CORONA ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਅਤੇ ਨਰਸਾਂ ਲਈ ਹਰਿਆਣਾ ਦਾ ਇਹ ਵੱਡਾ ਐਲਾਨ

ਹਰਿਆਣਾ ਸਰਕਾਰ ਡਾਕਟਰਾਂ ਅਤੇ ਨਰਸਾਂ ਨੂੰ ਦੇਵੇਗੀ ਅਨੁਦਾਨ  

CORONA ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਅਤੇ ਨਰਸਾਂ ਲਈ ਹਰਿਆਣਾ ਦਾ ਇਹ ਵੱਡਾ ਐਲਾਨ
ਹਰਿਆਣਾ ਸਰਕਾਰ ਡਾਕਟਰਾਂ ਅਤੇ ਨਰਸਾਂ ਨੂੰ ਦੇਵੇਗੀ ਅਨੁਦਾਨ

ਚੰਡੀਗੜ੍ਹ : (CORONA) ਡਾਕਟਰਾਂ ਨੂੰ ਧਰਤੀ ਦਾ ਰੱਬ ਕਿਹਾ ਜਾਂਦਾ ਹੈ, ਹੁਣ ਤੱਕ ਸਿਰਫ਼ ਉਨ੍ਹਾਂ ਨੂੰ ਹੀ ਇਹ ਗੱਲ ਸਮਝ ਆਉਂਦੀ ਸੀ ਜਿਸਦਾ ਡਾਕਟਰਾਂ ਨਾਲ ਵਾਹ ਪਿਆ ਹੋਵੇ, ਪਰ ਇਸ ਗੱਲ ਦੇ ਮਾਇਨੇ ਕੋਰੋਨਾ ਵਾਇਰਸ ਨੇ ਹਰ ਉਮਰ ਦੇ ਸ਼ਖ਼ਸ ਨੂੰ ਸਮਝਾ ਦਿੱਤਾ ਹੈ, ਚੀਨ ਤੋਂ ਸ਼ੁਰੂ ਹੋਈ ਇਸ ਨਾਮੁਰਾਦ ਬਿਮਾਰ ਨਾਲ ਪੂਰੀ ਦੁਨੀਆ ਲੜ ਰਹੀ ਹੈ, ਹਰ ਕੋਈ ਖੌਫ਼ਜ਼ਦਾ ਹੈ, ਪਰ ਕੋਰੋਨਾ ਖ਼ਿਲਾਫ਼ ਕੋਈ ਇਸ ਜੰਗ ਨੂੰ ਨਜ਼ਦੀਕ ਤੋਂ ਆਪਣੀ ਜਾਨ ਹਥੇਲੀ 'ਤੇ ਰੱਖਦੇ ਹੋਏ ਲੜ ਰਿਹਾ ਹੈ ਤਾਂ ਉਹ ਨੇ ਮੈਡੀਕਲ ਲਾਈਨ ਨਾਲ ਜੁੜਿਆ ਹੋਇਆ ਹਰ ਉਹ ਸ਼ਖ਼ਸ ਜੋ ਦਿਨ ਰਾਤ ਕੋਰੋਨਾ ਦੇ ਮਰੀਜ਼ਾ ਨੂੰ ਠੀਕ ਕਰਨ ਵਿੱਚ ਲੱਗਿਆ ਹੈ, ਹੁਣ ਤੱਕ ਪੂਰੀ ਦੁਨੀਆ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਨੇ ਜਦੋਂ ਕੋਰੋਨਾ ਮਰੀਜ਼ ਦਾ ਇਲਾਜ ਕਰਦੇ ਹੋਏ ਡਾਕਟਰ ਅਤੇ ਨਰਸ ਕੋਰੋਨਾ ਦਾ ਸ਼ਿਕਾਰ ਹੋ ਗਏ ਨੇ,ਪੰਚਕੂਲਾ ਅਤੇ ਪਾਣੀਪਤ ਤੋਂ ਕੁੱਝ ਹੀ ਦਿਨ ਪਹਿਲਾਂ 2 ਮਾਮਲੇ ਸਾਹਮਣੇ ਆਏ ਸਨ, ਇਸ ਲਈ ਹੁਣ ਹਰਿਆਣਾ ਸਰਕਾਰ ਨੇ COVID 19 ਯਾਨੀ ਕੋਰੋਨਾ ਮਰੀਜ਼ਾ ਦਾ ਇਲਾਜ ਕਰ ਰਹੇ ਡਾਕਟਰਾਂ ਅਤੇ ਨਰਸਾਂ ਦੇ ਲਈ ਖ਼ਾਸ ਅਨੁਦਾਨ ਦੇਣ ਦਾ ਐਲਾਨ ਕੀਤਾ ਹੈ 

ਮਨੋਹਰ ਸਰਕਾਰ ਦਾ ਡਾਕਟਰ ਅਤੇ ਨਰਸਾਂ ਲਈ ਐਲਾਨ

COVID 19 ਨਾਲ ਪੀੜਤਾਂ ਦੀ ਜਾਨ ਬਚਾਉਣ ਵਿੱਚ ਡਾਕਟਰਾਂ ਅਤੇ ਨਰਸਾਂ ਨੂੰ ਵੀ ਕੋਰੋਨਾ ਵਾਇਰਸ ਦਾ ਉਨ੍ਹਾਂ ਹੀ ਖ਼ਤਰਾ ਹੈ ਜਿਨ੍ਹਾਂ ਆਮ ਆਦਮੀ ਨੂੰ, ਪਰ ਫ਼ਿਰ ਵੀ ਆਪਣੀ ਜਾਨ ਖ਼ਤਰੇ ਵਿੱਚ ਪਾਕੇ ਡਾਕਟਰ ਅਤੇ ਨਰਸਾਂ ਪੂਰੀ ਮਿਹਨਤ ਨਾਲ ਲੱਗੇ ਹੋਏ ਨੇ, ਹਰਿਆਣਾ ਸਰਕਾਰ ਨੇ ਇਨ੍ਹਾਂ ਡਾਕਟਰਾਂ ਦੇ ਲਈ ਅਨੁਦਾਨ ਦੀ ਰਕਮ ਨੂੰ ਵਧਾਉਣ ਦਾ ਫ਼ੈਸਲਾ ਲਿਆ ਹੈ, ਪਹਿਲਾਂ COVID 19 ਦਾ ਇਲਾਜ ਕਰ ਰਹੇ ਡਾਕਟਰਾਂ ਦੇ ਲਈ 10 ਲੱਖ ਦੀ ਰਕਮ ਮਿਥੀ ਗਈ ਜਦਕਿ ਹੁਣ ਇਸਨੂੰ ਵਧਾਕੇ 50 ਲੱਖ ਕਰ ਦਿੱਤਾ ਹੈ ਜਦਕਿ ਨਰਸਾਂ ਦੇ ਲਈ 30 ਲੱਖ ਅਤੇ ਮੈਡੀਕਲ ਨਾਲ ਜੁੜੀ ਹੋਰ ਸੇਵਾਵਾਂ ਨਾਲ ਜੁੜੇ ਲੋਕਾਂ ਦੇ ਲਈ 20 ਲੱਖ ਅਨੁਦਾਨ ਦੇਣ ਦਾ ਹਰਿਆਣਾ ਸਰਕਾਰ ਨੇ ਐਲਾਨ ਕੀਤਾ ਹੈ 

ਹਰਿਆਣਾ ਦੇ ਹਸਪਤਾਲਾਂ ਵਿੱਚ ਇੰਤਜ਼ਾਮ 

ਮੁੱਖ ਮੰਤਰੀ ਮਨੋਹਰ ਲਾਲ ਨੇ ਜਾਣਕਾਰੀ ਦਿੱਤੀ ਹੈ ਕੀ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਕੋਰੋਨਾ ਦੇ ਟੈਸਟ ਲਈ 5 ਲੈਬ ਬਣਾਇਆ ਨੇ ਅਤੇ ਕੁੱਝ ਹੀ ਦਿਨਾਂ ਵਿੱਚ 2 ਹੋਰ ਲੈਬ ਸ਼ੁਰੂ ਹੋ ਜਾਣਗੀਆਂ,ਸੂਬੇ ਵਿੱਚ ਇਸ ਵਕਤ ਕੋਰੋਨਾ ਮਰੀਜ਼ਾ ਦੇ ਲਈ 2,500 ਬਿਸਤਰੇ ਤਿਆਰ ਕੀਤੇ ਗਏ ਨੇ ਜਦਕਿ 6,500 ਹੋਰ ਬਿਸਤਰੇ ਤਿਆਰ ਕੀਤੇ ਜਾ ਰਹੇ ਨੇ, ਮੁੱਖ ਮੰਤਰੀ ਮਨੋਹਰ ਲਾਲ ਨੇ ਜਾਣਕਾਰੀ ਦਿੱਤੀ 23 ਮਾਰਚ ਨੂੰ ਬਣਾਏ ਗਏ ਹਰਿਆਣਾ ਕੋਵਿਡ ਰਿਲੀਫ਼ ਫੰਡ ਵਿੱਚ ਹੁਣ ਤੱਕ 5 ਕਰੋੜ 84 ਲੱਖ ਇਕੱਠੇ ਹੋ ਚੁੱਕੇ ਨੇ,ਤਕਰੀਬਨ 2 ਹਜ਼ਾਰ ਲੋਕਾਂ ਨੇ ਆਪਣਾ ਸਹਿਯੋਗ ਕੋਵਿਡ ਫੰਡ ਵਿੱਚ ਪਾਇਆ ਹੈ