ਪੰਜਾਬ ਸਰਕਾਰ ਵੱਲੋਂ 22 ਹਜ਼ਾਰ ਸਰਕਾਰੀ ਮੁਲਾਜ਼ਮ ਕੋਰੋਨਾ ਜੰਗ ਲਈ ਤਿਆਰ,ਇਸ ਤਰ੍ਹਾਂ ਕਰਨਗੇ ਕੰਮ
Advertisement

ਪੰਜਾਬ ਸਰਕਾਰ ਵੱਲੋਂ 22 ਹਜ਼ਾਰ ਸਰਕਾਰੀ ਮੁਲਾਜ਼ਮ ਕੋਰੋਨਾ ਜੰਗ ਲਈ ਤਿਆਰ,ਇਸ ਤਰ੍ਹਾਂ ਕਰਨਗੇ ਕੰਮ

ਕੋਵਿਡ-19 ਵਿਰੁੱਧ ਜੰਗ ਨਾਲ ਨਜਿੱਠਣ ਲਈ ਕਰਮਚਾਰੀਆਂ ਨੂੰ ਵੱਖ-ਵੱਖ ਭੂਮਿਕਾਵਾਂ ਦੀ ਸਿਖਲਾਈ 

ਕੋਵਿਡ-19 ਵਿਰੁੱਧ ਜੰਗ ਨਾਲ ਨਜਿੱਠਣ ਲਈ ਕਰਮਚਾਰੀਆਂ ਨੂੰ ਵੱਖ-ਵੱਖ ਭੂਮਿਕਾਵਾਂ ਦੀ ਸਿਖਲਾਈ

ਚੰਡੀਗੜ੍ਹ : ਕੋਰੋਨਾ ਨੂੰ ਲੈਕੇ ਪੰਜਾਬ ਸਰਕਾਰ ਦੀ ਲੜਾਈ ਹੁਣ ਤੱਕ ਸਹੀ ਦਿਸ਼ਾ ਵਿੱਚ ਨਜ਼ਰ ਆ ਰਹੀ ਹੈ, ਸੂਬਾ ਮਿਸ਼ਨ ਫ਼ਤਿਹ ਦੀ ਜਿੱਤ ਤੋਂ ਕੁੱਝ ਹੀ ਕਦਮਾਂ ਦੀ ਦੂਰੀ 'ਤੇ ਹੈ, ਪਰ ਇੱਕ ਗ਼ਲਤੀ ਕੁੱਝ ਕਦਮਾਂ ਦੀ ਦੂਰੀ ਦਾ ਫ਼ਾਸਲਾ ਕਿਧਰੇ ਵੱਡਾ ਨਾ ਕਰ ਦੇਵੇ ਅਤੇ ਕੋਰੋਨਾ ਕਾਲ ਤੋਂ ਬਾਅਦ ਕਿਵੇਂ ਅਹਿਤਿਆਤੀ ਕਦਮ ਚੁੱਕਣੇ ਹੋਏ ਇਸ ਦੇ ਲਈ ਪੰਜਾਬ ਸਰਕਾਰ ਨੇ ਕਮਰ ਕੱਸ ਲਈ ਹੈ,  ਸੂਬਾ ਸਰਕਾਰ ਇਸ ਮਹਾਂਮਾਰੀ ਖ਼ਿਲਾਫ਼ ਲੜਾਈ ਦੇ ਅਗਲੇ ਪੜਾਅ ਲਈ ਅੱਗੇ ਵਧਦਿਆਂ ਸੂਬੇ ਭਰ ਦੇ ਕਰੀਬ 22000 ਕਰਮਚਾਰੀਆਂ ਨੂੰ ਆਨਲਾਈਨ ਸਿਖਲਾਈ ਜ਼ਰੀਏ ਕੋਰੋਨਾ ਵਾਰੀਅਰਜ਼ ਵਜੋਂ ਤਿਆਰ ਕੀਤਾ ਹੈ, ਕੋਵਿਡ-19 ਮਹਾਮਾਰੀ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ ਆਈਗੌਟ ਪੋਰਟਲ 'ਤੇ ਵੱਖ-ਵੱਖ ਭੂਮਿਕਾ ਸਬੰਧੀ ਸਿਖਲਾਈ ਦੀ ਸਮਗਰੀ ਤਿਆਰ ਕੀਤੀ ਹੈ ਜਿਸ ਨਾਲ ਕੋਰੋਨਾ ਵਾਰੀਅਰਜ਼ ਦੀ ਫ਼ੌਜ ਤਿਆਰ ਕਰਨ ਵਿੱਚ ਰਾਹ ਪੱਧਰਾ ਹੋਵੇਗਾ

ਕਿਵੇਂ ਦਿੱਤੀ ਜਾ ਰਹੀ ਹੈ ਟ੍ਰੇਨਿੰਗ ?

ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ  ਨੇ ਦੱਸਿਆ ਕਿ ਕੋਰਸ ਦੇ ਵੇਰਵੇ ਅਤੇ ਆਨਲਾਈਨ ਸਿਖਲਾਈ ਸਮਗਰੀ ਤੱਕ ਪਹੁੰਚ ਕਰਨ ਸਬੰਧੀ ਢੁਕਵੀਆਂ ਹਦਾਇਤਾਂ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀਆਂ, ਡਿਪਟੀ ਕਮਿਸ਼ਨਰਾਂ ਅਤੇ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਐਮ.ਡੀਜ਼ ਭੇਜੀਆਂ ਗਈਆਂ ਹਨ, ਸੂਬਾ ਸਰਕਾਰ ਦੇ  ਸਾਰੇ ਕਰਮਚਾਰੀਆਂ ਨੂੰ ਕੇਂਦਰੀ ਪਰਸੋਨਲ ਮੰਤਰਾਲੇ ਦੀ ਪਹਿਲਕਦਮੀ https://igot.gov.in/igot/ ਉੱਤੇ ਸਿਖਲਾਈ ਲੈਣ ਅਤੇ ਆਈ.ਐਚ.ਆਰ.ਐਮ.ਐਸ. 'ਤੇ ਸਿਖਲਾਈ ਮੁਕੰਮਲ ਕਰਨ ਸਬੰਧੀ ਦਸਤਾਵੇਜ਼/ਸਰਟੀਫਿਕੇਟ ਪੋਰਟਲ 'ਤੇ ਅੱਪਲੋਡ ਕਰਨ ਲਈ ਨਿਰਦੇਸ਼ ਵੀ ਦਿੱਤੇ ਗਏ ਹਨ, ਇਹ ਪਹਿਲਕਦਮੀ ਸੂਬਾ ਸਰਕਾਰਾਂ ਨੂੰ ਕਰਮਚਾਰੀਆਂ ਵੱਲੋਂ ਪੂਰੀ  ਕੀਤੀ ਸਿਖਲਾਈ ਦੀ ਕੋਰਸ-ਵਾਰ ਜਾਣਕਾਰੀ ਪ੍ਰਾਪਤ ਕਰਨ ਵਿਚ ਸਹਾਇਤਾ ਕਰੇਗੀ ਤਾਂ ਜੋ ਲੋੜ ਪੈਣ 'ਤੇ ਅਜਿਹੇ ਸਿਖਲਾਈ ਪ੍ਰਾਪਤ ਵਾਰੀਅਰਜ਼ ਨੂੰ ਸਰਕਾਰ ਵੱਲੋਂ ਕੋਵਿਡ-19 ਸਬੰਧੀ ਕੰਟੇਨਮੈਂਟ ਜ਼ੋਨ ਵਿਚ ਤਾਇਨਾਤ ਕੀਤਾ ਜਾ ਸਕੇ

ਵਾਰੀਅਰਜ਼ ਤਿਆਰ ਕਰਨ ਦਾ ਮਕਸਦ 

  ਕੋਰੋਨਾ ਮਹਾਂਮਾਰੀ ਦਾ ਕਹਿਰ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਜਾਰੀ ਹੈ, ਕੋਰੋਨਾ ਦੇ ਟਾਕਰੇ ਲਈ ਪਹਿਲੀ ਕਤਾਰ ਵਿਚ ਡਟੇ ਸਿਹਤ ਕਰਮੀ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇੱਕ ਮਿਸਾਲੀ ਸੰਘਰਸ਼ ਕਰ ਰਹੇ ਹਨ, ਜਿਵੇਂ ਇਹ ਲੜਾਈ ਅੱਗੇ ਵਧਦੀ ਹੈ, ਇਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਹੋਰ ਵਧੇਰੇ ਮਨੁੱਖੀ ਸਰੋਤਾ ਦੀ ਜ਼ਰੂਰਤ ਹੋਵੇਗੀ, ਨਵੇਂ ਖੇਤਰਾਂ ਵਿੱਚ ਤਾਇਨਾਤੀ ਦੇ ਉਦੇਸ਼ਾਂ ਤੋਂ ਇਲਾਵਾ ਪਹਿਲਾਂ ਕੰਮ ਰਹੇ ਫਰੰਟ ਲਾਈਨ ਕਰਮਚਾਰੀਆਂ ਨੂੰ ਥਕਾਵਟ ਦੇ ਮੱਦੇਨਜ਼ਰ ਤਬਦੀਲ ਕਰਨ ਲਈ ਵੀ ਇਹ ਵਾਰੀਅਰਜ਼ ਕੰਮ ਕਰਨਗੇ,ਇਹ ਕੋਰਸ ਵੱਖ-ਵੱਖ ਵਿਭਾਗਾਂ ਲਈ ਢੁਕਵੇਂ ਹਨ ਜੋ ਕੋਵਿਡ ਵਿਰੁੱਧ ਲੜਾਈ ਦੇ ਖਾਸ ਪਹਿਲੂਆਂ ਦਾ ਧਿਆਨ ਰੱਖ ਕੇ ਤਿਆਰ ਕੀਤੇ ਗਏ ਹਨ, ਕੋਰਸ ਦੀ ਸਮਗਰੀ ਅਭਿਆਸ ਲਈ ਵੀਡੀਓ, ਪੀ.ਡੀ.ਐਫ. ਅਤੇ ਪ੍ਰਸ਼ਨ ਸੈੱਟਾਂ ਦਾ ਮਿਸ਼ਰਨ ਹੈ, ਆਨਲਾਈਨ ਸਿਖਲਾਈ ਹਾਸਲ ਤੋਂ ਬਾਅਦ ਕਰਮਚਾਰੀਆਂ ਨੂੰ ਇਸੇ ਪੋਰਟਲ ਉਤੇ ਆਪਣੀ ਆਈ.ਡੀ. ਦੀ ਪ੍ਰੋਫਾਈਲ ਉਤੇ 48 ਘੰਟਿਆਂ ਦੇ ਅੰਦਰ ਆਨਲਾਈਨ ਸਰਟੀਫਿਕੇਟ ਵੀ ਮਿਲ ਜਾਂਦਾ ਹੈ, ਆਈਗੌਟ ਭਾਰਤ ਸਰਕਾਰ ਦੇ ਪਰਸੋਨਲ, ਸ਼ਿਕਾਇਤ ਨਿਵਾਰਨ ਤੇ ਪੈਨਸ਼ਨ ਮੰਤਰਾਲੇ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਦਾ ਪੂਰਾ ਨਾਮ ਏਕੀਕ੍ਰਿਤ ਸਰਕਾਰੀ ਸਿਖਲਾਈ ਆਨਲਾਈਨ ਸਿਖਲਾਈ (ਆਈ.ਜੀ.ਓ.ਟੀ.) ਹੈ। ਇਸ ਪ੍ਰੋਗਰਾਮ ਵਿੱਚ ਸ਼ਾਮਲ ਕੋਰਸ ਸਾਰੇ ਸਿਹਤ ਕਰਮਚਾਰੀਆਂ, ਸਿਵਲ ਡਿਫੈਂਸ ਅਮਲੇ, ਪੁਲਿਸ ਸੰਗਠਨਾਂ, ਐਨ.ਸੀ.ਸੀ., ਨਹਿਰੂ ਯੁਵਾ ਕੇਂਦਰ ਸੰਗਠਨ, ਐਨ.ਐਸ.ਐਸ., ਇੰਡੀਅਨ ਰੈਡ ਕਰਾਸ ਸੁਸਾਇਟੀ, ਭਾਰਤ ਸਕਾਊਟਸ ਅਤੇ ਗਾਈਡਜ਼ ਅਤੇ ਹੋਰ ਵਲੰਟੀਅਰਾਂ ਨੂੰ ਭੂਮਿਕਾ-ਸਬੰਧੀ ਸਿਖਲਾਈ ਦੇਣ ਲਈ ਤਿਆਰ ਕੀਤੇ ਗਏ ਹਨ

 

 

 

Trending news