ਪੈਟਰੋਲ,ਡੀਜ਼ਲ ਦੀਆਂ ਕੀਮਤਾਂ ਲਗਾਤਾਰ 14ਵੇਂ ਦਿਨ ਵੀ ਵਧੀ,ਪੰਜਾਬ,ਹਰਿਆਣਾ,ਹਿਮਾਚਲ 'ਚ ਅੱਜ ਦਾ ਰੇਟ
Advertisement

ਪੈਟਰੋਲ,ਡੀਜ਼ਲ ਦੀਆਂ ਕੀਮਤਾਂ ਲਗਾਤਾਰ 14ਵੇਂ ਦਿਨ ਵੀ ਵਧੀ,ਪੰਜਾਬ,ਹਰਿਆਣਾ,ਹਿਮਾਚਲ 'ਚ ਅੱਜ ਦਾ ਰੇਟ

ਪੂਰੇ ਦੇਸ਼ ਵਿੱਚ ਪੰਜਾਬ ਹਰਿਆਣਾ,ਹਿਮਾਚਲ ਅਤੇ ਚੰਡੀਗੜ੍ਹ ਵਿੱਚ ਵੀ ਵਧੀਆਂ ਤੇਲ ਦੀਆਂ ਕੀਮਤਾਂ

ਪੂਰੇ ਦੇਸ਼ ਵਿੱਚ ਪੰਜਾਬ ਹਰਿਆਣਾ,ਹਿਮਾਚਲ ਅਤੇ ਚੰਡੀਗੜ੍ਹ ਵਿੱਚ ਵੀ ਵਧੀਆਂ ਤੇਲ ਦੀਆਂ ਕੀਮਤਾਂ

ਚੰਡੀਗੜ੍ਹ : ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਰੁਕਣ ਦਾ ਨਾ ਨਹੀਂ ਲੈ ਰਹੀਆਂ ਨੇ, ਲਗਾਤਾਰ 14ਵੇਂ ਦਿਨ ਪੈਟਰੋਲੀਅਮ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ, 14 ਦਿਨਾਂ ਦੇ ਅੰਦਰ ਪੈਟਰੋਲ ਦੀ ਕੀਮਤ 7.62 ਰੁਪਏ ਫ਼ੀ ਲੀਟਰ ਜਦਕਿ ਡੀਜ਼ਲ ਦੀ ਕੀਮਤ 8.28 ਰੁਪਏ ਫ਼ੀ ਲੀਟਰ ਵਧੀ ਹੈ, ਹਾਲਾਂਕਿ ਕੱਚੇ ਤੇਲ ਦੀਆਂ ਕੀਮਤਾਂ ਪਹਿਲਾਂ ਦੇ ਮੁਕਾਬਲੇ ਕਾਫ਼ੀ ਘੱਟ ਨੇ, ਅਜਿਹੇ ਵਿੱਚ ਤੇਲ ਕੰਪਨੀਆਂ ਵੱਲੋਂ ਕੀਮਤਾਂ ਵਧਾਉਣ ਨਾਲ ਆਮ ਆਦਮੀ ਦੀ ਜੇਬ 'ਤੇ ਕਾਫ਼ੀ ਅਸਰ ਵੇਖਣ ਨੂੰ ਮਿਲਿਆ ਹੈ 

ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 

ਪੰਜਾਬ ਵਿੱਚ ਲਗਾਤਾਰ 14ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਵਾਧਾ ਦਰਜ ਕੀਤਾ ਗਿਆ ਸੀ,20 ਮਈ ਨੂੰ ਪੈਟਰੋਲੀ ਦੀ ਕੀਮਤ ਵਿੱਚ 50 ਪੈਸੇ ਫ਼ੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ ਜਿਸ ਤੋਂ ਸੂਬੇ ਵਿੱਚ ਪੈਟਰੋਲ ਦੀ ਕੀਮਤ ਹੁਣ 78.27 ਪੈਸੇ ਫ਼ੀ ਲੀਟਰ ਤੱਕ ਪਹੁੰਚ ਗਈ ਹੈ, ਜਦਕਿ 19 ਜੂਨ ਨੂੰ 55 ਪੈਸੇ, 18 ਜੂਨ ਨੂੰ 51 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਸੀ,ਜਦਕਿ ਡੀਜ਼ਲ ਦੀ ਕੀਮਤ ਵਿੱਚ 56 ਪੈਸੇ ਫ਼ੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ ਹੈ ਜਿਸ ਤੋਂ  ਪੰਜਾਬ ਵਿੱਚ ਡੀਜ਼ਲ ਦੀ ਕੀਮਤ 70.62  ਪੈਸੇ ਫ਼ੀ ਲੀਟਰ ਪਹੁੰਚ ਗਈ ਹੈ 

  ਹਰਿਆਣਾ,ਹਿਮਾਚਲ ਪੈਟਰੋਲ ਦੀ ਕੀਮਤ 

ਹਰਿਆਣਾ ਅਤੇ ਹਿਮਾਚਲ ਵਿੱਚ ਵੀ ਲਗਾਤਾਰ 14ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਵਾਧਾ ਦਰਜ ਹੋਇਆ ਸੀ, ਹਰਿਆਣਾ ਵਿੱਚ ਪੈਟਰੋਲ ਦੀ ਕੀਮਤ ਵਿੱਚ 48 ਪੈਸੇ ਦਾ ਵਾਧਾ ਹੋਇਆ ਸੀ, ਜਿਸ ਤੋਂ ਬਾਅਦ ਸੂਬੇ ਵਿੱਚ ਪੈਟਰੋਲ ਦੀ ਕੀਮਤ 77.26 ਰੁਪਏ ਫ਼ੀ ਲੀਟਰ ਪਹੁੰਚ ਗਈ ਸੀ ਜਦਕਿ ਹਿਮਾਚਲ ਵਿੱਚ 1 ਰੁਪਏ 21 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਸੀ,ਹਿਮਾਚਲ ਵਿੱਚ ਪੈਟਰੋਲ ਦੀ ਕੀਮਤ  76.36 ਰੁਪਏ ਫ਼ੀ ਲੀਟਰ ਦਰਜ ਕੀਤੀ ਗਈ,ਜਦਕਿ ਹਰਿਆਣਾ ਵਿੱਚ ਡੀਜ਼ਲ ਦੀ ਕੀਮਤ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਸੀ, ਹਰਿਆਣਾ ਵਿੱਚ 55 ਪੈਸੇ ਡੀਜ਼ਲ  ਵਧਣ ਤੋਂ ਬਾਅਦ ਕੀਮਤ ਹੁਣ 70.31 ਰੁਪਏ ਫ਼ੀ ਲੀਟਰ ਪਹੁੰਚ ਗਈ ਸੀ, ਜਦਕਿ ਹਿਮਾਚਲ ਵਿੱਚ 1 ਰੁਪਏ 39 ਪੈਸੇ ਵਧਣ ਤੋਂ ਬਾਅਦ ਕੀਮਤ 68 ਰੁਪਏ 12 ਪੈਸੇ ਫ਼ੀ ਲੀਟਰ ਪਹੁੰਚ ਗਈ ਸੀ

 

 

Trending news