ਇਸ Video ਮੈਸੇਜ ਜ਼ਰੀਏ ਕੈਨੇਡਾ ਦੇ PM ਟਰੂਡੋ ਨੇ ਕਿਸਾਨ ਅੰਦੋਲਨ ਦੀ ਕੀਤੀ ਹਿਮਾਇਤ,ਭਾਰਤ ਨੂੰ ਸਰਕਾਰ ਨੂੰ ਕਹੀ ਇਹ ਵੱਡੀ ਗੱਲ
Advertisement
Article Detail0/zeephh/zeephh797094

ਇਸ Video ਮੈਸੇਜ ਜ਼ਰੀਏ ਕੈਨੇਡਾ ਦੇ PM ਟਰੂਡੋ ਨੇ ਕਿਸਾਨ ਅੰਦੋਲਨ ਦੀ ਕੀਤੀ ਹਿਮਾਇਤ,ਭਾਰਤ ਨੂੰ ਸਰਕਾਰ ਨੂੰ ਕਹੀ ਇਹ ਵੱਡੀ ਗੱਲ

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸਜਣ ਨੇ ਵੀ ਕਿਸਾਨ ਅੰਦੋਲਨ ਦੀ ਹਿਮਾਇਤ ਕੀਤੀ ਸੀ

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸਜਣ ਨੇ ਵੀ ਕਿਸਾਨ ਅੰਦੋਲਨ ਦੀ ਹਿਮਾਇਤ ਕੀਤੀ ਸੀ

ਚੰਡੀਗੜ੍ਹ : ਕਿਸਾਨਾਂ ਦੇ ਪ੍ਰਦਰਸ਼ਨ ਨੂੰ ਹੁਣ ਵਿਦੇਸ਼ਾਂ ਤੋਂ ਵੀ ਹਿਮਾਇਤ ਮਿਲਣੀ ਸ਼ੁਰੂ ਹੋ ਗਈ ਹੈ,ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਵੀਡੀਓ ਮੈਸੇਜ ਜਾਰੀ ਕਰਕੇ ਕਿਸਾਨ ਅੰਦੋਲਨ ਨੂੰ ਆਪਣੀ ਹਿਮਾਇਤ ਦਿੱਤੀ ਹੈ,ਟਰੂਡੋ ਨੇ ਕਿਹਾ ਪੰਜਾਬ ਵਿੱਚ ਕਿਸਾਨਾਂ ਦੇ ਰਿਸ਼ਤੇਦਾਰ ਇਸ ਅੰਦੋਲਨ ਨੂੰ ਲੈਕੇ ਕਾਫ਼ੀ ਚਿੰਤਾ ਵਿੱਚ ਹੈ ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿਸਾਨਾਂ ਦੀ ਜਾਇਜ਼ ਮੰਗਾਂ ਨੂੰ ਮੰਨਿਆ ਜਾਵੇ,ਉਨ੍ਹਾਂ ਕਿਹਾ ਅਸੀਂ ਗੱਲਬਾਤ ਨੂੰ ਅਹਿਮ ਮੰਨ ਦੇ ਹਾਂ ਇਸ ਲਈ ਅਸੀਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹਾਂ ਇਸ ਦਾ ਹੱਲ ਕਡਿਆ ਜਾਵੇ

 

ਇਸ ਤੋਂ ਪਹਿਲਾਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸਜਣ ਨੇ ਵੀ ਟਵੀਟ ਕਰਕੇ ਕਿਸਾਨ ਅੰਦੋਲਨ ਦੀ ਹਿਮਾਇਤ ਕੀਤੀ ਸੀ,ਉਨ੍ਹਾਂ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ 'ਤੇ ਵਾਟਰਕੈਨਨ ਅਤੇ ਹੰਝੂ ਗੈਸ ਛੱਡੇ ਜਾਣ ਦੀ ਨਿੰਦਾ ਵੀ ਕੀਤੀ ਸੀ

ਕੈਨੇਡਾ ਦੇ NDP ਦੇ ਆਗੂ ਜਗਮੀਤ ਸਿੰਘ ਵੱਲੋਂ ਵੀ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਕੀਤੀ ਗਈ ਪੁਲਿਸ ਵਰਤੋਂ ਨੂੰ ਗ਼ਲਤ ਦੱਸ ਦੇ ਹੋਏ ਕਿਹਾ ਸੀ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਹਾਂ

ਇਸ ਤੋਂ ਇਲਾਵਾ ਵਰਲਡ ਫਾਇਨਾਂਸ਼ੀਅਲ ਗਰੁੱਪ ਵੱਲੋਂ 25 ਲੱਖ ਡਾਲਰ ਕਿਸਾਨਾਂ ਦੇ ਲੰਗਰ ਅਤੇ ਮੈਡੀਕਲ ਸੁਵਿਧਾਵਾਂ ਦੀ ਲਈ ਭੇਜੇ ਗਏ ਸਨ

ਬ੍ਰਿਟੇਨ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਡੇਸੀ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਟਵੀਟ ਕਰਦੇ ਹੋਏ ਕਿਹਾ ਸੀ ਅਸੀਂ ਸਾਰੇ ਪੰਜਾਬ ਵਿੱਚ ਆਪਣੇ ਕਿਸਾਨ ਭਰਾਵਾਂ ਦੇ ਇਸ ਅੰਦੋਲਨ ਵਿੱਚ ਖੜੇ ਹਾਂ ਅਤੇ ਉਨ੍ਹਾਂ ਨੂੰ ਰੋਕਣ ਦੇ ਲਈ ਜਿਸ ਤਰ੍ਹਾਂ ਪੁਲਿਸ ਦੀ ਵਰਤੋਂ ਕੀਤੀ ਗਈ ਹੈ ਬਹੁਤ ਦੀ ਗ਼ਲਤ ਸੀ

ਸਿਰਫ਼ ਇੰਗਲੈਂਡ ਜਾਂ ਕੈਨੇਡਾ ਤੋਂ ਹੀ ਨਹੀਂ ਇਟਲੀ,ਅਮਰੀਕਾ,ਜਰਮਨੀ,ਫਰਾਂਸ ਵਿੱਚ ਬੈਠੀਆਂ ਵੱਡੀਆਂ ਪੰਜਾਬੀ ਹਸਤੀਆਂ ਨੇ ਕਿਸਾਨ ਅੰਦੋਲਨ ਨੂੰ ਪੂਰੀ ਹਿਮਾਇਤ ਦਿੱਤੀ ਹੈ

 

 

Trending news