ਅੱਜ ਤੋਂ ਫਿਰ ਪੰਜਾਬ ਫੇਰੀ 'ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ! ਦੇਵੀ ਤਲਾਬ ਮੰਦਰ ਵਿਖੇ ਟੇਕਣਗੇ ਮੱਥਾ
Advertisement

ਅੱਜ ਤੋਂ ਫਿਰ ਪੰਜਾਬ ਫੇਰੀ 'ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ! ਦੇਵੀ ਤਲਾਬ ਮੰਦਰ ਵਿਖੇ ਟੇਕਣਗੇ ਮੱਥਾ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਚੋਣਾਂ ਦੀ ਕਮਾਨ ਆਪਣੇ ਹੱਥ ਵਿੱਚ ਲਈ ਹੋਈ ਹੈ.

ਅੱਜ ਤੋਂ ਫਿਰ ਪੰਜਾਬ ਫੇਰੀ 'ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ! ਦੇਵੀ ਤਲਾਬ ਮੰਦਰ ਵਿਖੇ ਟੇਕਣਗੇ ਮੱਥਾ

ਚੰਡੀਗੜ੍ਹ:  ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਭਖੀ ਹੋਈ ਹੈ ਅਜਿਹੇ ਵਿਚ ਵਿਰੋਧੀ ਧਿਰ ਵਜੋਂ ਆਮ ਆਦਮੀ ਪਾਰਟੀ ਨੇ ਆਪਣੀ ਪੂਰੀ ਤਾਕਤ ਝੋਕੀ ਹੋਈ ਹੈ. ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਚੋਣਾਂ ਦੀ ਕਮਾਨ ਆਪਣੇ ਹੱਥ ਵਿੱਚ ਲਈ ਹੋਈ ਹੈ. ਮੁੱਖ ਮੰਤਰੀ ਕੇਜਰੀਵਾਲ ਅੱਜ ਫੇਰ ਪੰਜਾਬ ਦੌਰੇ ਤੇ ਆ ਰਹੇ ਹਨ ਪਿਛਲੇ ਕਰੀਬ 3 ਮਹੀਨਿਆਂ ਤੋਂ ਕੇਜਰੀਵਾਲ ਦਾ ਇਹ ਪੰਜਾਬ ਦਾ 5ਵਾਂ ਦੌਰਾ ਹੈ.

ਅਰਵਿੰਦ ਕੇਜਰੀਵਾਲ ਅਗਲੇ ਦੋ ਦਿਨ ਪੰਜਾਬ ਦੇ ਵਿੱਚ ਰਹਿਣ ਵਾਲੇ ਹਨ ਇਸ ਦੌਰਾਨ ਜਲੰਧਰ ਤੇ ਦੇਵੀ ਤਲਾਬ ਮੰਦਰ ਵਿੱਚ ਮੱਥਾ ਵੀ ਟੇਕਣਗੇ. ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਹਾਲ ਹੀ ਦੇ ਵਿੱਚ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਨਾਲ ਜੁੜੇ ਸੇਵਾ ਸਿੰਘ ਸੇਖਵਾਂ ਦੇ ਘਰ ਵੀ ਜਾ ਸਕਦੇ ਹਨ. ਬੀਤੇ ਸੱਤ ਅਕਤੂਬਰ ਨੂੰ ਉਨ੍ਹਾਂ  ਦਾ ਦੇਹਾਂਤ ਹੋ ਗਿਆ ਸੀ.

    ਦੱਸ ਦੇਈਏ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ 30 ਸਿਤੰਬਰ ਨੂੰ ਲੁਧਿਆਣਾ ਆਏ ਸਨ ਜਿਥੇ ਉਨ੍ਹਾਂ ਨੇ ਦੁਕਾਨਦਾਰਾਂ ਅਤੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਸਿਹਤ ਸੰਬੰਧੀ ਐਲਾਨ ਕੀਤੇ ਸਨ. ਇਸ ਤੋਂ ਪਹਿਲਾਂ 26 ਅਗਸਤ ਨੂੰ ਕੇਜਰੀਵਾਲ ਨੇ ਗੁਰਦਾਸਪੁਰ ਦਾ ਦੌਰਾ ਕੀਤਾ ਸੀ. ਉਸ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਚੰਡੀਗਡ਼੍ਹ ਦਾ ਵੀ ਦੌਰਾ ਕੀਤਾ ਸੀ ਜਿਸ ਵਿੱਚ ਉਨ੍ਹਾਂ ਦੇ 300 ਯੂਨਿਟ ਬਿਜਲੀ ਮੁਆਫ਼ ਕਰਨ ਦਾ ਐਲਾਨ  ਕੀਤਾ ਸੀ.

Trending news