Delhi Services Bill: ਸੰਸਦ 'ਚ ਪਾਸ ਹੋਇਆ ਦਿੱਲੀ ਸੇਵਾ ਬਿੱਲ, CM ਅਰਵਿੰਦ ਕੇਜਰੀਵਾਲ ਨੇ ਕਿਹਾ "ਕੰਮ 'ਚ ਮੁਕਾਬਲਾ ਨਹੀਂ ਕਰ ਸਕਦੇ ਇਸ ਲਈ..."
Advertisement
Article Detail0/zeephh/zeephh1815120

Delhi Services Bill: ਸੰਸਦ 'ਚ ਪਾਸ ਹੋਇਆ ਦਿੱਲੀ ਸੇਵਾ ਬਿੱਲ, CM ਅਰਵਿੰਦ ਕੇਜਰੀਵਾਲ ਨੇ ਕਿਹਾ "ਕੰਮ 'ਚ ਮੁਕਾਬਲਾ ਨਹੀਂ ਕਰ ਸਕਦੇ ਇਸ ਲਈ..."

Delhi CM Arvind Kejriwal news: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਵਾਲ ਵੀ ਕੀਤਾ ਕਿ ਕੀ ਦੇਸ਼ ਦੇ ਪ੍ਰਧਾਨ ਮੰਤਰੀ ਹੁਣ ਦਿੱਲੀ ਦੇ ਅਫਸਰਾਂ ਅਤੇ ਚਪੜਾਸੀ ਦੇ ਤਬਾਦਲੇ-ਤਸਦੀਕੀਆਂ ਕਰਨਗੇ? ਉਨ੍ਹਾਂ ਇਹ ਵੀ ਕਿਹਾ ਕਿ "ਉਹ ਕੰਮ ਵਿੱਚ ਸਾਡਾ ਮੁਕਾਬਲਾ ਨਹੀਂ ਕਰ ਸਕਦੇ, ਇਸ ਲਈ ਦਖ਼ਲਅੰਦਾਜ਼ੀ ਕਰ ਰਹੇ ਹਨ।"

Delhi Services Bill: ਸੰਸਦ 'ਚ ਪਾਸ ਹੋਇਆ ਦਿੱਲੀ ਸੇਵਾ ਬਿੱਲ, CM ਅਰਵਿੰਦ ਕੇਜਰੀਵਾਲ ਨੇ ਕਿਹਾ "ਕੰਮ 'ਚ ਮੁਕਾਬਲਾ ਨਹੀਂ ਕਰ ਸਕਦੇ ਇਸ ਲਈ..."

CM Arvind Kejriwal on Delhi Services Bill news: ਪਾਰਲੀਮੈਂਟ ਦੀ ਰਾਜ ਸਭਾ ਵਿੱਚ ਬੀਤੇ ਦਿਨੀਂ ਦਿੱਲੀ ਸੇਵਾ ਬਿੱਲ ਪਾਸ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ "ਇਹ ਕੰਮ 'ਚ ਮੁਕਾਬਲਾ ਨਹੀਂ ਕਰ ਸਕਦੇ ਇਸ ਲਈ ਦਖ਼ਲਅੰਦਾਜ਼ੀ ਹੋ ਰਹੀ ਹੈ। ਇਸ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਇਹ ਭਾਰਤ ਦੇ ਲੋਕਤੰਤਰ ਲਈ ਕਾਲਾ ਦਿਨ ਹੈ ਕਿਉਂਕਿ ਦਿੱਲੀ ਦੇ ਲੋਕਾਂ ਨੂੰ ਗੁਲਾਮ ਬਣਾਉਣ ਦਾ ਬਿੱਲ ਸੰਸਦ ਵਿੱਚ ਪਾਸ ਹੋ ਗਿਆ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਕਿ 1935 ਵਿੱਚ, ਅੰਗਰੇਜ਼ਾਂ ਵੱਲੋਂ ਭਾਰਤ ਸਰਕਾਰ ਐਕਟ ਬਣਾਇਆ ਗਿਆ ਸੀ ਜਿਸ ਵਿੱਚ ਚੋਣਾਂ ਹੋਈਆਂ ਪਰ ਸਰਕਾਰ ਕੋਲ ਕੰਮ ਕਰਨ ਦੀ ਤਾਕਤ ਨਹੀਂ ਸੀ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਵਾਸੀਆਂ ਦੀ ਆਜ਼ਾਦੀ ਖੋਹ ਲਈ ਗਈ ਹੈ ਅਤੇ ਹੁਣ ਲੋਕਾਂ ਦੀ ਵੋਟ ਦਾ ਕੋਈ ਮੁੱਲ ਨਹੀਂ ਬਚਿਆ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸੰਦੇਸ਼ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ "ਇਹ ਕਾਲਾ ਕਾਨੂੰਨ ਲੋਕਤੰਤਰ ਦੇ ਵਿਰੁੱਧ ਹੈ, ਇਹ ਲੋਕਤੰਤਰ ਨੂੰ ਕਮਜ਼ੋਰ ਕਰਦਾ ਹੈ। ਜੇਕਰ ਲੋਕਤੰਤਰ ਕਮਜ਼ੋਰ ਹੈ ਤਾਂ ਸਾਡਾ ਭਾਰਤ ਕਮਜ਼ੋਰ ਹੈ।" 

ਉਨ੍ਹਾਂ ਇਹ ਵੀ ਕਿਹਾ ਕਿ "ਪੂਰਾ ਦੇਸ਼ ਸਮਝ ਰਿਹਾ ਹੈ ਕਿ ਇਸ ਬਿੱਲ ਰਾਹੀਂ ਤੁਸੀਂ ਦਿੱਲੀ ਦੇ ਲੋਕਾਂ ਦੀ ਵੋਟ ਸ਼ਕਤੀ ਕਿਵੇਂ ਖੋਹ ਰਹੇ ਹੋ। ਦਿੱਲੀ ਦੇ ਲੋਕਾਂ ਨੂੰ ਗੁਲਾਮ ਅਤੇ ਲਾਚਾਰ ਬਣਾਇਆ ਜਾ ਰਿਹਾ ਹੈ।" ਉਨ੍ਹਾਂ ਅੱਗੇ ਕਿਹਾ ਕਿ "ਜੇ ਮੈਂ ਤੁਹਾਡੀ ਥਾਂ ਹੁੰਦਾ, ਤਾਂ ਮੈਂ ਅਜਿਹਾ ਕਦੇ ਨਾ ਕਰਦਾ।"  

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਵੀ ਆਪਣੇ ਹੁਕਮ ਵਿੱਚ ਕਿਹਾ ਗਿਆ ਸੀ ਕਿ ਲੋਕ ਸਰਕਾਰ ਚੁਣਦੇ ਹਨ ਅਤੇ ਸਰਕਾਰ ਕੋਲ ਪੂਰੀ ਤਾਕਤ ਹੋਣੀ ਚਾਹੀਦੀ ਹੈ। "ਪ੍ਰਧਾਨ ਮੰਤਰੀ ਨੇ ਇੱਕ ਹਫ਼ਤੇ ਵਿੱਚ ਇੱਕ ਆਰਡੀਨੈਂਸ ਦੇ ਨਾਲ ਇਸਨੂੰ ਪਲਟ ਦਿੱਤਾ - ਲੋਕ ਕੋਈ ਵੀ ਸਰਕਾਰ ਬਣਾ ਲੈਣ, ਕੰਟਰੋਲ ਮੋਦੀ ਜੀ ਦਾ ਹੀ ਰਹੇਗਾ," ਉਨ੍ਹਾਂ ਕਿਹਾ। 

ਇਹ ਵੀ ਪੜ੍ਹੋ: What is Delhi Services Bill? ਕੀ ਹੈ ਦਿੱਲੀ ਸੇਵਾ ਬਿੱਲ ਤੇ ਕੀ ਹੋਵੇਗਾ ਇਸਦਾ ਭਾਰਤ ਦੀ ਰਾਜਧਾਨੀ 'ਤੇ ਪ੍ਰਭਾਵ?

ਇਹ ਵੀ ਪੜ੍ਹੋ: ​Delhi Service Bill news: ਰਾਜ ਸਭਾ 'ਚ ਪਾਸ ਹੋਇਆ ਦਿੱਲੀ ਸੇਵਾ ਬਿੱਲ, ਰਾਘਵ ਚੱਢਾ ਨੇ ਕਿਹਾ "ਅਸੀਂ ਇਸ ਦੇ ਖਿਲਾਫ ਨਿਆਂਪਾਲਿਕਾ ਵਿੱਚ ਲੜਾਂਗੇ" 

(For more news apart from CM Arvind Kejriwal on Delhi Services Bill news, stay tuned to Zee PHH)

Trending news