ਇਸ ਤਰੀਕ ਤੱਕ ਭਾਰਤ ਵੱਲੋਂ ਇੰਗਲੈਂਡ ਜਾਣ ਵਾਲੀਆਂ ਸਾਰੀਆਂ ਫਲਾਇਟਾਂ ਕੈਂਸਲ,ਕੋਰੋਨਾ ਦੇ ਨਵੇਂ ਰੂਪ ਨੂੰ ਲੈਕੇ ਹੜਕੰਪ

ਭਾਰਤ ਸਮੇਤ ਦੁਨੀਆ ਦੇ ਕਈ ਮੁਲਕਾਂ ਨੇ ਲਗਾਈ ਹੈ ਰੋਕ

ਇਸ ਤਰੀਕ ਤੱਕ ਭਾਰਤ ਵੱਲੋਂ ਇੰਗਲੈਂਡ ਜਾਣ ਵਾਲੀਆਂ ਸਾਰੀਆਂ ਫਲਾਇਟਾਂ ਕੈਂਸਲ,ਕੋਰੋਨਾ ਦੇ ਨਵੇਂ ਰੂਪ ਨੂੰ ਲੈਕੇ ਹੜਕੰਪ
ਭਾਰਤ ਸਮੇਤ ਦੁਨੀਆ ਦੇ ਕਈ ਮੁਲਕਾਂ ਨੇ ਲਗਾਈ ਹੈ ਰੋਕ

ਦਿੱਲੀ : ਬ੍ਰਿਟੇਨ ਵਿੱਚ ਕੋਰੋਨਾ ਦੇ ਨਵੇਂ ਪ੍ਰਕਾਰ ਦੀ ਵਜ੍ਹਾਂ ਕਰਕੇ ਪੂਰੀ ਦੁਨੀਆ ਵਿੱਚ ਹੜਕੰਪ ਮੱਚ ਗਈ ਹੈ,ਕਈ ਦੇਸ਼ਾਂ ਤੋੋਂ ਬਾਅਦ ਹੁਣ ਭਾਰਤ ਸਰਕਾਰ ਨੇ ਵੀ ਇੰਗਲੈਂਡ ਤੋਂ ਆਉਣ ਵਾਲੀਆਂ ਸਾਰੀ ਫਲਾਇਟਾਂ ਨੂੰ ਕੈਂਸਰ ਕਰ ਦਿੱਤਾ, ਇਹ ਫ਼ੈਸਲਾ 22 ਦਸੰਬਰ ਤੋਂ 31 ਦਸੰਬਰ ਦੇ ਵਿੱਚ ਫਿਲਹਾਲ ਲਾਗੂ ਹੋਵੇਗਾ,ਅੱਗੇ ਦੇ ਹਾਲਾਤਾਂ ਨੂੰ ਵੇਖਣ ਤੋਂ ਬਾਅਦ ਇਸ 'ਤੇ ਮੁੜ ਤੋਂ ਵਿਚਾਰ ਕੀਤਾ ਜਾਵੇਗਾ, ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਤਾਕੀ ਬ੍ਰਿਟੇਨ ਵਿੱਚ ਨਵੇਂ ਕੋਰੋਨਾ ਦਾ ਜੋ ਪ੍ਰਕਾਰ ਸਾਹਮਣੇ ਆਇਆ  ਹੈ ਦੂਜੇ ਦੇਸ਼ਾਂ ਵਿੱਚ ਨਾ ਫੈਲੇ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕੇਂਦਰ ਸਰਕਾਰ ਤੋਂ ਬ੍ਰਿਟੇਨ ਤੋਂ ਆਉਣ ਵਾਲੀਆਂ ਫਲਾਇਟਾਂ ਰੱਦ ਕਰਨ ਦੀ ਅਪੀਲ ਕੀਤੀ ਸੀ 

ਇਸ ਦੇ ਇਲਾਵਾ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ 22 ਦਸੰਬਰ ਤੱਕ ਬ੍ਰਿਟੇਨ ਅਤੇ ਹੋਰ ਦੇਸ਼ਾਂ ਤੋਂ ਲਿੰਕ ਫਲਾਇਟਾਂ ਤੋਂ ਆਉਣ ਵਾਲੇ ਬ੍ਰਿਟਿਸ਼ ਯਾਤਰੀਆਂ ਦਾ RT-PCR ਟੈਸਟ ਏਰਪੋਰਟ 'ਤੇ ਕੀਤਾ ਜਾਵੇਗਾ,ਇਸ ਤੋਂ ਪਹਿਲਾਂ ਫਰਾਂਸ ਨੇ 48 ਘੰਟਿਆਂ ਦੇ ਲਈ ਬ੍ਰਿਟੇਨ ਤੋਂ ਆਉਣ ਵਾਲਿਆਂ ਫਲਾਇਟਾਂ ਤੇ ਰੋਕ ਲੱਗਾ ਦਿੱਤੀ ਸੀ 

ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇੰਗਲੈਂਡ ਵਿੱਚ ਫੈਲੇ ਕੋਰੋਨਾ ਦੇ ਨਵੇਂ ਪ੍ਰਕਾਰ ਨੂੰ ਲੈਕੇ ਡਰਨ ਦੀ ਜ਼ਰੂਰਤ ਨਹੀਂ ਹੈ ਭਾਰਤ ਸਰਕਾਰ ਮਜਬੂਤੀ ਨਾਲ ਕੋਰੋਨਾ ਖਿਲਾਫ਼ ਜੰਗ ਲੜ ਰਹੀ ਹੈ ਅਤੇ ਅਗਲੇ ਮਹੀਨੇ ਤੱਕ ਭਾਰਤੀ ਵੈਕਸੀਨ ਤਿਆਰ ਹੋਣ ਦੀ ਉਮੀਦ ਹੈ ਉਸ ਤੋਂ ਬਾਅਦ ਵੈਕਸੀਨ ਦੀ ਡੋਜ਼ ਦੇ ਲਈ ਪੂਰੀ ਪਲੈਨਿੰਗ ਕੀਤੀ ਹੈ