱਚ ਸਥਿਤ ਏਂਜਲ ਦਿਵਿਆਂਗ ਆਸ਼ਰਮ ਰੈਹਣ ਛੱਤਰ ਦੇ ਸੰਚਾਲਕ  ਤੇ ਸਟਾਫ ਦੀ ਮਿਹਨਤ ਸਦਕਾ 4 ਸਾਲ ਦੀ ਦਿਵਿਆਂਗ ਬੱਚੀ ਰੁਸ਼ਿਤਾ ਵਾਸੀ ਸੁਘਾਲ (ਭਰਮਾੜ) ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਇਹ ਬੱਚੀ ਇਸ ਤੋਂ ਪਹਿਲਾਂ ਚੱਲਣ ਫਿਰਨ ਤੋਂ ਬਿਲਕੁਲ ਅਸਮਰਥ ਸੀ। 3 ਮਹੀਨੇ ਦੇ ਇਲਾਜ ਤੋਂ ਬਾਅਦ ਹੁਣ ਚੱਲਣ ਲੱਗ ਪਈ ਹੈ। 3 ਮਹੀਨੇ ਦੇ ਇਲਾਜ ਤੋਂ ਹੁਣ ਚੱਲ ਲੱਗ ਪਈ ਹੈ।

ਬੱਚੀ ਦੇ ਤੰਦਰੁਸਤ ਹੋਣ ਤੋਂ ਬਾਅਦ ਬੱਚੀ ਦੇ ਮਾਤਾ-ਪਿਤਾ ਕਾਫੀ ਖੁਸ਼ ਹਨ। ਉਨ੍ਹਾਂ ਨੇ ਆਸ਼ਰਮ ਸੰਚਾਲਕਾਂ ਤੇ ਸਟਾਫ ਦਾ ਦਿਲੋਂ ਧੰਨਵਾਦ ਕੀਤਾ। ਬੱਚੀ ਦੇ ਤੰਦਰੁਸਤ ਹੋਣ ਮਗਰੋਂ ਹਰ ਕੋਈ ਆਸ਼ਰਮ ਦੇ ਭਲਾਈ ਕਾਰਜਾਂ ਦੀ ਸ਼ਲਾਘਾ ਕਰ ਰਿਹਾ ਹੈ। ਆਸ਼ਰਮ ਦੀ ਸੰਚਾਲਿਕਾ ਅਲਕਾ ਸ਼ਰਮਾ ਨੇ ਦੱਸਿਆ ਕਿ ਉਕਤ ਬੱਚੀ ਕਰੀਬ 3 ਮਹੀਨੇ ਪਹਿਲਾਂ ਜਦ ਆਸ਼ਰਮ ਆਈ ਸੀ ਤਾਂ ਬਿਲਕੁਲ ਚੱਲ ਫਿਰ ਨਹੀਂ ਸਕਦੀ ਸੀ ਪਰ ਆਸ਼ਰਮ ਵਿੱਚ ਤਾਇਨਾਤ ਵਿਸ਼ੇਸ਼ ਫਿਜਿਓਥੈਰੇਪਿਸਟਾਂ ਵੱਲੋਂ ਆਧੁਨਿਕ ਮਸ਼ੀਨਾਂ ਦੀ ਮਦਦ ਨਾਲ ਇਲਾਜ ਤੋਂ ਬਾਅਦ ਬੱਚੀ ਹੁਣ ਕਾਫੀ ਹੱਦ ਤੱਕ ਠੀਕ ਹੈ। ਬੱਚੀ ਹੁਣ ਬਿਨਾਂ ਕਿਸੇ ਸਹਾਰੇ ਦੇ ਚੱਲ ਰਹੀ ਹੈ। ਬੱਚੀ ਨੂੰ ਨਵੀਂ ਜ਼ਿੰਦਗੀ ਮਿਲਣ ਉਤੇ ਪੂਰਾ ਪਰਿਵਾਰ ਬਹੁਤ ਖੁਸ਼ ਹੈ।

ਇਹ ਵੀ ਪੜ੍ਹੋ : Mansa Ghaggar news: ਮਾਨਸਾ 'ਚ ਘੱਗਰ ਦੀ ਤਬਾਹੀ! ਚਾਂਦਪੁਰਾ ਬੰਨ੍ਹ ਤੋਂ ਸਰਦੂਲਗੜ੍ਹ 'ਚੋਂ ਲੰਘਣ ਵਾਲੇ ਘੱਗਰ 'ਚ ਪਿਆ ਪਾੜ

ਉਨ੍ਹਾਂ ਨੇ ਦੱਸਿਆ ਕਿ ਦਿਵਿਆਂਗ ਆਸ਼ਰਮ ਵਿੱਚ ਹੁਣ ਤੱਕ 15 ਦਿਵਿਆਂਗ ਬੱਚੇ ਜੋ ਕਿ ਜਨਮ ਤੋਂ ਚੱਲਣ-ਫਿਰਨ ਵਿੱਚ ਅਸਮਰਥ ਸਨ। ਇਲਾਜ ਤੋਂ ਬਾਅਦ ਤੰਦਰੁਸਤ ਹੋ ਕੇ ਚੱਲਣ ਲੱਗ ਪਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦੇ ਕੋਲ ਕੋਈ ਦਿਵਿਆਂਗ ਬੱਚਾ ਹੈ ਤਾਂ ਉਸ ਨੂੰ ਆਸ਼ਰਮ ਵਿੱਚ ਇਲਾਜ ਲਈ ਲਿਆਉਣ। ਇਥੇ ਵਿਸ਼ੇਸ਼ ਫਿਜਿਓਥੈਰੇਪਿਸਟਾਂ ਵੱਲੋਂ ਆਧੁਨਿਕ ਮਸ਼ੀਨਾਂ ਨਾਲ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਆਸ਼ਰਮ ਵੱਲੋਂ ਬੱਚਿਆਂ ਨੂੰ ਘਰ ਤੋਂ ਲਿਆਉਣ ਤੇ ਛੱਡਣ ਦੀ ਸਹੂਲਤ ਵੀ ਮੁਫ਼ਤ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : Punjab News: ਫਰੀਦਕੋਟ ਹਸਪਤਾਲ ਤੋਂ ਭੱਜਿਆ ਬੰਬੀਹਾ ਗਰੁੱਪ ਦਾ ਗੁਰਗਾ, ਲਾਰੈਂਸ ਬਿਸ਼ਨੋਈ ਵੀ ਇੱਥੇ ਜੇਰੇ ਇਲਾਜ

ਭੂਸ਼ਣ ਸ਼ਰਮਾ ਦੀ ਰਿਪੋਰਟ

Trending news