ਪੰਜਾਬ ਸਰਕਾਰ 'ਚ ਮੰਤਰੀ ਦੇ ਭਰਾ ਨੂੰ ਮਿਲੀ ਇਸ ਨਿਗਮ ਦੇ ਮੇਅਰ ਦੀ ਕੁਰਸੀ, 300 ਕਰੋੜ ਦੇ ਉਮੀਦਵਾਰ ਨੂੰ ਹਰਾਉਣ ਵਾਲੇ ਹੱਥ ਆਇਆ ਇਹ ਅਹੁਦਾ
Advertisement
Article Detail0/zeephh/zeephh882761

ਪੰਜਾਬ ਸਰਕਾਰ 'ਚ ਮੰਤਰੀ ਦੇ ਭਰਾ ਨੂੰ ਮਿਲੀ ਇਸ ਨਿਗਮ ਦੇ ਮੇਅਰ ਦੀ ਕੁਰਸੀ, 300 ਕਰੋੜ ਦੇ ਉਮੀਦਵਾਰ ਨੂੰ ਹਰਾਉਣ ਵਾਲੇ ਹੱਥ ਆਇਆ ਇਹ ਅਹੁਦਾ

  ਮੋਹਾਲੀ ਨਗਰ ਨਿਗਮ ਨੂੰ ਮੇਅਰ ਨੂੰ ਨਵਾਂ ਮੇਅਰ  ਮਿਲ ਹੀ ਗਿਆ, ਲੰਮੇ ਇੰਤਜ਼ਾਰ ਤੋਂ ਬਾਅਦ   ਮੁਹਾਲੀ ਦੇ ਮੇਅਰ ਐਲਾਨ ਕਰ ਦਿੱਤਾ ਗਿਆ ਹੈ, ਨਵੇਂ ਮੇਅਰ ਨਾਲ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਵਾਂ ਦਾ ਵੀ ਐਲਾਨ ਕੀਤਾ ਗਿਆ, ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਦੇ ਭਰਾ ਨੂੰ ਮੇਅਰ ਦੀ ਕੁਰਸੀ ਮਿਲੀ ਹੈ 

ਸਿਹਤ ਮੰਤਰੀ ਦਾ ਭਰਾ ਚੁਣਿਆ ਗਿਆ ਮੇਅਰ

ਬਜ਼ਮ ਵਰਮਾ /ਮੋਹਾਲੀ :  ਮੋਹਾਲੀ ਨਗਰ ਨਿਗਮ ਨੂੰ ਮੇਅਰ ਨੂੰ ਨਵਾਂ ਮੇਅਰ  ਮਿਲ ਹੀ ਗਿਆ, ਲੰਮੇ ਇੰਤਜ਼ਾਰ ਤੋਂ ਬਾਅਦ   ਮੁਹਾਲੀ ਦੇ ਮੇਅਰ ਐਲਾਨ ਕਰ ਦਿੱਤਾ ਗਿਆ ਹੈ, ਨਵੇਂ ਮੇਅਰ ਨਾਲ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਵਾਂ ਦਾ ਵੀ ਐਲਾਨ ਕੀਤਾ ਗਿਆ, ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਦੇ ਭਰਾ ਨੂੰ ਮੇਅਰ ਦੀ ਕੁਰਸੀ ਮਿਲੀ ਹੈ 

ਸਿਹਤ ਮੰਤਰੀ ਦਾ ਭਰਾ ਚੁਣਿਆ ਗਿਆ ਮੇਅਰ  

ਮੋਹਾਲੀ ਦਾ ਮੇਅਰ ਇਸ ਵਾਰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਭਰਾ ਅਤੇ ਕਾਂਗਰਸ ਪਾਰਟੀ ਦੇ ਕੌਂਸਲਰ ਅਮਰਜੀਤ ਸਿੰਘ  ਬਣੇ ਨੇ, ਉਨ੍ਹਾਂ ਨੂੰ  ਮੁਹਾਲੀ ਦਾ ਨਵਾਂ ਮੇਅਰ ਐਲਾਨਿਆ ਗਿਆ ਹੈ, ਮੇਅਰ ਦੀਆਂ ਚੋਣਾਂ ਵਿੱਚ ਜਦੋਂ  ਅਮਰਜੀਤ ਸਿੰਘ ਜੀਤੀ ਨੂੰ ਟਿਕਟ ਮਿਲੀ ਸੀ ਤਾਂ ਤੋਂ ਹੀ ਮੇਅਰ ਅਹੁਦੇ ਨੂੰ ਲੈਕੇ ਉਨ੍ਹਾਂ ਦੇ ਨਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ, ਉਨ੍ਹਾਂ ਦੇ ਨਾਲ  ਅਮਰੀਕ ਸੋਮਲ ਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਗਿਆ ਹੈ ਅਤੇ ਕੁਲਜੀਤ ਬੇਦੀ ਡਿਪਟੀ ਮੇਅਰ ਬਣੇ ਹਨ  

ਦੱਸ ਦਈਏ ਕਿ ਨਵੇਂ ਸੀਨੀਅਰ ਡਿਪਟੀ ਮੇਅਰ  ਅਮਰੀਕ ਸਿੰਘ ਨੇ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦੇ ਸਭ ਤੋਂ ਅਮੀਰ ਉਮੀਦਵਾਰ ਅਤੇ ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਚੋਣਾਂ ਵਿੱਚ ਹਰਾਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਸੀ, ਹੁਣ ਨਵੇਂ ਚੁਣੇ ਗਏ ਸਾਰੇ ਕੌਂਸਲਰਾਂ ਦਾ ਵੀ ਸਹੁੰ ਚੁੱਕ ਸਮਾਗਮ ਰੱਖਿਆ ਜਾਵੇ

ਮੋਹਾਲੀ ਨਗਰ ਨਿਗਮ ਦੇ ਨਤੀਜੇ 

ਮੋਹਾਲੀ ਨਗਰ ਨਿਗਮ ਦੇ 50 ਵਾਰਡਾਂ ਵਿੱਚੋਂ ਕਾਂਗਰਸ ਦੇ ਉਮੀਦਵਾਰਾਂ ਨੇ 38 ਵਾਰਡ ਵਿੱਚ ਜਿੱਤ ਹਾਸਲ ਕੀਤੀ ਸੀ, 2021 ਵਿੱਚ ਅਕਾਲੀ ਦਲ ਅਤੇ ਬੀਜੇਪੀ ਦੀ ਇਹ ਸਭ ਤੋਂ ਬੁਰੀ ਹਾਰ ਹੈ,ਮੋਹਾਲੀ ਨਗਰ ਨਿਗਮ ਵਿੱਚ ਆਜ਼ਾਦ ਗਰੁੱਪ ਦੇ 8 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ ਜਦਕਿ 4 ਆਜ਼ਾਦ ਉਮੀਦਵਾਰ ਜੇਤੂ ਰਹੇ

WATCH LIVE TV

Trending news