Israel-Palestine Conflict News: ਬੰਬ ਧਮਾਕੇ ਦੌਰਾਨ ਇਸੇ ਇਲਾਕੇ ਵਿੱਚ ਹੋਰ ਪੱਤਰਕਾਰ ਜ਼ਖ਼ਮੀ ਹੋ ਗਏ। ਇਜ਼ਰਾਇਲੀ ਲੜਾਕੂ ਜਹਾਜ਼ ਰਾਤ ਭਰ ਗਾਜ਼ਾ ਦੇ ਵੱਖ-ਵੱਖ ਖੇਤਰਾਂ 'ਤੇ ਬੰਬਾਰੀ ਕਰ ਰਹੇ ਹਨ। ਜਿਨ੍ਹਾਂ ਖੇਤਰਾਂ ਵਿੱਚ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੈ, ਉੱਥੇ ਅਜੇ ਤੱਕ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
Trending Photos
Israel-Palestine Conflict News: ਗਾਜ਼ਾ ਪੱਟੀ 'ਤੇ ਇਜ਼ਰਾਇਲੀ ਲੜਾਕੂ ਜਹਾਜ਼ਾਂ ਦੁਆਰਾ ਕੀਤੇ ਗਏ ਹਵਾਈ ਹਮਲੇ 'ਚ ਮੰਗਲਵਾਰ ਤੜਕੇ ਦੋ ਫਲਸਤੀਨੀ ਪੱਤਰਕਾਰ ਮਾਰੇ ਗਏ। ਹਸਪਤਾਲ ਦੇ ਸੂਤਰਾਂ ਤੋਂ ਅਨਾਦੋਲੂ ਦੁਆਰਾ ਪ੍ਰਾਪਤ ਜਾਣਕਾਰੀ ਅਨੁਸਾਰ, ਪੱਛਮੀ ਗਾਜ਼ਾ ਦੇ ਰਿਮਲ ਜ਼ਿਲ੍ਹੇ ਵਿੱਚ ਇਜ਼ਰਾਈਲੀ ਲੜਾਕੂ ਜਹਾਜ਼ਾਂ ਦੁਆਰਾ ਇੱਕ ਰਿਹਾਇਸ਼ੀ ਇਮਾਰਤ ਨੂੰ ਨਿਸ਼ਾਨਾ ਬਣਾਉਣ ਦੌਰਾਨ ਸਈਦ ਅਲ-ਤਵੀਲ ਅਤੇ ਮੁਹੰਮਦ ਸੋਬ ਦੀ ਮੌਤ ਹੋ ਗਈ।
ਬੰਬ ਧਮਾਕੇ ਦੌਰਾਨ ਇਸੇ ਇਲਾਕੇ ਵਿੱਚ ਹੋਰ ਪੱਤਰਕਾਰ ਜ਼ਖ਼ਮੀ ਹੋ ਗਏ। ਇਜ਼ਰਾਇਲੀ ਲੜਾਕੂ ਜਹਾਜ਼ ਰਾਤ ਭਰ ਗਾਜ਼ਾ ਦੇ ਵੱਖ-ਵੱਖ ਖੇਤਰਾਂ 'ਤੇ ਬੰਬਾਰੀ ਕਰ ਰਹੇ ਹਨ। ਜਿਨ੍ਹਾਂ ਖੇਤਰਾਂ ਵਿੱਚ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੈ, ਉੱਥੇ ਅਜੇ ਤੱਕ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਇਹ ਵੀ ਪੜ੍ਹੋ: Israel-Hamas War: ਹਮਾਸ ਨੇ ਇਜ਼ਰਾਈਲ 'ਚ ਸੰਗੀਤ ਸਮਾਰੋਹ ਨੂੰ ਬਣਾਇਆ ਨਿਸ਼ਾਨਾ, 260 ਲਾਸ਼ਾਂ ਮਿਲੀਆਂ- ਰਿਪੋਰਟ
ਦੱਸ ਦੇਈਏ ਕਿ ਹਮਾਸ ਨੇ ਇਜ਼ਰਾਈਲ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਬਿਨਾਂ ਕਿਸੇ ਚਿਤਾਵਨੀ ਦੇ ਹਮਲਾ ਕੀਤਾ ਗਿਆ ਤਾਂ ਉਹ ਇਜ਼ਰਾਇਲੀ ਬੰਧਕਾਂ ਨੂੰ ਮਾਰ ਦੇਵੇਗਾ। ਇਕ ਪਾਸੇ ਹਮਾਸ ਨੇ ਇਜ਼ਰਾਇਲੀ ਬੰਧਕਾਂ ਨੂੰ ਫਾਂਸੀ 'ਤੇ ਲਟਕਾਉਣ ਦੀ ਧਮਕੀ ਦਿੱਤੀ ਹੈ, ਉਥੇ ਹੀ ਦੂਜੇ ਪਾਸੇ ਇਸਰਾਈਲ ਨੇ ਕਿਹਾ ਹੈ ਕਿ ਉਹ ਸਬਕ ਸਿਖਾ ਕੇ ਹੀ ਮਰੇਗਾ।
ਦੱਸਣਯੋਗ ਹੈ ਕਿ ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਜੰਗ ਜਾਰੀ ਹੈ। ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਜ਼ਰਾਈਲੀ ਬਚਾਅ ਸੇਵਾ ਜ਼ਕਾ ਨੇ ਕਿਹਾ ਕਿ ਉਸ ਦੇ ਪੈਰਾਮੈਡਿਕਸ ਨੇ ਗਾਜ਼ਾ ਪੱਟੀ ਦੇ ਨੇੜੇ ਆਯੋਜਿਤ ਕੀਤੇ ਜਾ ਰਹੇ ਸੰਗੀਤ ਸਮਾਰੋਹ ਤੋਂ 260 ਲਾਸ਼ਾਂ ਨੂੰ ਕੱਢਿਆ ਹੈ, ਜਿਸ 'ਤੇ ਸ਼ਨੀਵਾਰ ਨੂੰ ਹਮਾਸ ਦੇ ਲੜਾਕਿਆਂ ਨੇ ਹਮਲਾ ਕੀਤਾ ਸੀ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਦਾਅਵਾ ਕੀਤਾ ਕਿ ਹਮਾਸ ਦੇ ਲਗਭਗ 1,000 ਲੜਾਕਿਆਂ ਨੇ ਸਮੂਹਿਕ ਹਮਲੇ ਵਿੱਚ ਹਿੱਸਾ ਲਿਆ ਸੀ।
ਦੂਜੇ ਪਾਸੇ ਹਮਾਸ ਦੇ ਅੱਤਵਾਦੀ ਹੌਲੀ-ਹੌਲੀ ਇਜ਼ਰਾਈਲ ਦੇ ਲੋਕਾਂ ਨੂੰ ਕੈਦ ਕਰ ਰਹੇ ਹਨ, ਤਾਂ ਜੋ ਉਹ ਇਜ਼ਰਾਈਲ ਸਰਕਾਰ ਤੋਂ ਆਪਣੀਆਂ ਮੰਗਾਂ ਪੂਰੀਆਂ ਕਰ ਸਕਣ। ਜਾਣਕਾਰੀ ਮੁਤਾਬਕ ਇਜ਼ਰਾਈਲ ਦੀਆਂ ਜੇਲਾਂ 'ਚ ਕਈ ਫਲਸਤੀਨੀ ਕੈਦੀ ਬੰਦ ਹਨ। ਹਮਾਸ ਫੜੇ ਗਏ ਇਜ਼ਰਾਈਲੀ ਨਾਗਰਿਕਾਂ ਦੇ ਬਦਲੇ ਇਨ੍ਹਾਂ ਕੈਦੀਆਂ ਦੀ ਮੰਗ ਕਰ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਮਾਸ ਨੇ ਹੁਣ ਤੱਕ ਸੈਂਕੜੇ ਇਜ਼ਰਾਇਲੀ ਸੈਨਿਕਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ।