Amit Shah News: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੇਭਰੋਸਗੀ ਮਤੇ ਨੂੰ ਲੈ ਕੇ ਵਿਰੋਧੀ ਧਿਰ ਉਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਬੇਭਰੋਸਗੀ ਮਤੇ ਨੂੰ ਵਿਰੋਧੀ ਧਿਰ ਵੱਲੋਂ ਭੰਬਲਭੂਸਾ ਖੜ੍ਹਾ ਕਰਨਾ ਕਰਾਰ ਦਿੱਤਾ ਹੈ।
Trending Photos
Amit Shah News: ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਉਤੇ ਜਮ ਕੇ ਨਿਸ਼ਾਨਾ ਵਿੰਨ੍ਹਿਆ। ਬੇਭਰੋਸਗੀ ਮਤੇ ਉਤੇ ਬੋਲਦੇ ਹੋਏ ਉਨ੍ਹਾਂ ਨੇ ਵਿਰੋਧੀ ਧਿਰ ਉਤੇ ਜਮ ਕੇ ਤਾਅਨੇ ਮਾਰੇ। ਉਨ੍ਹਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਉਤੇ ਵੀ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਇਸ ਸਦਨ ਵਿੱਚ ਇੱਕ ਅਜਿਹੇ ਨੇਤਾ ਹਨ, ਜਿਨ੍ਹਾਂ ਨੂੰ ਅੱਜ ਤੱਕ 13 ਵਾਰ ਸਿਆਸਤ ਵਿੱਚ ਲਾਂਚ ਗਿਆ ਹੈ ਤੇ 13 ਹੀ ਵਾਰ ਫੇਲ੍ਹ ਹੋਏ ਹਨ। ਉਨ੍ਹਾਂ ਦੀ ਇੱਕ ਲਾਂਚਿੰਗ ਇਥੇ ਸਦਨ ਵਿੱਚ ਹੋਈ ਸੀ।
ਉਨ੍ਹਾਂ ਕਿਹਾ ਕਿ ਉਹ ਗੱਲਬਾਤ ਵਿੱਚ ਸਰਕਾਰ ਖ਼ਿਲਾਫ਼ ਕੁਝ ਮੁੱਦੇ ਜ਼ਰੂਰ ਰੱਖਣਗੇ। ਘੱਟ ਗਿਣਤੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੇਸ਼ ਦੇ 60 ਕਰੋੜ ਗਰੀਬ ਲੋਕਾਂ ਨੂੰ ਜੇਕਰ ਕਿਸੇ ਨੇ ਨਵੀਂ ਉਮੀਦ ਦਿੱਤੀ ਹੈ ਤਾਂ ਉਹ ਮੋਦੀ ਸਰਕਾਰ ਨੇ ਦਿੱਤੀ ਹੈ। ਮੈਂ ਵੀ ਦੇਸ਼ ਭਰ ਵਿੱਚ ਘੁੰਮਦਾ ਹਾਂ, ਜਨਤਾ ਵਿੱਚ ਜਾਂਦਾ ਹਾਂ। ਕਈ ਥਾਵਾਂ ਉਪਰ ਲੋਕਾਂ ਨਾਲ ਗੱਲਬਾਤ ਕੀਤੀ ਹੈ। ਕਿਤੇ ਵੀ ਬੇਭਰਸੋਗੀ ਦੀ ਪਤਲੀ ਜਿਹੀ ਝਲਕ ਵੀ ਨਜ਼ਰ ਨਹੀਂ ਆਉਂਦੀ ਹੈ।
ਬਹਿਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਬੇਭਰੋਸਗੀ ਮਤਾ ਮਹਿਜ਼ ਭੰਬਲਭੂਸਾ ਪੈਦਾ ਕਰਨ ਲਈ ਲਿਆਂਦਾ ਹੈ। ਸ਼ਾਹ ਨੇ ਕਿਹਾ ਕਿ ਇਹ ਬੇਭਰੋਸਗੀ ਮਤਾ ਦੇਸ਼ ਵਿੱਚ ਵਿਰੋਧੀ ਧਿਰ ਦਾ ਅਸਲੀ ਕਿਰਦਾਰ ਦਿਖਾਏਗਾ। ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਪੂਰਾ ਦੇਸ਼ ਪੀਐੱਮ ਨਰਿੰਦਰ ਮੋਦੀ ਨਾਲ ਖੜ੍ਹਾ ਹੈ। ਜਨਤਾ ਅਤੇ ਸੰਸਦ ਨੂੰ ਮੋਦੀ ਸਰਕਾਰ 'ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਪੂਰਾ ਭਾਸ਼ਣ ਸੁਣਨ ਤੋਂ ਬਾਅਦ ਮੈਂ ਯਕੀਨਨ ਕਹਿ ਸਕਦਾ ਹਾਂ ਕਿ ਇਹ ਬੇਭਰੋਸਗੀ ਮਤਾ ਸਿਰਫ਼ ਅਤੇ ਸਿਰਫ਼ ਭੰਬਲਭੂਸਾ ਪੈਦਾ ਕਰਨ ਲਈ ਲਿਆਂਦਾ ਗਿਆ ਹੈ, ਇਹ ਲੋਕਾਂ ਦੀਆਂ ਇੱਛਾਵਾਂ ਦਾ ਪ੍ਰਤੀਬਿੰਬ ਨਹੀਂ ਹੈ।
ਉਨ੍ਹਾਂ ਕਿਹਾ, 'ਮੈਂ ਪੂਰੇ ਦੇਸ਼ ਦੀ ਜਨਤਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਆਜ਼ਾਦੀ ਤੋਂ ਬਾਅਦ ਜੇਕਰ ਜਨਤਾ ਨੂੰ ਕਿਸੇ ਇੱਕ ਸਰਕਾਰ 'ਤੇ ਭਰੋਸਾ ਹੈ, ਤਾਂ ਉਹ ਮੋਦੀ ਸਰਕਾਰ ਹੈ। ਐਨਡੀਏ ਦੋ ਤਿਹਾਈ ਬਹੁਮਤ ਨਾਲ ਦੋ ਵਾਰ ਚੁਣੀ ਗਈ ਸੀ। ਭਾਜਪਾ ਦੋ ਵਾਰ ਪੂਰਨ ਬਹੁਮਤ ਨਾਲ ਚੁਣੀ ਗਈ ਸੀ। 30 ਸਾਲਾਂ ਬਾਅਦ ਪਹਿਲੀ ਵਾਰ ਅਸੀਂ ਪੂਰਨ ਬਹੁਮਤ ਵਾਲੀ ਸਰਕਾਰ ਦੇਣ ਦਾ ਕੰਮ ਕੀਤਾ। ਇਹ ਪ੍ਰਧਾਨ ਮੰਤਰੀ ਅਜਿਹਾ ਹੈ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦਾ ਸਭ ਤੋਂ ਹਰਮਨ ਪਿਆਰਾ ਪ੍ਰਧਾਨ ਮੰਤਰੀ ਹੈ।
ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਜੇਕਰ ਕੋਈ ਪ੍ਰਧਾਨ ਮੰਤਰੀ ਹੈ ਜੋ 24 ਘੰਟਿਆਂ 'ਚੋਂ 17 ਘੰਟੇ ਬਿਨਾਂ ਇੱਕ ਵੀ ਛੁੱਟੀ ਲਏ ਸਭ ਤੋਂ ਵੱਧ ਕੰਮ ਕਰਦਾ ਹੈ ਤਾਂ ਉਹ ਨਰਿੰਦਰ ਮੋਦੀ ਹਨ। ਆਜ਼ਾਦੀ ਤੋਂ ਬਾਅਦ ਜੇਕਰ ਕੋਈ ਪ੍ਰਧਾਨ ਮੰਤਰੀ ਹੈ ਜਿਸ ਨੇ ਸਭ ਤੋਂ ਵੱਧ ਕਿਲੋਮੀਟਰ ਅਤੇ ਸਭ ਤੋਂ ਵੱਧ ਦਿਨਾਂ ਦੀ ਯਾਤਰਾ ਕੀਤੀ ਹੈ, ਤਾਂ ਉਹ ਨਰਿੰਦਰ ਮੋਦੀ ਹੈ। ਜਦੋਂ ਸਰਕਾਰ ਸਾਲਾਂ ਬੱਧੀ ਚੱਲਦੀ ਹੈ ਤਾਂ ਸਿਰਫ਼ ਦੋ-ਚਾਰ ਫ਼ੈਸਲੇ ਹੀ ਲਏ ਜਾਂਦੇ ਹਨ ਜੋ ਉਮਰਾਂ ਤੱਕ ਯਾਦ ਰਹਿੰਦੇ ਹਨ। ਮੋਦੀ ਸਰਕਾਰ ਦੇ 9 ਸਾਲਾਂ 'ਚ ਘੱਟੋ-ਘੱਟ 50 ਅਜਿਹੇ ਫੈਸਲੇ ਹੋਏ ਹਨ, ਜੋ ਯੁਗ-ਨਿਰਮਾਣ ਹਨ।
ਸ਼ਾਹ ਨੇ ਕਿਹਾ ਕਿ ਇਸੇ ਦਿਨ ਗਾਂਧੀ ਜੀ ਨੇ ਨਾਅਰਾ ਦਿੱਤਾ ਸੀ ਕਿ ਅੰਗਰੇਜ਼ਾਂ ਨੂੰ ਭਾਰਤ ਛੱਡ ਦੇਣਾ ਚਾਹੀਦਾ ਹੈ। ਸਾਢੇ ਨੌਂ ਸਾਲਾਂ ਵਿੱਚ ਮੋਦੀ ਨੇ ਇੱਕ ਨਵੀਂ ਕਿਸਮ ਦਾ ਸਿਆਸੀ ਦੌਰ ਸ਼ੁਰੂ ਕੀਤਾ। ਤੀਹ ਸਾਲਾਂ ਤੋਂ ਸਿਆਸਤ ਭ੍ਰਿਸ਼ਟਾਚਾਰ, ਪਰਿਵਾਰਵਾਦ, ਤੁਸ਼ਟੀਕਰਨ ਦੇ ਕੈਂਸਰ ਨਾਲ ਜੂਝ ਰਹੀ ਸੀ। ਮੋਦੀ ਨੇ ਪ੍ਰਦਰਸ਼ਨ ਦੀ ਰਾਜਨੀਤੀ ਨੂੰ ਤਰਜੀਹ ਦਿੱਤੀ ਪਰ ਫਿਰ ਵੀ ਭ੍ਰਿਸ਼ਟਾਚਾਰ ਵੀ ਦੂਰ-ਦੂਰ ਤੱਕ ਬੈਠਾ ਹੈ, ਪਰਿਵਾਰਵਾਦ ਨਜ਼ਰ ਆ ਰਿਹਾ ਹੈ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਨਜ਼ਰ ਆ ਰਹੀ ਹੈ। ਇਸੇ ਲਈ ਅੱਜ ਮੋਦੀ ਨੇ ਤਿੰਨਾਂ ਨੂੰ ਭਾਰਤ ਛੱਡਣ ਦਾ ਨਾਅਰਾ ਦਿੱਤਾ ਹੈ।
ਇਹ ਵੀ ਪੜ੍ਹੋ : Punjab Bandh Today Live Updates: ਪੰਜਾਬ 'ਚ ਅੱਜ ਬੰਦ ਦਾ ਐਲਾਨ, ਫਿਰੋਜਪੁਰ 'ਚ ਸਕੂਲਾਂ ਦੀ ਛੁੱਟੀ