ਦਿੱਲੀ : IRCTC ਨੇ ਆਪਣੀ ਵੈੱਬਸਾਈਟ ਲਾਂਚ ਕਰਨ ਦੇ ਬਾਅਦ ਇਸ ਵਿੱਚ ਕਈ ਤਰ੍ਹਾਂ ਦੀਆਂ ਨਵੀਂ ਸੇਵਾਵਾਂ ਸ਼ੁਰੂ ਕੀਤੀਆਂ ਨੇ, ਮੰਨ ਲਓ ਕਿ IRCTC ਤੋਂ ਤੁਹਾਨੂੰ ਟ੍ਰੇਨ ਦੀ ਟਿਕਟ ਨਹੀਂ ਮਿਲ ਦੀ ਹੈ ਤਾਂ ਤੁਸੀਂ ਬੱਸ ਦੀ ਬੁਕਿੰਗ ਵੀ ਕਰਵਾ ਸਕਦੇ ਹੋ,ਦਰਾਸਲ IRCTC ਮਲਟੀ ਮਾਡਲ ਟਰਾਂਸਪੋਰਟ 'ਤੇ ਕੰਮ ਕਰ ਰਿਹਾ ਹੈ,ਜਿਸ ਵਿੱਚ ਰੇਲ ਯਾਤਰਾ ਦੇ ਨਾਲ-ਨਾਲ ਬੱਸ ਅਤੇ ਹਵਾਈ ਯਾਤਰਾ ਵੀ ਸ਼ਾਮਿਲ ਹੈ
ਜੇਕਰ ਤੁਸੀਂ ਦਿੱਲੀ ਤੋਂ ਅੰਮ੍ਰਿਤਸਰ,ਜਲੰਧਰ,ਲੁਧਿਆਣਾ ਜਾਂ ਫਿਰ ਜੰਮੂ ਜਿਵੇਂ ਦੀ ਘੱਟ ਦੂਰੀ ਲਈ ਯਾਤਰਾ ਕਰਨਾ ਚਾਉਂਦੇ ਹੋ ਤਾਂ ਤੁਸੀਂ IRCTC ਦੀ ਵੈੱਬਸਾਈਟ ਤੇ ਵੀ ਬੱਸ ਦੀ ਬੁਕਿੰਗ ਕਰਵਾ ਸਕਦੇ ਹੋ,IRCTC ਦੀ ਵੈੱਬਸਾਈਟ 'ਤੇ ਬੱਸ ਬੁਕਿੰਗ ਦੇ ਲਈ Red Bus,Abhi Bus ਦਾ ਬਦਲ ਹੈ
ਖ਼ਬਰਾਂ ਮੁਤਾਬਿਕ IRCTC ਬੱਸ ਦੀ ਬੁਕਿੰਗ ਦੇ ਲਈ ਟਰਾਇਲ ਰਨ ਵੀ ਚੱਲ ਰਿਹਾ ਹੈ,7 ਜਨਵਰੀ ਤੋਂ IRCTC ਦੀ ਵੈੱਬਸਾਈਟ 'ਤੇ ਟਰਾਇਲ ਰਨ ਲਾਈਵ ਹੋ ਰਿਹਾ ਹੈ
IRCTC ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਿਕ Red Bus ਅਤੇ Abhi Bus ਦੇ ਜ਼ਰੀਏ ਦਿੱਲੀ ਸਮੇਤ 22 ਸੂਬਿਆਂ ਵਿੱਚ ਸਫ਼ਰ ਕੀਤਾ ਜਾ ਸਕਦਾ ਹੈ
ਬੱਸ ਦੀ ਬੁਕਿੰਗ ਦੇ ਲਈ ਤੁਹਾਨੂੰ IRCTC ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ,ਇਸ ਦੇ ਲਈ ਵੱਖ ਤੋਂ ਕੋਈ ID ਨਹੀਂ ਬਣਾਉਣਾ ਹੋਵੇਗਾ,ਪਹਿਲਾਂ ਤੋਂ ਜੋ ID ਬਣੀ ਹੈ ਉਸ ਦੇ ਜ਼ਰੀਏ ਹੀ ਟਿਕਟ ਬੁੱਕ ਹੋਵੇਗੀ
ट्रेन्डिंग फोटोज़