ਗ੍ਰਹਿ ਮੰਤਰਾਲੇ ਵੱਲੋਂ ਅਨਲੌਕ 3.0 ਦੀ ਗਾਈਡ ਲਾਈਨਾਂ ਜਾਰੀ,ਜਾਣੋ ਕੀ ਖੁੱਲ੍ਹੇਗਾ,ਕੀ ਰਹੇਗਾ ਬੰਦ

 31 ਤਰੀਕ ਤੱਕ ਕੰਟੇਨਮੈਂਟ ਜ਼ੋਨ ਵਿੱਚ ਲੌਕਡਾਊਨ ਰਹੇਗਾ 

ਗ੍ਰਹਿ ਮੰਤਰਾਲੇ ਵੱਲੋਂ ਅਨਲੌਕ 3.0 ਦੀ ਗਾਈਡ ਲਾਈਨਾਂ ਜਾਰੀ,ਜਾਣੋ ਕੀ ਖੁੱਲ੍ਹੇਗਾ,ਕੀ ਰਹੇਗਾ ਬੰਦ
31 ਤਰੀਕ ਤੱਕ ਕੰਟੇਨਮੈਂਟ ਜ਼ੋਨ ਵਿੱਚ ਲੌਕਡਾਊਨ ਰਹੇਗਾ

 

ਦਿੱਲੀ : ਗ੍ਰਹਿ ਮੰਤਰਾਲੇ ਵੱਲੋਂ ਅਨਲੌਕ 3.0 ( Unlocked 3.0) ਦੀਆਂ ਗਾਈਡ ਲਾਈਨਾਂ(Guidline) ਜਾਰੀ ਕਰ ਦਿੱਤੀਆਂ ਗਈਆਂ ਨੇ, ਨਵੀਂ ਗਾਈਡ ਲਾਈਨਾਂ ਮੁਤਾਬਿਕ 5 ਅਗਸਤ ਤੋਂ ਜਿੰਮ (Gym) ਅਤੇ ਯੋਗਾ ਸੈਂਟਰ(Yoga Center) ਵੀ ਖੁੱਲ੍ਹਣਗੇ, ਸਕੂਲ,ਕਾਲਜ31 ਅਗਸਤ ਤੱਕ ਬੰਦ ਰਹਿਣਗੇ (School Colleage Closed 31st August) , ਸਿਨੇਮਾ(Cinema) ਅਤੇ ਮੈਟਰੋ (Metro Rail) ਸੇਵਾ ਵੀ ਬੰਦ (Closed) ਰਹੇਗੀ,31 ਅਗਸਤ ਤੱਕ ਕੰਟੇਨਮੈਂਟ ਜ਼ੋਨ ( Containment Zone) ਵਿੱਚ ਲੌਕਡਾਊਨ (Lockdown) ਰਹੇਗਾ, 1 ਅਗਰਤ ਤੋਂ ਅਨਲੌਕ 3.0 (1 August 3.0 Guidline Start)ਦੀਆਂ ਗਾਈਡ ਲਾਈਨਾਂ ਜਾਰੀ ਲਾਗੂ ਹੋਣਗੀਆਂ, ਵਿਆਹ 'ਤੇ 50 ਲੋਕ ਹੀ ਸ਼ਾਮਲ ਹੋ ਸਕਣਗੇ, ਨਵੀਂ ਗਾਈਡ ਲਾਈਨਾਂ ਮੁਤਾਬਿਕ ਨਾਈਟ ਕਰਫ਼ਿਊ (Night Curfew Remove) ਹਟਾ ਦਿੱਤਾ ਗਿਆ ਹੈ 

ਅਜ਼ਾਦੀ ਦਿਹਾੜੇ ਦੇ ਸਮਾਗਮ ਨੂੰ ਮਨਜ਼ੂਰੀ ਦਿੱਤੀ ਗਈ ਹੈ ਪਰ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਨ ਕਰਨਾ ਹੋਵੇਗਾ,ਮਾਸਕ ਪਾਉਣਾ ਜ਼ਰੂਰੀ ਹੋਵੇਗਾ  

ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਸਕੂਲ ਅਤੇ ਕਾਲਜ 31 ਅਗਸਤ ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ 

ਕੌਮਾਂਤਰੀ ਉਡਾਨਾਂ (International Flight) ਸਿਰਫ਼ ਤੇ ਸਿਰਫ਼ ਸਰਕਾਰ ਦੇ ਵੰਦੇ ਮਾਤਰਮ ਮਿਸ਼ਨ ਦੇ ਤਹਿਤ ਹੀ ਉਡਾਨ ਭਰਨਗੀਆਂ, ਜਦਕਿ ਸਰਕਾਰ ਹੋਲੀ-ਹੋਲੀ  ਕੌਮਾਂਤਰੀ ਉਡਾਨਾਂ ਸ਼ੁਰੂ ਕਰੇਗੀ  

ਇੰਨਾ ਚੀਜ਼ਾਂ 'ਤੇ ਪਾਬੰਦੀ ਜਾਰੀ ਰਹੇਗੀ 

- ਮੈਟਰੋ ਰੇਲ ਨਹੀਂ ਚੱਲੇਗੀ  (Metro Rail)
- ਸਿਨੇਮਾ ਹਾਲ, ਸਵਿਮਿੰਗ ਪੂਲ ਨਹੀਂ ਖੁੱਲ੍ਹਣਗੇ (Cinema,Swimming Pool)
- ਮਨੋਰੰਜਨ ਪਾਰਕ ਵੀ ਨਹੀਂ ਖੁੱਲ੍ਹਣਗੇ   (Entertainment Park)
- ਥੀਏਟਰ ਅਤੇ ਆਡੀਟੋਰੀਅਮ ਵੀ ਬੰਦ ਰਹਿਣਗੇ (Theater,Auditorium)
- ਬਾਰ ਅਤੇ ਅਸੈਂਬਲੀ ਹਾਲ ਬੰਦ ਰਹਿਣਗੇ  
- ਸੋਸ਼ਲ, ਸਿਆਸੀ, ਸਪੋਰਟ, ਅਤੇ ਧਾਰਮਿਕ ਇਕੱਠ 'ਤੇ ਰੋਕ ਜਾਰੀ ਰਹੇਗੀ  

ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਫ਼ ਕਰ ਦਿੱਤਾ ਹੈ ਕਿ ਇੰਨਾ ਸਾਰੀਆਂ ਬਾਰੇ ਹਾਲਾਤ ਵੇਖਣ ਤੋਂ ਬਾਅਦ ਹੀ ਫ਼ੈਸਲਾ ਲਇਆ ਜਾਵੇਗਾ  

 ਕੇਂਦਰ ਸਰਕਾਰ ਵੱਲੋਂ 65 ਸਾਲ ਤੋਂ ਵਧ, ਗਰਭਵਤੀ ਮਹਿਲਾਵਾਂ(Pregnate),10 ਸਾਲ ਤੋਂ ਘੱਟ ਬੱਚਿਆਂ ਨੂੰ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ