ਪੰਜਾਬ ਦੀ ਸਿਆਸਤ ਵਿੱਚ ਖ਼ਾਕੀ 'ਤੇ ਨੀਲੇ ਅਤੇ ਚਿੱਟੇ ਰੰਗ ਦੇ ਚੜਨ ਦਾ ਕੀ ਹੈ ਇਲਜ਼ਾਮ ?
Advertisement
Article Detail0/zeephh/zeephh641924

ਪੰਜਾਬ ਦੀ ਸਿਆਸਤ ਵਿੱਚ ਖ਼ਾਕੀ 'ਤੇ ਨੀਲੇ ਅਤੇ ਚਿੱਟੇ ਰੰਗ ਦੇ ਚੜਨ ਦਾ ਕੀ ਹੈ ਇਲਜ਼ਾਮ ?

ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਪਟਨ ਸਰਕਾਰ ਤੇ ਝੂਠੇ ਪਰਚੇ ਦਰਜ ਕਰਨ ਦਾ ਇਲਜ਼ਾਮ ਲਗਾਇਆ 

ਪੰਜਾਬ ਦੀ ਸਿਆਸਤ ਵਿੱਚ ਖ਼ਾਕੀ 'ਤੇ ਨੀਲੇ ਅਤੇ ਚਿੱਟੇ ਰੰਗ ਦੇ ਚੜਨ ਦਾ ਕੀ ਹੈ ਇਲਜ਼ਾਮ ?

ਸ਼੍ਰੀ ਆਨੰਦਪੁਰ ਸਾਹਿਬ : ਪੰਜਾਬ ਦੀ ਸਿਆਸਤ ਵਿੱਚ ਨੀਲੇ ਅਤੇ ਚਿੱਟੇ ਰੰਗ ਦੀ ਖ਼ਾਸੀ ਅਹਿਮੀਅਤ ਹੈ,ਇਹ ਦੋਵੇਂ ਰੰਗ ਹੀ ਪੰਜਾਬ ਦੀ ਸਿਆਸਤ ਦੀ ਤਾਕਤ ਦੀ ਨਿਸ਼ਾਨੀ ਮੰਨੇ ਜਾਂਦੇ ਨੇ, ਸਿਆਸਤਦਾਨ ਅਕਸਰ ਦਾਅਵਾ ਕਰਦੇ ਨੇ ਨੀਲਾ ਅਤੇ ਚਿੱਟਾ ਰੰਗ ਖ਼ਾਕੀ 'ਤੇ ਇਸ ਕਦਰ ਚੜ ਜਾਂਦਾ ਹੈ ਕਿ ਖ਼ਾਕੀ ਦੀ ਤਾਕਤ ਬੱਸ ਇੰਨਾ ਰੰਗਾਂ ਦੇ ਇਸ਼ਾਰਿਆਂ 'ਤੇ ਚਲਦੀ ਹੈ, ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਕਈ ਵਾਰ ਪੁਲਿਸ 'ਤੇ ਚੜ੍ਹੇ ਨੀਲੇ ਰੰਗ ਬਾਰੇ ਇਸ਼ਾਰਾ ਕਰ ਚੁੱਕੇ ਨੇ ਅਤੇ ਅਕਾਲੀ ਵੀ ਸਮੇਂ-ਸਮੇ 'ਤੇ ਸੂਬਾ ਸਰਕਾਰ ਦੇ ਅਜਿਹੀ ਹੀ ਇਲਜ਼ਾਮ ਲਗਾਉਂਦੇ ਨੇ 

ਕੀ ਹੈ ਰੰਗਾਂ ਦੀ ਤਾਕਤ ? 

ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੈਪਟਨ ਸਰਕਾਰ ਬਣਨ ਤੋਂ ਬਾਅਦ ਪੁਲਿਸ 'ਤੇ  ਨੀਲਾ ਰੰਗ ਚੜ੍ਹੇ ਹੋਣ ਦਾ ਬਿਆਨ ਦਿੱਤਾ ਸੀ,ਜਾਖੜ ਦੇ ਇਸ ਬਿਆਨ ਦਾ ਮਤਲਬ ਸੀ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਵੀ ਪੁਲਿਸ 'ਤੇ ਅਕਾਲੀ ਦਲ ਦਾ ਕੰਟਰੋਲ ਸੀ, ਜਾਖੜ ਦੇ ਇਸ ਬਿਆਨ ਦਾ ਅਸਰ ਤਿੰਨ ਸਾਲ ਬਾਅਦ ਵੀ ਉਦੋਂ ਵੇਖਣ ਨੂੰ ਮਿਲਿਆ ਸੀ ਜਦੋਂ ਪਟਿਆਲਾ ਤੋਂ ਇੱਕ ਤੋਂ ਬਾਅਦ ਇੱਕ ਕਾਂਗਰਸ ਵਿਧਾਇਕ ਨੇ ਪੁਲਿਸ 'ਤੇ ਉਨਾਂ ਦੀ ਗੱਲ ਅਣਸੁਣੀ ਕਰਨ ਦਾ ਇਲਜ਼ਾਮ ਲਗਾਇਆ ਸੀ,ਪਰ ਸ਼੍ਰੀ ਆਨੰਦਪੁਰ ਸਾਹਿਬ ਦੀਆਂ ਸੜਕਾਂ ਤੇ ਉੱਤਰੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਕਾਂਗਰਸ 'ਤੇ ਉਲਟਾ ਉਨ੍ਹਾ ਦੇ  ਵਰਕਰਾਂ ਖਿਲਾਫ਼ ਝੂਠੇ ਮੁਕੱਦਮੇ ਦਰਜ ਕਰਨ ਜਾ ਇਲਜ਼ਾਮ ਲਾ ਰਹੇ ਨੇ 

ਮਹਿਤਾਬ ਸਿੰਘ ਗਿੱਲ ਕਮਿਸ਼ਨ 

2017 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਆਪਣੇ ਵਰਕਰਾਂ ਖਿਲਾਫ਼ ਝੂਠੇ ਪੁਲਿਸ ਪਰਚੇ ਨੂੰ ਵੱਡਾ ਮੁੱਦਾ ਬਣਾਇਆ ਸੀ, ਵਜ਼ਾਰਤ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਝੂਠੇ ਪਰਚਿਆਂ ਦੇ ਖਿਲਾਫ਼ ਰਿਟਾਇਰ ਜਸਟਿਸ ਮਹਿਤਾਬ ਸਿੰਘ ਗਿੱਲ ਦੀ ਅਗਵਾਈ ਵਿੱਚ ਇੱਕ ਕਮਿਸ਼ਨ ਦਾ ਗਠਨ ਕੀਤਾ ਸੀ,ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ 2507 ਸ਼ਿਕਾਇਤਾਂ ਦੀ ਪਰਚੋਲ ਕੀਤੀ ਸੀ ਜਿਸ ਵਿੱਚੋਂ  382 ਸ਼ਿਕਾਇਤਾਂ  ਝੂਠੀਆਂ ਨਿੱਕਲੀਆਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ 14 ਵੀਂ ਅੰਤਿਮ ਰਿਪੋਰਟ 'ਚ ਕਈ ਹੋਰ ਸ਼ਿਕਾਇਤਾਂ ਝੂਠੀਆਂ ਵੀ ਨਿਕਲੀਆਂ ਤੇ 301 ਹੋਰ ਪਰਚੇ ਰੱਦ ਵੀ ਕੀਤੇ ਗਏ।

ਅਕਾਲੀ ਦਲ ਦੇ ਪ੍ਰਧਾਨ ਦੀ ਤਿੱਖੀ ਚੇਤਾਵਨੀ

ਅਕਾਲੀ ਦਲ ਦੇ ਪ੍ਰਧਾਨ  ਸਿੰਘ ਬਾਦਲ ਵੀ ਕਈ ਵਾਰ ਰੈਲੀਆਂ ਦੌਰਾਨ ਕਾਂਗਰਸ 'ਤੇ ਝੂਠੇ ਪਰਚੇ ਦਰਜ ਕਰਨ ਦਾ ਇਲਜ਼ਾਮ ਲਾ ਚੁੱਕੇ ਨੇ,ਸਿਰਫ਼ ਇੰਨਾ ਹੀ ਨਹੀਂ ਰੈਲੀ ਦੌਰਾਨ ਸੁਖਬੀਰ ਬਾਦਲ ਦੀ ਲਾਲ ਡਾਇਰੀ ਵੀ ਕਈ ਵਾਰ ਵਿਖਾ ਚੁੱਕੇ ਨੇ,  ਸੁਖਬੀਰ ਬਾਦਲ ਦਾ ਦਾਅਵਾ ਹੈ ਕਿ ਡਾਇਰੀ ਵਿੱਚ ਉਹਨਾਂ ਪੁਲਿਸ ਅਧਿਕਾਰੀਆਂ ਦੇ ਨਾਂ ਲਿਖੇ  ਨੇ ਜਿਨਾਂ ਨੇ  ਅਕਾਲੀ ਦਲ ਦੇ ਵਰਕਰਾਂ ਖਿਲਾਫ਼ ਝੂਠੇ ਪਰਚੇ ਦਰਜ ਕੀਤੇ ਨੇ, ਸੁਖਬੀਰ ਬਾਦਲ ਮੰਚ ਤੋਂ ਵੀ ਕਈ ਵਾਰ ਐਲਾਨ ਕਰ ਚੁੱਕੇ ਨੇ ਕੀ ਵਜ਼ਾਰਤ ਵਿੱਚ ਆਉਣ ਤੋਂ ਬਾਅਦ ਉਹ ਅਜਿਹੇ ਪੁਲਿਸ ਅਫ਼ਸਰਾਂ ਖਿਲਾਫ਼ ਕਾਰਵਾਈ ਕਰਨਗੇ ਜੋ ਅਕਾਲੀ ਦਲ ਦੇ ਵਰਕਰਾਂ ਖ਼ਿਲਾਫ਼ ਝੂਠੇ ਕੇਸ ਦਰਜ ਕਰ ਰਹੇ ਨੇ 

Trending news