ਪੰਜਾਬ ਕਾਂਗਰਸ ‘ਚੋਂ ਹੁਣ ਇਸ ਦਿੱਗਜ ਦੀ ਜਾਵੇਗੀ ਕੁਰਸੀ , ਅਗਲੇ ਹਫਤੇ ਨਵੀਂ ਨਿਯੁਕਤੀ ਦੀ ਤਿਆਰੀ
Advertisement
Article Detail0/zeephh/zeephh1004577

ਪੰਜਾਬ ਕਾਂਗਰਸ ‘ਚੋਂ ਹੁਣ ਇਸ ਦਿੱਗਜ ਦੀ ਜਾਵੇਗੀ ਕੁਰਸੀ , ਅਗਲੇ ਹਫਤੇ ਨਵੀਂ ਨਿਯੁਕਤੀ ਦੀ ਤਿਆਰੀ

ਪੰਜਾਬ ਕਾਂਗਰਸ ਦੇ ਸਿਆਸੀ ਕਲੇਸ਼ ਦੀਆਂ ਖਬਰਾਂ ਅਕਸਰ ਸੁਰਖੀਆਂ ‘ਚ ਬਣਦੀਆਂ ਰਹਿੰਦੀਆਂ ਹਨ। ਹੁਣ ਇੱਕ ਹੋਰ ਦਿੱਗਜ ਦੀ ਕੁਰਸੀ ਜਾ ਸਕਦੀ ਹੈ, ਜੋ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਦੀ ਜਿੰਮੇਵਾਰੀ ਸਾਂਭ ਰਹੇ ਸਨ

ਪੰਜਾਬ ਕਾਂਗਰਸ ‘ਚੋਂ ਹੁਣ ਇਸ ਦਿੱਗਜ ਦੀ ਜਾਵੇਗੀ ਕੁਰਸੀ , ਅਗਲੇ ਹਫਤੇ ਨਵੀਂ ਨਿਯੁਕਤੀ ਦੀ ਤਿਆਰੀ

ਗੁਰਪ੍ਰੀਤ ਸਿੰਘ/ ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਿਆਸੀ ਕਲੇਸ਼ ਦੀਆਂ ਖਬਰਾਂ ਅਕਸਰ ਸੁਰਖੀਆਂ ‘ਚ ਬਣਦੀਆਂ ਰਹਿੰਦੀਆਂ ਹਨ। ਹੁਣ ਇੱਕ ਹੋਰ ਦਿੱਗਜ ਦੀ ਕੁਰਸੀ ਜਾ ਸਕਦੀ ਹੈ, ਜੋ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਦੀ ਜਿੰਮੇਵਾਰੀ ਸਾਂਭ ਰਹੇ ਸਨ। ਦਰਅਸਲ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਕੁਰਸੀ ਜਲਦੀ ਹੀ ਜਾ ਸਕਦੀ ਹੈ। ਰਾਵਤ ਦੀ ਥਾਂ ਤੇ ਹਰੀਸ਼ ਚੌਧਰੀ ਨੂੰ ਉਹਨਾਂ ਦੀ ਥਾਂ ‘ਤੇ ਇਹ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ। ਇਸ ਦਾ ਐਲਾਨ ਅਗਲੇ ਹਫਤੇ ਹਾਈ ਕਮਾਨ ਕਰ ਸਕਦੀ ਹੈ। ਦਰਅਸਲ ਹਰੀਸ਼ ਰਾਵਤ ਉੱਤਰਾਖੰਡ ਚੋਣਾਂ ਕਰਕੇ ਉਧਰ ਰੁੱਝ ਗਏ ਹਨ, ਅਜਿਹੇ ਵਿਚਕਾਰ ਪੰਜਾਬ ਕਾਂਗਰਸ ਦੇ ਰੋਜਾਨਾ ਦੇ ਮਾਮਲਿਆਂ ਦਾ ਧਿਆਨ ਰੱਖਣਾ ਉਹਨਾਂ ਲਈ ਮੁਸ਼ਕਿਲ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਖੁਦ ਵੀ ਇਸ ਜਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦੇ ਹਨ। ਹਾਈ ਕਮਾਨ ਨੂੰ ਰਾਵਤ ਕਈ ਵਾਰ ਇਸ ਬਾਬਤ ਦੱਸ ਚੁੱਕੇ ਹਨ। ਪਹਿਲਾਂ ਕਾਂਗਰਸ ਨੂੰ ਇਸ ਤਰਾਂ ਦਾ ਕੋਈ ਸ਼ਖਸ ਲੱਭਣ ‘ਚ ਮੁਸ਼ਕਿਲ ਹੋ ਰਹੀ ਸੀ ਜਿਸ ਦੀ ਗੱਲ ਪੰਜਾਬ ਕਾਂਗਰਸ ‘ਚ ਸਾਰੇ ਸੁਣਦੇ ਹੋਣ। ਪਰ ਪਿਛਲੇ ਕੁਝ ਮਾਮਲਿਆਂ ‘ਚ ਹਰੀਸ਼ ਚੌਧਰੀ ਵੱਲੋਂ ਨਿਭਾਈ ਚੰਗੀ ਭੂਮਿਕਾ ਨੂੰ ਦੇਖ ਕੇ ਹਾਈ ਕਮਾਨ ਨੂੰ ਯਕੀਨ ਹੋ ਗਿਆ ਹੈ ਕਿ ਚੌਧਰੀ ਸਭ ਨੂੰ ਨਾਲ ਲੈਕੇ ਚੱਲਣ ‘ਚ ਕਾਮਯਾਬ ਹੋਣਗੇ।

ਚੌਧਰੀ ਦੀ ਭੂਮਿਕਾ
ਹਰੀਸ਼ ਚੌਧਰੀ ਰਾਜਸਥਾਨ ਦੇ ਮਾਲ ਮੰਤਰੀ ਹਨ। ਉਹ ਹਾਈ ਕਮਾਨ ਦੇ ਵੀ ਭਰੋਸੇਯੋਗ ਹਨ। ਇਸਦੇ ਨਾਲ ਹੀ ਮੁੱਦਿਆਂ ਨੂੰ ਸੁਲਝਾਉਣ ਦੀ ਉਹਨਾਂ ਦੀ ਸਮਰੱਥਾ ਤੋਂ ਵੀ ਹਾਈ ਕਮਾਨ ਪ੍ਰਭਾਵਿਤ ਹੈ। ਚੌਧਰੀ ਦੇ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵੀ ਚੰਗੇ ਸੰਬੰਧ ਹਨ। ਪਿਛਲੇ ਦਿਨੀਂ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚੰਨੀ ਵਿਚਕਾਰ ਕੁਝ ਅਧਿਕਾਰੀਆਂ ਦੀ ਨਿਯੁਕਤੀ ਨੂੰ ਲੈਕੇ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਵਿੱਚ ਵੀ ਹਰੀਸ਼ ਚੌਧਰੀ ਨੇ ਚੰਗੀ ਭੂਮਿਕਾ ਨਿਭਾਈ।ਜਿਸ ਕਰਕੇ ਹਾਈ ਕਮਾਨ ਨੇ ਹੁਣ ਉਹਨਾਂ ਨੂੰ ਪੱਕੇ ਤੌਰ ‘ਤੇ ਪੰਜਾਬ ਕਾਂਗਰਸ ਦੇ ਇੰਚਾਰਜ ਦੀ ਜਿੰਮੇਵਾਰੀ ਦੇਣ ਦਾ ਫੈਸਲਾ ਕਰ ਲਿਆ ਹੈ। ਕਿਹਾ ਜਾ ਰਿਹਾ ਹੈ ਚੌਧਰੀ ਅਗਲੇ ਹਫਤੇ ਤੋਂ ਪੰਜਾਬ ਕਾਂਗਰਸ ਦੇ ਇੰਚਾਰਜ ਥਾਪ ਦਿੱਤੇ ਜਾਣਗੇ। ਇਸ ਦੇ ਨਾਲ ਹੀ ਹਰੀਸ਼ ਰਾਵਤ ਇਸ ਡਿੰਮੇਵਾਰੀ ਮੁਕਤ ਹੋ ਜਾਣਗੇ।

Trending news