PANSEC Summit News: ਝੰਡਾ ਖੋਹਣ 'ਤੇ ਯੂਕ੍ਰੇਨ ਦੇ ਸੰਸਦ ਮੈਂਬਰ ਨੇ ਰੂਸੀ ਨੁਮਾਇੰਦੇ ਦੀ ਕੀਤੀ ਕੁੱਟਮਾਰ
Advertisement
Article Detail0/zeephh/zeephh1682344

PANSEC Summit News: ਝੰਡਾ ਖੋਹਣ 'ਤੇ ਯੂਕ੍ਰੇਨ ਦੇ ਸੰਸਦ ਮੈਂਬਰ ਨੇ ਰੂਸੀ ਨੁਮਾਇੰਦੇ ਦੀ ਕੀਤੀ ਕੁੱਟਮਾਰ

PANSEC Summit News: ਤੁਰਕੀ ਵਿੱਚ ਇੱਕ ਕੌਮਾਂਤਰੀ ਮੀਟਿੰਗ ਦੌਰਾਨ ਰੂਸ ਦੇ ਨੁਮਾਇੰਦੇ ਤੇ ਯੂਕ੍ਰੇਨ ਦੇ ਐਮਪੀ ਵਿਚਾਲੇ ਜ਼ਬਰਦਸਤ ਝੜਪ ਦੇਖਣ ਨੂੰ ਮਿਲੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

PANSEC Summit News: ਝੰਡਾ ਖੋਹਣ 'ਤੇ ਯੂਕ੍ਰੇਨ ਦੇ ਸੰਸਦ ਮੈਂਬਰ ਨੇ ਰੂਸੀ ਨੁਮਾਇੰਦੇ ਦੀ ਕੀਤੀ ਕੁੱਟਮਾਰ

PANSEC Summit News: ਰੂਸ ਤੇ ਯੂਕ੍ਰੇਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇਸ ਦਾ ਅਸਰ ਹੁਣ ਦੋਵਾਂ ਦੇਸ਼ਾਂ ਦੇ ਸਿਆਸਤਦਾਨਾਂ 'ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਯੂਕ੍ਰੇਨ ਦੇ ਸੰਸਦ ਮੈਂਬਰ ਓਲੇਕਜ਼ੈਡਰ ਮਾਰੀਕੋਵਸਕੀ ਵੱਲੋਂ ਇੱਕ ਰੂਸੀ ਪ੍ਰਤੀਨਿਧੀ ਨੂੰ ਮੁੱਕਾ ਮਾਰਦੇ ਦੇਖਿਆ ਜਾ ਸਕਦਾ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਤੁਰਕੀ ਦੀ ਰਾਜਧਾਨੀ ਅੰਕਾਰਾ ਵਿੱਚ ਇੱਕ ਸੰਮੇਲਨ ਦੌਰਾਨ ਮਿਲੇ ਸਨ।

ਅੰਕਾਰਾ ਵਿੱਚ ਕਰਵਾਏ ਗਏ ਕਾਲੇ ਸਾਗਰ ਆਰਥਿਕ ਸਹਿਯੋਗ ਸੰਗਠਨ (ਪੀਏਬੀਐਸਈਸੀ) ਦੀ 61ਵੀਂ ਜਨਰਲ ਅਸੈਂਬਲੀ ਦੌਰਾਨ ਰੂਸ ਅਤੇ ਯੂਕ੍ਰੇਨ ਦੇ ਨੇਤਾਵਾਂ ਵਿਚਕਾਰ ਝੜਪ ਹੋਈ। ਇਸ ਕਾਨਫਰੰਸ ਵਿੱਚ ਕਾਲੇ ਸਾਗਰ ਖੇਤਰ ਦੇ ਦੇਸ਼ ਆਰਥਿਕ, ਤਕਨੀਕੀ ਅਤੇ ਸਮਾਜਿਕ 'ਤੇ ਬਹੁਪੱਖੀ ਅਤੇ ਦੁਵੱਲੇ ਸਬੰਧਾਂ ਨੂੰ ਵਿਕਸਿਤ ਕਰਨ ਦੇ ਤਰੀਕਿਆਂ 'ਤੇ ਚਰਚਾ ਕਰਨ ਲਈ ਇਕੱਠੇ ਹੋਏ। ਜੇਸਨ ਜੇ ਸਮਾਰਟ ਯੂਕ੍ਰੇਨ ਦੇ ਵਿਸ਼ੇਸ਼ ਪੱਤਰਕਾਰ ਅਤੇ ਇੱਕ ਰਾਜਨੀਤਿਕ ਸਲਾਹਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਵੀਡੀਓ ਪੋਸਟ ਕੀਤਾ। ਸ਼ੁੱਕਰਵਾਰ (5 ਮਈ) ਦੀ ਸਵੇਰ ਤੱਕ ਇਸ ਵੀਡੀਓ ਨੂੰ 30 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਸ ਦੇ ਨਾਲ ਹੀ ਯੂਕ੍ਰੇਨ ਦੇ ਸੰਸਦ ਮੈਂਬਰ ਓਲੇਕਜ਼ੈਂਡਰ ਮੈਰੀਕੋਵਸਕੀ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਵੀਡੀਓ ਪੋਸਟ ਕੀਤੀ ਹੈ। ਨਿਊਜ਼ਵੀਕ ਨੇ ਵੀ ਮੈਰੀਕੋਵਸਕੀ ਦੀ ਪੋਸਟ ਦਾ ਹਵਾਲਾ ਦਿੰਦੇ ਹੋਏ ਇਸ ਘਟਨਾ ਦੀ ਰਿਪੋਰਟ ਕੀਤੀ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਰੂਸੀ ਨੁਮਾਇੰਦੇ ਨੇ ਸਭ ਤੋਂ ਪਹਿਲਾਂ ਯੂਕ੍ਰੇਨ ਦਾ ਝੰਡਾ ਖੋਹਿਆ, ਜਿਸ ਤੋਂ ਬਾਅਦ ਯੂਕ੍ਰੇਨ ਦੇ ਸੰਸਦ ਮੈਂਬਰ ਓਲੇਕਜ਼ੈਂਡਰ ਮੈਰੀਕੋਵਸਕੀ ਨੇ ਰੂਸੀ ਪ੍ਰਤੀਨਿਧੀ 'ਤੇ ਮੁੱਕਾ ਮਾਰਿਆ। ਵੀਡੀਓ ਨੂੰ ਦੇਖ ਕੇ ਕਈ ਲੋਕਾਂ ਨੇ ਕਮੈਂਟ ਵੀ ਕੀਤੇ ਹਨ।

ਇਹ ਵੀ ਪੜ੍ਹੋ : Punjab News: ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਭਾਜਪਾ ਵਿੱਚ ਹੋਏ ਸ਼ਾਮਲ!

ਐਡਵੋਕੇਟ ਇਬਰਾਹਿਮ ਜ਼ੇਦਾਨ ਨੇ ਲਿਖਿਆ ਕਿ ਰੂਸੀ ਪ੍ਰਤੀਨਿਧੀ ਅਸਲ ਵਿੱਚ ਪੰਚ ਦਾ ਹੱਕਦਾਰ ਸੀ। ਉਸ ਨੇ ਯੂਕ੍ਰੇਨ ਦੇ ਝੰਡੇ ਦਾ ਅਪਮਾਨ ਕੀਤਾ, ਜੋ ਕਿਸੇ ਵੀ ਤਰ੍ਹਾਂ ਠੀਕ ਨਹੀਂ ਸੀ। ਇਹ ਘਟਨਾ ਰੂਸ ਤੇ ਯੂਕ੍ਰੇਨ ਵਿਚਾਲੇ ਵਧੇ ਤਣਾਅ ਨੂੰ ਦਰਸਾਉਂਦੀ ਹੈ। ਦੋ ਦਿਨ ਪਹਿਲਾਂ ਰੂਸ ਨੇ ਯੂਕ੍ਰੇਨ 'ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ। ਯੂਕ੍ਰੇਨ ਨੇ ਕਥਿਤ ਤੌਰ 'ਤੇ ਕ੍ਰੇਮਲਿਨ ਦੀ ਇਮਾਰਤ 'ਤੇ ਡਰੋਨ ਨਾਲ ਹਮਲਾ ਕੀਤਾ ਸੀ। ਹਾਲਾਂਕਿ ਇਸ ਹਮਲੇ 'ਚ ਰਾਸ਼ਟਰਪਤੀ ਪੁਤਿਨ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ : Punjab Crime news: ਪੋਤਰਾ ਬਣਿਆ ਹੈਵਾਨ! ਪੋਤਰੇ ਨੇ ਕੀਤਾ ਦਾਦੀ ਦਾ ਬੇਰਹਿਮੀ ਨਾਲ ਕਤਲ, ਜਾਣੋ ਪੂਰਾ ਮਾਮਲਾ

Trending news