ਕੋਰੋਨਾ ਖਿਲਾਫ਼ ਸਭ ਤੋਂ ਕਾਮਯਾਬੀ ਨਾਲ ਜੰਗ ਲੜਨ ਵਾਲੇ ਦੇਸ਼ 'ਚ ਮੁੜ ਲੋਕਡਾਊਨ,ਵੱਡੀ ਗਿਣਤੀ 'ਚ ਰਹਿੰਦੇ ਨੇ ਪੰਜਾਬੀ

ਸਮੁੰਦਰ ਕਿਨਾਰੇ ਵਸੇ  ਦੇਸ਼ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ ਤਿੰਨ ਦਿਨ ਦਾ ਲੋਕਡਾਊਨ ਲਗਾਇਆ ਜਾ ਰਿਹਾ ਹੈ,  ਜੋ ਕੀ ਐਤਵਾਰ ਅੱਧੀ ਰਾਤ ਤੋਂ ਲਾਗੂ ਹੋ ਗਿਆ, ਸਰਕਾਰ ਨੇ ਇਹ ਫੈਸਲਾ ਸ਼ਹਿਰ ਦੇ ਵਿੱਚ ਮਿਲੇ ਨਵੇਂ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਲਿਆ ਹੈ  

ਕੋਰੋਨਾ ਖਿਲਾਫ਼ ਸਭ ਤੋਂ ਕਾਮਯਾਬੀ ਨਾਲ ਜੰਗ ਲੜਨ ਵਾਲੇ ਦੇਸ਼ 'ਚ ਮੁੜ ਲੋਕਡਾਊਨ,ਵੱਡੀ ਗਿਣਤੀ 'ਚ ਰਹਿੰਦੇ ਨੇ ਪੰਜਾਬੀ
ਸਮੁੰਦਰ ਕਿਨਾਰੇ ਵਸੇ ਦੇਸ਼ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ ਤਿੰਨ ਦਿਨ ਦਾ ਲੋਕਡਾਊਨ ਲਗਾਇਆ ਜਾ ਰਿਹਾ ਹੈ

ਵੈਲਿੰਗਟਨ : ਦੁਨੀਆ ਭਰ ਵਿੱਚ ਕੋਰੋਨਾ ਮਹਾਂਮਾਰੀ ਦਾ ਖ਼ਤਰਾ ਘੱਟ ਨਹੀਂ ਹੋਇਆ ਕੋਵਿਡ 19 ਦਾ ਇਹ ਵਾਇਰਸ ਤੁਹਾਨੂੰ ਵੀ ਆਪਣੀ ਚਪੇਟ ਵਿੱਚ ਲੈ ਸਕਦਾ ਹੈ, ਫਿਲਹਾਲ ਇਹ ਜਾਣਕਾਰੀ ਇਸ ਲਈ ਕਿਉਂਕਿ ਦੁਨੀਆ ਦੇ ਵਿੱਚ ਬੇਹੱਦ ਅਹਿਤਿਆਤ ਵਰਤਣ ਅਤੇ ਸਖ਼ਤ ਇੰਤਜ਼ਾਮਾਂ ਦੇ  ਨਾਲ ਕੋਰੋਨਾ ਵਾਇਰਸ ਨੂੰ ਮਾਤ ਦੇ ਚੁੱਕੇ ਦੇਸ਼ ਨਿਊਜ਼ੀਲੈਂਡ ਦੇ ਵਿੱਚ ਕੋਰੋਨਾ ਵਾਇਰਸ ਦਾ ਜਾਨਲੇਵਾ ਸਟਰੇਨ ਮਿਲਣ ਨਾਲ ਸਨਸਨੀ ਫੈਲ ਗਈ ਹੈ.

  ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਦੱਸਿਆ ਕਿ ਬਾਕੀ ਦੇਸ਼ ਨੂੰ ਵੀ ਜ਼ਿਆਦਾ ਬੰਦਿਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਕਿ ਆਕਲੈਂਡ ਸ਼ਹਿਰ ਦੇ ਇਲਾਵਾ ਹੋਰ ਕਿਧਰੇ ਵੀ ਲੌਕਡਾਊਨ ਲਗਾਉਣ ਦੀ ਜ਼ਰੂਰਤ ਨਾ ਪਏ, ਨਿਊਜ਼ੀਲੈਂਡ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਨੇ

ਅੱਧੀ ਰਾਤ ਤੋਂ ਫ਼ੈਸਲਾ ਲਾਗੂ

ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ 3 ਦਿਨ ਦਾ ਲੌਕਡਾਊਨ ਲਗਾਇਆ ਗਿਆ ਹੈ, ਇਹ ਲੌਕਡਾਊਨ ਐਤਵਾਰ ਦੀ ਅੱਧੀ ਰਾਤ ਨੂੰ ਲਾਗੂ ਹੋ ਜਾਵੇਗਾ, ਸਰਕਾਰ ਨੇ ਫ਼ੈਸਲਾ ਸ਼ਹਿਰ ਦੇ ਵਿੱਚ ਮਿਲੇ ਨਵੇਂ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਲਿਆ ਹੈ, ਨਿਊਜ਼ੀਲੈਂਡ ਦੀ ਪ੍ਰਧਾਨਮੰਤਰੀ ਜੈਸਿੰਡਾ ਆਰਡਨ ਨੇ ਕੈਬਨਿਟ ਦੇ ਅਹਿਮ ਮੈਂਬਰਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਸਨਿੱਚਰਵਾਰ ਸ਼ਾਮ ਨੂੰ  ਲਿਆ ਹੈ, ਪ੍ਰਧਾਨਮੰਤਰੀ  ਨੇ ਕਿਹਾ ਕਿ ਉਹ ਉਦੋਂ ਤੱਕ ਸੁਚੇਤ ਰਹਿਣਗੇ ਜਦੋਂ ਤੱਕ ਸ਼ਹਿਰ ਦੇ ਵਿੱਚ  ਆਏ ਨਵੇਂ ਕੋਰੋਨਾ ਵਾਇਰਸ ਦੇ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਮਿਲ ਜਾਂਦੀ.

WATCH LIVE TV