ਕਾਬੁਲ 'ਚ ਸਿੱਖ ਭਾਈਚਾਰੇ ਨੂੰ ਦੂਜੇ ਦਿਨ ਵੀ ਬਣਾਇਆ ਨਿਸ਼ਾਨਾ,ਸਸਕਾਰ ਵਾਲੀ ਥਾਂ 'ਤੇ ਧਮਾਕਾ
Advertisement

ਕਾਬੁਲ 'ਚ ਸਿੱਖ ਭਾਈਚਾਰੇ ਨੂੰ ਦੂਜੇ ਦਿਨ ਵੀ ਬਣਾਇਆ ਨਿਸ਼ਾਨਾ,ਸਸਕਾਰ ਵਾਲੀ ਥਾਂ 'ਤੇ ਧਮਾਕਾ

ਭਾਰਤ ਸਰਕਾਰ ਨੇ ਹਮਲੇ ਦੀ ਨਿੰਦਾ ਕੀਤਾ ਹੈ   

ਭਾਰਤ ਸਰਕਾਰ ਨੇ ਹਮਲੇ ਦੀ ਨਿੰਦਾ ਕੀਤਾ ਹੈ

ਦਿੱਲੀ : ਕਾਬੁਲ ਵਿੱਚ ਲਗਾਤਾਰ ਦੂਜੇ ਸਿੱਖ ਭਾਈਚਾਰੇ ਨੂੰ ਦਹਿਸ਼ਤਗਰਦਾਂ ਨੇ ਉਸ ਵੇਲੇ ਨਿਸ਼ਾਨਾ ਬਣਾਇਆ ਹੈ ਜਦੋਂ ਬੁੱਧਵਾਰ ਨੂੰ ਗੁਰਦੁਆਰੇ ਵਿੱਚ ਹੋਏ ਹਮਲੇ ਵਿੱਚ ਮਾਰੇ ਗਏ ਇੱਕ ਹੀ ਪਰਿਵਾਰ ਦੀ ਮਾਂ,ਧੀ ਅਤੇ ਭੈਣ ਦਾ ਸਸਕਾਰ ਕਰਨ ਦੇ ਲਈ ਸਿੱਖ ਭਾਈਚਾਰਾ ਜਾ ਰਿਹਾ ਸੀ, ਜਿਸ ਥਾਂ 'ਤੇ ਸਸਕਾਰ ਹੋਣਾ ਸੀ ਉਸ ਥਾਂ ਦੇ ਨਜ਼ਦੀਕ ਬੰਬ ਧਮਾਕਾ ਕੀਤਾ ਗਿਆ,ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਸਿੱਖ ਭਾਈਚਾਰੇ 'ਤੇ ਹੋਏ ਹਮਲੇ ਦੀ ਕਰੜੀ ਨਿੰਦਾ ਕੀਤੀ ਹੈ ਅਤੇ ਅਫ਼ਗਾਨਿਸਤਾਨ ਵਿੱਚ ਸਿੱਖ ਭਾਈਚਾਰੇ ਦੀ ਸੁਰੱਖਿਆ 'ਤੇ ਚਿੰਤਾ ਵੀ ਜ਼ਾਹਿਰ ਕੀਤੀ ਹੈ,ਇਸ ਤੋਂ ਪਹਿਲਾਂ ਕਾਬੁਲ ਦੇ ਗੁਰਦੁਆਰੇ ਵਿੱਚ ਹੋਏ ਹਮਲੇ ਵਿੱਚ ਮਾਰੇ ਗਏ ਤੀਯਾਨ ਸਿੰਘ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਮਦਦ ਮੰਗੀ ਸੀ,ਤੀਯਾਨ ਸਿੰਘ ਦਾ ਪਰਿਵਾਰ ਅਫ਼ਗਾਨਿਸਤਾਨ ਆਪਣੇ ਪਰਿਵਾਰ ਨੂੰ ਮਿਲਣ ਪਹੁੰਚਿਆ ਸੀ ਪਰ ਗੁਰਦੁਆਰੇ ਵਿੱਚ ਹੋਏ ਦਹਿਸ਼ਤਗਰਦੀ ਹਮਲੇ ਵਿੱਚ ਤੀਯਾਨ ਸਿੰਘ ਵੀ ਮਾਰਿਆ ਗਿਆ ਹੈ,ਤੀਯਾਨ ਸਿੰਘ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕੀ ਤੀਯਾਨ ਦੀ ਮ੍ਰਿਤਕ ਦੇਹ ਭਾਰਤ ਲਿਆਈ ਜਾਵੇ,ਤਿਯਾਨ ਸਿੰਘ ਦੀ ਪਤਨੀ ਨੇ ਕਿਹਾ ਕੀ ਉਨ੍ਹਾਂ ਦੇ ਬੱਚੇ ਅਮਰੀਕਾ ਅਤੇ ਇੰਗਲੈਂਡ ਵਿੱਚ ਰਹਿੰਦੇ ਨੇ ਪਰ ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਉਹ ਨਹੀਂ ਆ ਸਕਦੇ ਨੇ ਇਸ ਲਈ ਭਾਰਤ ਸਰਕਾਰ ਉਨ੍ਹਾਂ ਦੀ ਮਦਦ ਕਰੇ, ਉਧਰ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਕਿਹਾ ਕੀ ਉਹ ਵੇਖ ਰਹੇ ਨੇ ਕੀ ਕਿਸ ਤਰ੍ਹਾਂ ਨਾਲ ਤਿਯਾਨ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਈ ਜਾਵੇ

ਗੁਰਦੁਆਰੇ ਵਿੱਚ ਕਿਵੇਂ ਹੋਇਆ ਸੀ ਹਮਲਾ ?

ਬੁੱਧਵਾਰ ਨੂੰ ਅਫ਼ਗਾਨਿਸਤਾਨ ਦੇ ਕਾਬੁਲ ਸ਼ਹਿਰ ਦੇ ਸ਼ੋਰ ਬਾਜ਼ਾਰ ਵਿੱਚ ਸਥਿਤ ਗੁਰਦੁਆਰਾ ਹਰ ਰਾਏ ਜੀ 'ਤੇ ਦਹਿਸ਼ਤਗਰਦੀ ਹਮਲਾ ਹੋਇਆ  ਸੀ , ਸਵੇਰੇ 7 ਵਜਕੇ 45 ਮਿਨਟ ਤੇ 4 ਦਹਿਸ਼ਤਗਰਦ ਗੁਰਦੁਆਰੇ ਦੇ ਅੰਦਰ ਦਾਖ਼ਲ ਹੋਏ ਸਨ,  ਜਿਸ ਵੇਲੇ ਹਮਲਾ ਹੋਇਆ ਸੀ ਉਸ ਵੇਲੇ 150 ਦੇ ਕਰੀਬ ਲੋਕ ਗੁਰਦੁਆਰੇ ਵਿੱਚ ਮੌਜੂਦ ਸਨ, ਹਮਲੇ ਵਿੱਚ 25 ਲੋਕਾਂ ਦੇ ਮਰਨ ਦੀ ਖ਼ਬਰ ਹੈ,ਜ਼ਿਆਦਾਤਰ ਸਿੱਖ ਭਾਈਚਾਰੇ ਨਾਲ ਜੁੜੇ ਲੋਕ ਸਨ ਹਮਲੇ ਵਿੱਚ  8   ਜ਼ਖ਼ਮੀ ਹੋਏ ਨੇ ਜਦਕਿ 80 ਲੋਕਾਂ ਨੂੰ ਬਚਾ ਲਿਆ ਗਿਆ ਹੈ,ਜਿਨ੍ਹਾਂ ਵਿੱਚ 8 ਬੱਚੇ ਨੇ, 6 ਘੰਟੇ ਚੱਲੇ ਆਪਰੇਸ਼ਨ ਤੋਂ ਬਾਅਦ ਚਾਰੋ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ ਗਿਆ ਹੈ,ਇਸਲਾਮਿਕ ਸਟੇਟ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ 

ਅਫ਼ਗਾਨਿਸਤਾਨ  ਵਿੱਚ ਸਿੱਖ ਭਾਈਚਾਰੇ ਦੀ ਗਿਣਤੀ 

ਅਫਗਾਨਿਸਤਾਨ ਵਿੱਚ ਸਿੱਖ ਭਾਈਚਾਰੇ ਦੀ ਗਿਣਤੀ ਕਾਫ਼ੀ ਘੱਟ ਹੈ, ਸਿਰਫ਼ 300 ਪਰਿਵਾਰ ਹੀ ਅਫਗਾਨਿਸਤਾਨ ਵਿੱਚ ਰਹਿੰਦੇ ਨੇ ,ਇਸ ਤੋਂ ਪਹਿਲਾਂ 2018 ਵਿੱਚ  ਜਦੋਂ ਅਫ਼ਗਾਨਿਸਤਾਨ ਵਿੱਚ ਚੋਣਾਂ ਸਨ ਤਾਂ ਸਿੱਖ ਉਮੀਦਵਾਰ ਅਵਤਾਰ ਸਿੰਘ ਖ਼ਾਲਸਾ 'ਤੇ ਜਲਾਲਾਬਾਦ ਵਿੱਚ ਹਮਲਾ ਹੋਇਆ ਸੀ, ਹਮਲੇ ਵਿੱਚ ਅਵਤਾਰ ਸਿੰਘ ਦੇ ਨਾਲ 12 ਹੋਰ ਸਿੱਖਾਂ ਦੀ ਮੌਤ ਹੋ ਗਈ ਸੀ,ਉਸ ਵੇਲੇ ਵੀ ਇਸਲਾਮਿਕ ਸਟੇਟ ਮਿਲੀਟੈਂਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ,25 ਮਾਰਚ ਨੂੰ ਗੁਰਦੁਆਰੇ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਵੀ ਇਸ ਗਰੁੱਪ ਨੇ ਹੀ ਲਈ ਹੈ 

Trending news