CM Bhagwant Mann: ਸਿੱਧੂ ਤੇ ਮਜੀਠੀਆ ਦੀ ਜੱਫੀ 'ਤੇ ਸੀਐਮ ਭਗਵੰਤ ਮਾਨ ਨੇ ਸ਼ਾਇਰਾਨਾ ਢੰਗ ਨਾਲ ਕੱਸਿਆ ਤੰਜ਼
Advertisement

CM Bhagwant Mann: ਸਿੱਧੂ ਤੇ ਮਜੀਠੀਆ ਦੀ ਜੱਫੀ 'ਤੇ ਸੀਐਮ ਭਗਵੰਤ ਮਾਨ ਨੇ ਸ਼ਾਇਰਾਨਾ ਢੰਗ ਨਾਲ ਕੱਸਿਆ ਤੰਜ਼

CM Bhagwant Mann: ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜੱਫੀ ਪਾਉਣ ਦਾ ਮਾਮਲਾ ਕਾਫੀ ਭਖਦਾ ਨਜ਼ਰ ਆ ਰਿਹਾ ਹੈ।

CM Bhagwant Mann: ਸਿੱਧੂ ਤੇ ਮਜੀਠੀਆ ਦੀ ਜੱਫੀ 'ਤੇ ਸੀਐਮ ਭਗਵੰਤ ਮਾਨ ਨੇ ਸ਼ਾਇਰਾਨਾ ਢੰਗ ਨਾਲ ਕੱਸਿਆ ਤੰਜ਼

CM Bhagwant Mann: ਬੀਤੇ ਦਿਨੀਂ ਇੱਕ ਸਿਆਸੀ ਪ੍ਰੋਗਰਾਮ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਜੱਫੀ ਪਾਉਣ ਦਾ ਮਾਮਲਾ ਗਰਮਾ ਗਿਆ ਹੈ। ਇਸ ਜੱਫੀ ਨਾਲ ਸਿਆਸੀ ਗਲਿਆਰਿਆਂ ਵਿੱਚ ਵੱਖਰੀ ਚਰਚਾ ਛਿੜ ਗਈ ਹੈ। ਇਸ ਜੱਫੀ ਉਤੇ ਸਿਆਸਤਦਾਨ ਸਵਾਲੀਆਂ ਨਿਸ਼ਾਨ ਖੜ੍ਹੇ ਕਰ ਰਹੇ ਹਨ।

ਇਸ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੋਵਾਂ ਆਗੂਆਂ 'ਤੇ ਸ਼ਾਇਰਾਨਾ ਢੰਗ ਨਾਲ ਤਨਜ਼ ਕੱਸਿਆ ਹੈ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸੇ ਦਾ ਸਪੱਸ਼ਟ ਨਾਮ ਨਹੀਂ ਲਿਆ ਹੈ ਪਰ ਲਾਈਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਮਜੀਠੀਆ ਤੇ ਸਿੱਧੂ ਉਪਰ ਤੰਜ ਕੱਸਿਆ ਹੈ। ਉਨ੍ਹਾਂ ਟਵੀਟ ਵਿੱਚ ਲਿਖਿਆ ਹੈ, 'ਜਦੋਂ… ਜਨਰਲ ਡਾਇਰਾਂ ਨੂੰ ਰੋਟੀਆਂ ਖਵਾਉਣ ਵਾਲੇ, ਧਾਰਮਿਕ ਅਸਥਾਨਾਂ ਤੇ ਟੈਂਕ ਚੜਾਉਣ ਵਾਲੇ, ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਵਾਲੇ, ਦੇਸ਼ ਨੂੰ ਧਰਮ ਦੇ ਨਾਮ ਤੇ ਲੜਾਉਣ ਵਾਲੇ, ਕਿਸਾਨ ਵਿਰੋਧੀ ਕਾਨੂੰਨ ਬਣਾਉਣ ਵਾਲੇ, ਸਮਗਲਰਾਂ ਨੂੰ ਗੱਡੀਆਂ ਚ ਬਿਠਾਉਣ ਵਾਲੇ, ਗੱਲ ਗੱਲ ਤੇ ਤਾਲ਼ੀ ਠੁਕਵਾਉਣ ਵਾਲੇ, ਸ਼ਹੀਦਾਂ ਦੀਆਂ ਯਾਦਗਾਰਾਂ ਚੋਂ ਪੈਸੇ, ਹੋਵਣ ਸਾਰੇ ਕੱਠੇ...ਇਹਨੂੰ ਕਹਿੰਦੇ ਆ“ ਇੱਕੋ ਥਾਲ਼ੀ ਦੇ ਚੱਟੇ-ਵੱਟੇ।' 

ਇਹ ਵੀ ਪੜ੍ਹੋ : Punjab News: ਬੀਬੀ ਜਗੀਰ ਕੌਰ ਨੇ 'ਸ਼੍ਰੋਮਣੀ ਅਕਾਲੀ ਪੰਥ' ਬਣਾਉਣ ਦਾ ਕੀਤਾ ਐਲਾਨ, ਸੰਗਤਾਂ ਨੇ ਵੀ ਭਰੀ ਹਾਮੀ

ਬੀਤੇ ਦਿਨੀਂ ਸੰਗਰੂਰ ਦੌਰੇ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਵਿਰੋਧੀ ਪਾਰਟੀਆਂ ਦੀ ਆਪਸੀ ਸਾਂਝ ਜੱਗ ਜ਼ਾਹਿਰ ਹੋ ਚੁੱਕੀ ਹੈ ਤੇ ਲੋਕ ਆਪਸ 'ਚ ਜੱਫੀਆਂ ਪਾਉਂਦੇ ਹੋਏ ਵੀ ਇਨ੍ਹਾਂ ਨੂੰ ਦੇਖ ਚੁੱਕੇ ਹਨ ਤੇ ਹੁਣ ਲੋਕਾਂ ਨੂੰ ਵੀ ਜਾਗਰੂਕ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਪੁਰਾਣਾ ਜ਼ਮਾਨਾ ਬੀਤ ਚੁੱਕਾ ਹੈ। ਨੌਜਵਾਨ ਕਾਫੀ ਜਾਗਰੂਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਨਵਜੋਤ ਸਿੱਧੂ ਦੇ ਅਜਿਹੇ ਰਵੱਈਏ ਉਪਰ ਸਵਾਲ ਚੁੱਕਦੇ ਹੋਏ ਇਸ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਸਿੱਧੂ ਇਹੀ ਕਹਿ ਰਹੇ ਸੀ ਕਿ ਨਸ਼ੇ ਦੇ ਸੌਦਾਗਰ ਮਜੀਠੀਆ ਨੇ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰ ਦਿੱਤਾ ਤੇ ਹੁਣ ਉਸ ਨਾਲ ਜੱਫੀਆਂ ਪਾ ਰਹੇ ਹਨ।

ਇਹ ਵੀ ਪੜ੍ਹੋ : Punjab Schools Holidays: ਛੁੱਟੀਆਂ ਦੇ ਬਾਵਜੂਦ ਇੱਕ ਦਿਨ ਲਈ ਖੁੱਲ੍ਹਣਗੇ ਪੰਜਾਬ ਦੇ ਸਰਕਾਰੀ ਸਕੂਲ, ਜਾਣੋ ਕਾਰਨ

 

Trending news