ਕੈਨੇਡਾ ਪਹੁੰਚਣ ਮਗਰੋਂ ਪੁੱਤ ਨੂੰ ਜੇਲ੍ਹ,ਮਾਂ ਦੀ ਮੌਤ ਤੇ ਪਿਤਾ ਨੂੰ ਅਧਰੰਗ! ਇੰਜ ਤਬਾਹ ਹੋਇਆ ਹੱਸਦਾ ਖੇਡਦਾ ਪਰਿਵਾਰ
Advertisement

ਕੈਨੇਡਾ ਪਹੁੰਚਣ ਮਗਰੋਂ ਪੁੱਤ ਨੂੰ ਜੇਲ੍ਹ,ਮਾਂ ਦੀ ਮੌਤ ਤੇ ਪਿਤਾ ਨੂੰ ਅਧਰੰਗ! ਇੰਜ ਤਬਾਹ ਹੋਇਆ ਹੱਸਦਾ ਖੇਡਦਾ ਪਰਿਵਾਰ

 ਪੰਜਾਬ ਦੀ ਜੇ ਗੱਲ ਕਰੀਏ, ਅਸੀਂ ਵਿਦੇਸ਼ਾਂ ਵਿੱਚ ਤਾਂ ਪੰਜਾਬ ਵਸਾਉਂਦੇ ਦਾ ਰਹੇ ਹਾਂ, ਪਰ ਉੱਥੇ ਜਾਣ ਦੇ ਚੱਕਰਾਂ ਚ ਆਪਣਾ ਅਸਲ ਪੰਜਾਬ ਉਜਾੜ ਰਹੇ ਹਾਂ।

ਕੈਨੇਡਾ ਪਹੁੰਚਣ ਮਗਰੋਂ ਪੁੱਤ ਨੂੰ ਜੇਲ੍ਹ,ਮਾਂ ਦੀ ਮੌਤ ਤੇ ਪਿਤਾ ਨੂੰ ਅਧਰੰਗ! ਇੰਜ ਤਬਾਹ ਹੋਇਆ ਹੱਸਦਾ ਖੇਡਦਾ ਪਰਿਵਾਰ

ਰਾਜੋਸ਼ ਕਟਾਰੀਆ/ਫਿਰੋਜ਼ਪੁਰ: ਵਿਦੇਸ਼ਾਂ 'ਚ ਜਾਣ ਦਾ ਸੁਫ਼ਨਾ ਜ਼ਿੰਦਗੀ ਨੂੰ ਬਿਹਤਰ ਕਰਨ ਲਈ ਵੇਖਿਆ ਜਾਂਦਾ ਹੈ। ਪਰ ਇਸ ਤਾਂਘ ਨੇ ਕਈਆਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਦੀ ਥਾਂ ਉਜਾੜ ਕੇ ਹੀ ਰੱਖ ਦਿੱਤਾ ਹੈ। ਖ਼ਾਸ ਤੌਰ 'ਤੇ ਪੰਜਾਬ ਦੀ ਜੇ ਗੱਲ ਕਰੀਏ, ਅਸੀਂ ਵਿਦੇਸ਼ਾਂ ਵਿੱਚ ਤਾਂ ਪੰਜਾਬ ਵਸਾਉਂਦੇ ਦਾ ਰਹੇ ਹਾਂ, ਪਰ ਉੱਥੇ ਜਾਣ ਦੇ ਚੱਕਰਾਂ ਚ ਆਪਣਾ ਅਸਲ ਪੰਜਾਬ ਉਜਾੜ ਰਹੇ ਹਾਂ। ਅਜਿਹਾ ਹੀ ਉਜਾੜਾ ਪਸਰ ਗਿਆ ਹੈ ਫਿਰੋਜ਼ਪੁਰ ਦੇ ਤਲਵੰਡੀ ਭਾਈ ਦੇ ਇੱਕ ਪਰਿਵਾਰ 'ਚ। ਪਰਿਵਾਰ ਵੱਲੋਂ 2018 'ਚ ਪੁੱਤਰ ਦਾ ਵਿਆਹ ਮੋਗਾ ਦੀ ਇੱਕ ਲੜਕੀ ਨਾਲ ਕੀਤਾ ਗਿਆ ਅਤੇ ਇਸ ਵਿਆਹ 'ਚ ਕਾਫੀ ਪੈਸਾ ਵੀ ਖਰਚ ਹੋਇਆ। ਦੋਹਾਂ ਦੇ ਵਿਆਹ ਤੋਂ ਲੈਕੇ, ਲੜਕੀ ਨੂੰ ਵਿਦੇਸ਼ ਭੇਜਣ ਤੱਕ, ਉੱਥੇ ਉਸਦੀ ਪੜ੍ਹਾਈ ਤੋਂ ਲੈਕੇ ਹੋਰਨਾਂ ਖਰਚਿਆਂ ਤੱਕ ਸਾਰਾ ਖਰਚਾ ਵੀ ਚੁੱਕਿਆ।

ਵਿਦੇਸ਼ ਪਹੁੰਚਣ ਦੇ 4 ਦਿਨ ਬਾਅਦ ਕੈਨੇਡਾ ਦੀ ਜੇਲ੍ਹ ਪਹੁੰਚਿਆ ਮੁੰਡਾ
ਲੜਕੀ ਕਰੀਬ ਇੱਕ ਸਾਲ ਬਾਅਦ ਮੁੰਡੇ ਨੂੰ ਆਪਣੇ ਨਾਲ ਕੈਨੇਡਾ ਵੀ ਲੈ ਗਈ ਪਰ ਪਰਿਵਾਰ ਦਾ ਇਲਜ਼ਾਮ ਹੈ ਕਿ ਲੜਕੀ ਨੇ ਕੈਨੇਡਾ ਪਹੁੰਚਣ ਤੋਂ ਬਾਅਦ ਅਪਣਾ ਰਵੱਈਆ ਬਦਲ ਲਿਆ। ਕੈਨੇਡਾ ਵਿੱਚ ਜਾਣ ਦੇ ਮਹਿਜ਼ 4 ਦਿਨ ਬਾਅਦ ਹੀ ਅਜਿਹੀ ਨੌਬਤ ਆ ਗਈ ਕਿ ਕੁੜੀ ਨੇ ਦਹੇਜ ਮੰਗਣ ਅਤੇ ਮਾਰ ਕੁੱਟ ਕਰਨ ਦੇ ਇਲਜ਼ਾਮਾਂ 'ਚ ਮੁੰਡੇ ਨੂੰ ਕੇਨੇਡਾ ਵਿੱਚ ਜੇਲ੍ਹ ਕਰਵਾ ਦਿੱਤੀ। ਮੁੰਡਾ 9 ਦਿਨ ਜੇਲ੍ਹ ਵਿੱਚ ਰਿਹਾ। ਉਸਤੋਂ ਬਾਅਦ ਭਾਰਤ ਬੈਠੇ ਮੁੰਡੇ ਦੇ ਪਰਿਵਾਰ ਨੇ ਹੀ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਕੇ ਮੁੰਡੇ ਦੀ ਜ਼ਮਾਨਤ ਕਰਵਾਈ। ਹਾਲਾਂਕਿ ਹੁਣ ਵੀ ਮੁੰਡੇ 'ਤੇ ਕੇਸ ਚੱਲ ਰਿਹਾ ਹੈ। ਕੁੜੀ ਨੇ ਵੀ ਮੁੰਡੇ ਤੋਂ ਤਲਾਕ ਲੈ ਲਿਆ ਹੈ।

ਮਾਂ ਜਹਾਨੋਂ ਤੁਰ ਗਈ, ਪਿਤਾ ਮੰਜੇ 'ਤੇ ਪਿਆ ਉਨ੍ਹਾਂ ਸਮਿਆਂ ਨੂੰ ਕੋਸਦਾ ਹੈ
ਓਂਕਾਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਖ਼ਿਲਾਫ਼ ਅੱਜ ਵੀ ਕੇਸ ਚੱਲ ਰਿਹਾ ਹੈ, ਉਸਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ ਹੈ। ਪਰਿਵਾਰ ਮੁਤਾਬਕ ਹੁਣ ਤੱਕ 46 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਤੇ ਇੰਨਾ ਖਰਚਾ ਕਰਨ ਮਗਰੋਂ ਅੱਜ ਆਲਮ ਇਹ ਹੈ ਕਿ ਪਰਿਵਾਰ ਪੁੱਤਰ ਦੀ ਅਜ਼ਾਦੀ ਲਈ ਵੀ ਬੇਬਸ ਜਾਪਦਾ ਹੈ। ਓਂਕਾਰ ਦੇ ਭਰਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡਾ ਸਭ ਕੁੱਝ ਖ਼ਤਮ ਹੋ ਗਿਆ ਹੈ। ਭਾਭੀ ਬਾਹਰ ਹੀ ਸੀ ਜਦੋਂ ਮਾਤਾ-ਪਿਤਾ ਦਾ ਸੜਕ ਦੁਰਘਟਨਾ ਵਾਪਰ ਗਈ। ਮਾਤਾ ਦੀ ਮੌਤ ਹੋ ਗਈ ਅਤੇ ਪਿਤਾ ਨੂੰ ਅਧਰੰਗ ਹੋ ਗਿਆ। ਇਲਾਜ ਚ ਵੀ ਕਾਫ਼ੀ ਪੈਸੇ ਲੱਗ ਗਏ ਸਨ ਪਰ ਫਿਰ ਵੀ ਦੁਬਾਰਾ ਫਾਈਲ ਲੱਗਣ ਤੋਂ ਬਾਅਦ ਫਾਈਲ ਆਉਣ ਤੇ ਭਰਾ-ਭਾਭੀ ਨੂੰ ਇੱਕਠਿਆਂ ਬਾਹਰ ਭੇਜਿਆ ਸੀ। ਭਰਾ ਨੂੰ ਬਾਹਰ ਭੇਜਣ ਦਾ ਸੁਫ਼ਨਾ ਮੇਰੀ ਮਾਂ ਦਾ ਸੀ ਪਰ ਨਾ ਮੇਰੀ ਮਾਂ ਰਹੀ ਅਤੇ ਭਰਾ ਬਾਹਰ ਜਾਕੇ ਵੀ ਪਰੇਸ਼ਾਨ ਹੈ। ਉਸ ਮੁਤਾਬਕ ਉਸ ਲੜਕੀ ਨੇ ਸਭ ਕੁੱਝ ਖ਼ਤਮ ਕਰ ਦਿੱਤਾ ਹੈ।  

ਪੁਲਿਸ ਜਾਂਚ ਜਾਰੀ
DSP ਸਤਨਾਮ ਸਿੰਘ ਨੇ ਦੱਸਿਆ ਦੀ ਅੰਮ੍ਰਿਤਪਾਲ ਸਿੰਘ ਵੱਲੋਂ ਸ਼ਿਕਾਇਤ ਆਈ ਸੀ। ਜਿਸਦੀ ਜਾਂਚ ਪੜਤਾਲ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ। ਖ਼ੈਰ ਕਾਰਵਾਈ ਜਦੋਂ ਹੋਵੇਗੀ, ਉਦੋਂ ਹੋਵੇਗੀ। ਪਰ ਉਸ ਨਾਲ ਨਾਂ ਤਾਂ ਮੋਈ ਮਾਂ ਹੀ ਵਾਪਸ ਆ ਸਕੇਗੀ। ਤੇ ਨਾਂ ਹੀ ਉਹ ਸੁਫ਼ਨੇ ਸੱਚ ਹੋ ਸਕਣਗੇ ਜੋ ਉਸਨੇ ਆਪਣੇ ਪੁੱਤਰ ਲਈ ਵੇਖੇ ਹੋਣਗੇ।   

Trending news