Milk Price Hike News: ਦੁੱਧ ਉਤਪਾਦਨ ਕੰਪਨੀ ਨੇ ਸ਼ਨਿੱਚਰਵਾਰ ਨੂੰ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਦਿੱਤਾ। ਗੁਜਰਾਤ ਦੀ ਦੁੱਧ ਕੰਪਨੀ ਨੇ ਦੁੱਧ ਦੇ ਭਾਅ ਵਿੱਚ ਇਜ਼ਾਫਾ ਕੀਤਾ ਹੈ।
Trending Photos
Milk Price Hike News: ਦੁੱਧ ਉਤਪਾਦਨ ਕੰਪਨੀ ਨੇ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਦਿੱਤਾ ਹੈ। ਅਮੂਲ ਨੇ ਗੁਜਰਾਤ 'ਚ ਆਪਣੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਸ਼ਨਿੱਚਰਵਾਰ ਨੂੰ ਰਾਜ ਭਰ ਵਿੱਚ ਅਮੂਲ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਦਸੰਬਰ 2022 ਵਿੱਚ ਗੁਜਰਾਤ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਰਾਜ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਇਹ ਪਹਿਲਾ ਇਜ਼ਾਫਾ ਹੈ। ਹਾਲਾਂਕਿ ਅਮੂਲ ਨੇ ਅਜੇ ਤੱਕ ਦੇਸ਼ ਭਰ 'ਚ ਦੁੱਧ ਦੀਆਂ ਕੀਮਤਾਂ 'ਚ ਵਾਧੇ ਦਾ ਐਲਾਨ ਨਹੀਂ ਕੀਤਾ ਹੈ।
ਸ਼ਨਿੱਚਰਵਾਰ ਨੂੰ ਹੋਏ ਵਾਧੇ ਤੋਂ ਬਾਅਦ ਗੁਜਰਾਤ ਵਿੱਚ ਅਮੂਲ ਦੇ ਦੁੱਧ (ਮੱਝ) ਦੀ ਕੀਮਤ ਹੁਣ 68 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਅਮੂਲ ਗੋਲਡ ਦੀ ਕੀਮਤ 64 ਰੁਪਏ ਪ੍ਰਤੀ ਲੀਟਰ 'ਤੇ ਪੁੱਜ ਗਈ ਹੈ। ਅਮੂਲ ਸ਼ਕਤੀ ਦੀ ਕੀਮਤ 58 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਅਮੂਲ ਦੇ ਤਾਜ਼ੇ ਦੁੱਧ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ, ਜੋ 52 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਪਿਛਲੇ ਛੇ ਮਹੀਨਿਆਂ ਵਿੱਚ ਜੀਸੀਐਮਐਮਐਫ ਨੇ ਪੂਰੇ ਭਾਰਤ ਵਿੱਚ ਅਮੂਲ ਦੁੱਧ ਦੇ ਵੱਖ-ਵੱਖ ਬ੍ਰਾਂਡਾਂ ਦੀਆਂ ਕੀਮਤਾਂ ਵਿੱਚ ਦੋ ਵਾਰ ਵਾਧਾ ਕੀਤਾ ਹੈ ਪਰ ਗੁਜਰਾਤ ਵਿੱਚ ਇਹ ਦਰ ਵਧਾਈ ਨਹੀਂ ਗਈ ਸੀ। ਅਮੂਲ ਨੇ ਰਾਜ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਤੂਬਰ 2022 ਵਿੱਚ 2 ਰੁਪਏ ਪ੍ਰਤੀ ਲੀਟਰ ਤੇ ਫਿਰ ਫਰਵਰੀ 2023 ਵਿੱਚ ਗੁਜਰਾਤ ਨੂੰ ਛੱਡ ਕੇ ਸਾਰੇ ਬਾਜ਼ਾਰਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।
ਇਹ ਵੀ ਪੜ੍ਹੋ : Navjot Sidhu Security News: ਰਿਹਾਈ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਲੱਗਾ ਝਟਕਾ, Z+ ਸੁਰੱਖਿਆ ਘਟਾ ਕੇ Y ਕੈਟਾਗਿਰੀ ਦੀ ਕੀਤੀ
ਅਮੂਲ ਅਨੁਸਾਰ ਪਿਛਲੇ ਇੱਕ ਸਾਲ ਵਿੱਚ ਪਸ਼ੂਆਂ ਦੀ ਖੁਰਾਕ 'ਤੇ ਖ਼ਰਚ 13 ਤੋਂ 14 ਫੀਸਦੀ ਵਧਿਆ ਹੈ। ਇਸ ਕਾਰਨ ਕਿਸਾਨਾਂ ਲਈ ਦੁੱਧ ਦਾ ਉਤਪਾਦਨ ਮਹਿੰਗਾ ਹੋ ਗਿਆ ਹੈ। ਇਸ ਕਾਰਨ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਿਛਲੇ ਸਾਲ ਅਗਸਤ ਵਿੱਚ ਵੀ ਕੰਪਨੀ ਨੇ ਗੁਜਰਾਤ ਸਮੇਤ ਪੂਰੇ ਭਾਰਤ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਇਸ ਦੇ ਨਾਲ ਹੀ ਮਾਰਚ 2022 ਵਿੱਚ ਅਮੂਲ ਨੇ ਕੀਮਤਾਂ ਵਿੱਚ ਵਾਧਾ ਕੀਤਾ ਸੀ।
ਇਹ ਵੀ ਪੜ੍ਹੋ : Punjab news: ਫਿਰੋਜ਼ਪੁਰ 'ਚ ਵਾਪਰਿਆ ਵੱਡਾ ਸੜਕ ਹਾਦਸਾ; ਮਹਿਲਾ ਪੁਲਿਸ ਮੁਲਾਜ਼ਮ ਦੀ ਹੋਈ ਮੌਤ