Kabaddi Player Death News: ਵੀਰਵਾਰ ਨੂੰ ਇਟਲੀ ਤੋਂ ਪੰਜਾਬ ਲਈ ਇੱਕ ਦੁਖਦਾਈ ਖਬਰ ਸਾਹਮਣੇ ਆਈ। ਕਪੂਰਥਲਾ ਜ਼ਿਲ੍ਹਾ ਦੇ ਹੋਣਹਾਰ ਕਬੱਡੀ ਖਿਡਾਰੀ ਦੀ ਇਟਲੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
Trending Photos
Kabaddi Player Death News: ਖੇਡ ਕਬੱਡੀ ਜਗਤ ਵਿੱਚ ਉਸ ਸਮੇਂ ਸ਼ੋਕ ਦੀ ਲਹਿਰ ਫੈਲ ਗਈ ਜਦੋਂ ਕਪੂਰਥਲਾ ਦੇ ਢਿੱਲਵਾਂ ਖੇਤਰ ਦਾ ਹੋਣਹਾਰ ਕਬੱਡੀ ਖਿਡਾਰੀ ਮੁਖਤਿਆਰ ਸਿੰਘ ਭੁੱਲਰ ਬੇਟ ਵਾਲਾ ਦਾ ਇਟਲੀ ਵਿੱਚ ਅਚਾਨਕ ਦੇਹਾਂਤ ਹੋ ਗਿਆ। ਜਿਵੇਂ ਮੁਖਤਿਆਰ ਸਿੰਘ ਦੇ ਦੇਹਾਂਤ ਦੀ ਖ਼ਬਰ ਪਿੰਡ ਪੁੱਜੀ ਤਾਂ ਇਲਾਕੇ ਅਤੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਕਬੱਡੀ ਖਿਡਾਰੀ ਮੁਖਤਿਆਰ ਸਿੰਘ ਭੁੱਲਰ (ਉਮਰ 38 ਸਾਲ) ਜੋ ਇਟਲੀ ਵਿੱਚ ਕਰੀਬ 4 ਸਾਲ ਪਹਿਲਾਂ ਚੰਗੀ ਰੋਜੀ ਰੋਟੀ ਦੀ ਭਾਲ ਵਿੱਚ ਗਿਆ ਸੀ, ਦੀ ਅਚਾਨਕ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਕਬੱਡੀ ਖਿਡਾਰੀ ਮੁਖਤਿਆਰ ਸਿੰਘ ਭੁੱਲਰ ਦੀ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਮੁਤਾਬਿਕ ਮੁਖਤਿਆਰ ਨਾਲ ਉਨ੍ਹਾਂ ਦੀ ਗੱਲ ਉਸਦੀ ਮੌਤ ਤੋਂ ਇੱਕ ਦਿਨ ਪਹਿਲਾਂ ਹੋਈ ਸੀ ਤੇ ਜਿਸ ਤੋਂ ਬਾਅਦ ਅਗਲੇ ਦਿਨ ਇਹ ਦੁਖਦਾਈ ਖਬਰ ਸਾਹਮਣੇ ਆ ਗਈ। ਤੁਹਾਨੂੰ ਦੱਸ ਦਈਏ ਕਿ ਮੁਖਤਿਆਰ ਦੀਆਂ ਦੋ ਧੀਆਂ ਹਨ। ਮੁਖਤਿਆਰ ਦੀ ਮਾਤਾ ਦਾ ਕਹਿਣਾ ਹੈ ਕਿ ਉਹ ਹੁਣ ਵੀ ਆਪਣੇ ਪੁੱਤ ਦੇ ਘਰ ਆਉਣ ਦੀ ਰਾਹ ਉਡੀਕ ਰਹੀ ਹੈ।
ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਕਾਬਿਲੇਗੌਰ ਹੈ ਕਿ ਮੁਖਤਿਆਰ ਸਿੰਘ ਭੁੱਲਰ ਪੰਜਾਬ ਵਿੱਚ ਅਕਸਰ ਚਾਚਾ ਲੱਖਣ ਕੇ ਪੱਡਾ ਦੀ ਟੀਮ ਵੱਲੋਂ ਖੇਡਦਾ ਸੀ। ਯੂਰਪ ਵਿੱਚ ਇਟਲੀ ਦੀ ਟੀਮ ਵੱਲੋਂ ਇੱਕ ਸੀਜ਼ਨ ਬਹੁਤ ਸ਼ਾਨਦਾਰ ਖੇਡਿਆ। ਮੁਖਤਿਆਰ ਸਿੰਘ ਦੋ ਧੀਆਂ ਦਾ ਪਿਓ ਸੀ ਤੇ 4 ਸਾਲ ਪਹਿਲਾਂ ਹੀ ਚੰਗੇ ਭਵਿੱਖ ਖਾਤਰ ਇਟਲੀ ਗਿਆ ਸੀ।
ਇਹ ਵੀ ਪੜ੍ਹੋ : Faridkot Immigration scam: ਫਰੀਦਕੋਟ ਦੀ ਇੱਕ ਨਿੱਜੀ ਇਮੀਗ੍ਰੇਸ਼ਨ ਸੰਸਥਾ ਦਾ ਮੁਖੀ ਕਰੋੜਾਂ ਰੁਪਏ ਦੀ 'ਠੱਗੀ' ਮਾਰ ਕੇ ਹੋਇਆ ਫਰਾਰ!
ਗੌਰਤਲਬ ਹੈ ਕਿ ਕੁੱਝ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੋਖਰ 'ਚ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਹਰਭਜਨ ਭਜਨਾ ਇਲਾਕੇ ਦਾ ਹੋਣਹਾਰ ਕਬੱਡੀ ਖਿਡਾਰੀ ਸੀ। ਕੁੱਝ ਸਮੇਂ ਤੋਂ ਨਸ਼ਿਆਂ ਦੀ ਦਲਦਲ ਵਿਚ ਫਸ ਗਿਆ ਸੀ। ਚਿੱਟੇ' ਦੀ ਵੱਧ ਮਾਤਰਾ ਲੈਣ ਕਾਰਨ ਕਬੱਡੀ ਖਿਡਾਰੀ ਹਰਭਜਨ ਭਜਨਾ ਦੀ ਮੌਤ ਹੋ ਗਈ ਸੀ। ਖਿਡਾਰੀ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਤੋਂ ਇਲਾਵਾ ਮ੍ਰਿਤਕ ਅਪਣੇ ਪਿੱਛੇ ਪਤਨੀ ਤੇ ਦੋ ਛੋਟੇ ਬੱਚੇ ਵੀ ਛੱਡ ਗਿਆ ਹੈ। ਕੁਝ ਦਿਨਾਂ ਵਿੱਚ ਹੀ ਪੰਜਾਬ ਦੇ ਦੋ ਖਿਡਾਰੀ ਮੌਤ ਨੇ ਨਿਗਲ ਲਏ।
ਇਹ ਵੀ ਪੜ੍ਹੋ : PSEB Class 12th Board Result 2023: 12ਵੀਂ 'ਚ ਅੱਵਲ ਵਿਦਿਆਥਣਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਲੇਗਾ ਇਨਾਮ!