Punjab News: ਮੁੱਖ ਮੰਤਰੀ ਨੇ ਪੰਜਾਬ ਦੀ ਝਾਕੀ ਨੂੰ 26 ਜਨਵਰੀ ਦੀ ਪਰੇਡ ਵਿੱਚ ਬਾਹਰ ਰੱਖੇ ਜਾਣ ਨੂੰ ਲੈ ਕੇ ਪੰਜਾਬ ਬੀਜੇਪੀ ਦੇ ਪ੍ਰਧਾਨ ਨੂੰ ਘੇਰਿਆ ਅਤੇ ਕਿਹਾ ਕਿ ਸੁਨੀਲ ਜਾਖੜ ਨੂੰ ਹਾਲੇ ਝੂਠ ਬੋਲਣਾ ਨਹੀਂ ਆਇਆ...ਕਿਉਂਕਿ ਉਹ ਨਵੇਂ-ਨਵੇਂ ਭਾਜਪਾ ਵਿੱਚ ਗਏ ਹਨ।
Trending Photos
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਲੁਧਿਆਣਾ ਵਿੱਚ ਦੋ ਅਹਿਮ ਮੁੱਦਿਆਂ ਉੱਤੇ ਬੈਠਕ ਕੀਤੀ ਗਈ। ਜਿਸ ਵਿੱਚ ਲੁਧਿਆਣਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਅਤੇ ਦੂਜੇ ਪਾਸੇ ਐਨਆਰਆਈ ਨੂੰ ਆ ਰਹੀ ਸਮੱਸਿਆਵਾਂ ਨੂੰ ਲੈ ਕੇ ਦੋ ਅਹਿਮ ਮੁੱਦੇ ਵਿਚਾਰੇ ਗਏ। ਮੀਟਿੰਗ ਤੋਂ ਸੀਐੱਮ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਜਾਣਕਾਰੀ ਦਿੱਤੀ ਕੀਤੀ ਕਿ ਹਲਵਾਰਾ ਏਅਰਪੋਰਟ ਦਾ ਕੰਮ 15 ਫਰਵਰੀ ਤੱਕ ਪੂਰਾ ਹੋ ਜਾਵੇਗਾ। ਏਅਰਪੋਰਟ 96 ਫੀਸਦੀ ਇਮਾਰਤ ਦਾ ਕੰਮ ਵੀ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰਾਹੂ ਰੋਡ ਪ੍ਰੋਜੈਕਟ ਸਬੰਧੀ ਕੰਮ ਵੀ ਅੱਜ ਤੋਂ ਸ਼ੁਰੂ ਹੋ ਜਾਵੇਗਾ। ਮੁੱਖਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਜਾਇਜ਼ਾ ਲੈਣ ਲਈ ਜਨਵਰੀ ਮਹੀਨੇ ਦੇ ਵਿੱਚ ਆਉਣਗੇ।
ਮੁੱਖ ਮੰਤਰੀ ਨੇ ਪੰਜਾਬ ਦੀ ਝਾਕੀ ਨੂੰ 26 ਜਨਵਰੀ ਦੀ ਪਰੇਡ ਵਿੱਚ ਬਾਹਰ ਰੱਖੇ ਜਾਣ ਨੂੰ ਲੈ ਕੇ ਪੰਜਾਬ ਬੀਜੇਪੀ ਦੇ ਪ੍ਰਧਾਨ ਨੂੰ ਘੇਰਿਆ ਅਤੇ ਕਿਹਾ ਕਿ ਸੁਨੀਲ ਜਾਖੜ ਨੂੰ ਹਾਲੇ ਝੂਠ ਬੋਲਣਾ ਨਹੀਂ ਆਇਆ...ਕਿਉਂਕਿ ਉਹ ਨਵੇਂ-ਨਵੇਂ ਭਾਜਪਾ ਵਿੱਚ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਤਸਵੀਰ ਪੰਜਾਬ ਦੀ ਝਾਕੀ ਵਿੱਚ ਨਹੀਂ ਲਗਾਈ ਗਈ, ਸਗੋਂ ਪੰਜਾਬ ਦੀ ਝਾਕੀ ਵਿੱਚ ਪੰਜਾਬ ਦੇ ਸੱਭਿਆਚਾਰ, ਧਰਮ ਅਤੇ ਵਿਰਸੇ ਨੂੰ ਦਿਖਾਇਆ ਗਿਆ ਸੀ। ਬਾਕੀ ਸੂਬਿਆਂ ਦੀਆਂ ਝਾਂਕੀ ਵਿੱਚ ਵੀ ਅਜਿਹੀ ਹੀ ਕੀਤਾ ਗਿਆ ਸੀ। ਪਰ ਕੇਂਦਰ ਨੇ ਸਾਜਿਸ਼ਨ ਪੰਜਾਬ ਦੀ ਝਾਕੀ ਨੂੰ ਬਾਹਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਪਹਿਲਾਂ ਵੀ ਨੌ ਵਾਰ ਸਾਡੀ ਝਾਕੀ ਰੱਦ ਕੀਤੀ ਹੈ, ਉਦੋਂ ਜਾਖੜ ਸਾਹਿਬ ਨਹੀਂ ਬੋਲੇ। ਇਸ ਦੇ ਨਾਲ ਹੀ ਸੀਐੱਮ ਨੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੂੰ ਚੈਲੰਜ ਕਰਦੇ ਹੋਏ ਕਿ ਜਾਖੜ ਸਾਬ੍ਹ ਇਹ ਸਾਬਿਤ ਕਰ ਦੇਣ ਕਿ ਕੇਜਰੀਵਾਲ ਜਾਂ ਭਗਵੰਤ ਮਾਨ ਦੀ ਤਸਵੀਰ ਝਾਕੀ ਤੇ ਲੱਗੀ ਹੋਈ ਸੀ, ਤਾਂ ਉਹ ਸਿਆਸਤ ਛੱਡ ਦੇਣਗੇ ਅਤੇ ਜੇਕਰ ਉਹ ਸਹੀ ਸਾਬਿਤ ਹੋਏ ਤਾਂ ਫਿਰ ਜਾਖੜ ਸਾਹਿਬ ਵੀ ਪੰਜਾਬ ਆਉਣਾ ਬੰਦ ਕਰ ਦੇਣ।
ਇਹ ਪੜ੍ਹੋ: Property Tax News: ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਂਣ ਨੂੰ ਲੈ ਕੇ ਵੱਡੀ ਖ਼ਬਰ !
ਦੱਸ ਦਈਏ ਕਿ ਬੀਤੇ ਦਿਨ ਸੁਨੀਲ ਜਾਖੜ ਨੇ ਪੰਜਾਬ ਦੀ ਝਾਕੀ ਨੂੰ ਪਰੇਡ ਵਿੱਚ ਸ਼ਾਮਿਲ ਨਾ ਕਰਨ ਦਾ ਕਾਰਨ ਦੱਸਦੇ ਹੋਏ ਕਿਹਾ ਸੀ, ਕਿ ਝਾਕੀਆਂ ਉਤੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਤਸਵੀਰਾਂ ਸਨ। ਉਹ ਝਾਕੀ 'ਤੇ ਆਪਣੇ ਚਿੱਤਰ ਜਾਂ ਮੂਰਤੀਆਂ ਸਥਾਪਿਤ ਕਰਨਾ ਚਾਹੁੰਦੇ ਸਨ। ਕੇਂਦਰ ਸਰਕਾਰ ਦੀ ਰਸਮੀ ਇਕਾਈ, ਜੋ ਗਣਤੰਤਰ ਦਿਵਸ ਦੀਆਂ ਸਾਰੀਆਂ ਪ੍ਰਕਿਰਿਆਵਾਂ ਦੀ ਦੇਖਭਾਲ ਕਰਦੀ ਹੈ, ਨੇ ਪੰਜਾਬ ਦੀਆਂ ਝਾਕੀਆਂ ਨੂੰ ਨਾਮਨਜ਼ੂਰ ਕਰ ਦਿੱਤਾ। ਜਾਖੜ ਦਾ ਕਹਿਣਾ ਹੈ ਕਿ ਗਣਤੰਤਰ ਦਿਵਸ ਪਰੇਡ ਆਤਮ-ਸਮਰਥਨ ਜਾਂ ਇਸ਼ਤਿਹਾਰ ਦਾ ਮੰਚ ਨਹੀਂ ਹੈ।
ਇਹ ਪੜ੍ਹੋ: Punjab News: CM ਭਗਵੰਤ ਮਾਨ ਨੇ NRIs ਲਈ ਲਿਆ ਵੱਡਾ ਫੈਸਲਾ