INDIA Party Alliance Meeting Today: ਇਸ ਮੀਟਿੰਗ ਦੌਰਾਨ 28 ਪਾਰਟੀਆਂ ਦੇ ਕਰੀਬ 63 ਨੇਤਾ ਸੀਟਾਂ ਦੀ ਵੰਡ ਤੋਂ ਲੈ ਕੇ ਕੋਆਰਡੀਨੇਟਰ ਦੇ ਅਹੁਦੇ ਤੱਕ ਕਈ ਵੱਡੇ ਫੈਸਲੇ ਲੈ ਸਕਦੇ ਹਨ।
Trending Photos
INDIA Party Alliance Meeting in Mumbai Today: ਅੱਜ ਯਾਨੀ ਵੀਰਵਾਰ ਨੂੰ ਵਿਰੋਧੀ ਧਿਰਾਂ ਵੱਲੋਂ ਬਣਾਏ ਗਏ ਗਠਜੋੜ 'INDIA' ਦੀ ਅਹਿਮ ਮੀਟੰਗ ਹੋਣੀ ਹੈ ਜਿਸ ਵਿੱਚ ਸਭ ਤੋਂ ਵੱਡਾ ਸਵਾਲ ਹੋਵੇਗਾ ਕਿ ਸੀਟਾਂ ਦੀ ਵੰਡ ਕਿਵੇਂ ਹੋਵੇਗੀ? ਦਰਅਸਲ, ਸੋਸ਼ਲ ਮੀਡਿਆ 'ਤੇ ਚਰਚਾਵਾਂ ਚੱਲ ਰਹੀਆਂ ਸਨ ਕਿ 'INDIA 'ਵਿੱਚ ਸ਼ਾਮਲ ਪਾਰਟੀਆਂ ਇੱਕ ਸਾਂਝਾ ਵਿਰੋਧੀ ਉਮੀਦਵਾਰ ਖੜ੍ਹਾ ਕਰਨ ਲਈ ਤਿਆਰ ਹਨ ਹਾਲਾਂਕਿ ਇਸ 'ਤੇ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ। ਅਜਿਹੇ 'ਚ ਸੀਟਾਂ ਦੀ ਵੰਡ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ। (Lok Sabha Election 2024)
'INDIA' ਦੀ ਅੱਜ ਦੀ ਮੀਟਿੰਗ ਮੁੰਬਈ ਵਿਖੇ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਇਹ ਮੀਟਿੰਗ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਅਤੇ ਬਿਹਾਰ ਦੇ ਪਟਨਾ 'ਚ ਹੋਈ ਸੀ। ਇਸ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਤੋਂ ਸ਼ੁੱਕਰਵਾਰ ਤੱਕ ਹੋਣ ਜਾ ਵਾਲੀ ਇਸ ਮੀਟਿੰਗ ਦੌਰਾਨ 28 ਪਾਰਟੀਆਂ ਦੇ ਕਰੀਬ 63 ਨੇਤਾ ਸੀਟਾਂ ਦੀ ਵੰਡ ਤੋਂ ਲੈ ਕੇ ਕੋਆਰਡੀਨੇਟਰ ਦੇ ਅਹੁਦੇ ਤੱਕ ਕਈ ਵੱਡੇ ਫੈਸਲੇ ਲੈ ਸਕਦੇ ਹਨ ਅਤੇ ਨਾਲ ਹੀ 'INDIA' ਦੇ ਲੋਗੋ ਦਾ ਵੀ ਐਲਾਨ ਕਰ ਸਕਦੇ ਹਨ। ਹਾਲਾਂਕਿ ਹੁਣ ਤੱਕ ਮੀਟਿੰਗ ਦੇ ਅਧਿਕਾਰਤ ਮੁੱਦਿਆਂ ਬਾਰੇ ਕਿਸੇ ਵੀ ਪਾਰਟੀ ਵੱਲੋਂ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਕੌਣ ਹੋਵੇਗਾ ਕੁਆਰਡੀਨੇਟਰ?
ਵਿਰੋਧੀ ਗਠਜੋੜ 'INDIA' ਦੇ ਬਣਨ ਤੋਂ ਬਾਅਦ ਤੋਂ ਹੀ ਕੁਆਰਡੀਨੇਟਰ ਨੂੰ ਲੈ ਕੇ ਕਾਫੀ ਕਿਆਸ ਲਗਾਏ ਜਾ ਰਹੇ ਹਨ। ਪਹਿਲਾਂ ਉਮੀਦ ਲਗਾਈ ਜਾ ਰਹੀ ਸੀ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਇਸ ਅਹੁਦੇ ਦੀ ਜਿੰਮੇਵਾਰੀ ਮਿਲ ਸਕਦੀ ਹੈ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਇਸ ਤੋਂ ਦੂਰੀ ਬਣਾ ਲਈ ਗਈ ਹੈ। ਅਜਿਹੇ 'ਚ ਕਿਆਸ ਲਗਾਏ ਜਾ ਰਹੇ ਹਨ ਕਿ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਇਹ ਅਹੁਦਾ ਦਿੱਤਾ ਜਾ ਸਕਦਾ ਹੈ।
ਕਿਵੇਂ ਹੋਵੇਗੀ ਸੀਟਾਂ ਦੀ ਵੰਡ?
ਇਹ ਇੱਕ ਹੋਰ ਵੱਡਾ ਸਵਾਲ ਹੈ ਕਿਉਂਕਿ ਕੁੱਲ 28 ਪਾਰਟੀਆਂ ਇਸ ਗਠਜੋੜ ਦਾ ਹਿੱਸਾ ਹਨ ਅਤੇ ਹੁਣ ਦੇਖਣਾ ਹੋਵੇਗਾ ਕਿ ਕਿਵੇਂ ਸੀਟਾਂ ਦਾ ਵੰਡ ਕੀਤਾ ਜਾਵੇਗਾ। ਇਸ ਦੌਰਾਨ ਸਿਆਸੀ ਗਲਿਆਰੇ 'ਚ ਚਰਚਾਵਾਂ ਸਨ ਕਿ 'INDIA' ਵਿੱਚ ਸ਼ਾਮਲ ਪਾਰਟੀਆਂ ਇੱਕ ਸਾਂਝਾ ਵਿਰੋਧੀ ਉਮੀਦਵਾਰ ਖੜ੍ਹਾ ਕਰਨ ਲਈ ਸਹਿਮਤ ਹਨ। ਦੱਸ ਦਈਏ ਕਿ ਬਿਹਾਰ ਦੇ ਸੀਐਮ ਨੀਤੀਸ਼ ਕੁਮਾਰ ਵੱਲੋਂ ਸੀਟਾਂ ਦੀ ਵੰਡ 'ਤੇ ਚਰਚਾ ਨੂੰ ਜਲਦੀ ਤੋਂ ਜਲਦੀ ਅੱਗੇ ਵਧਾਉਣ ਦੀ ਗੱਲ ਕਹੀ ਗਈ ਹੈ। ਦੱਸਣਯੋਗ ਹੈ ਕਿ 'INDIA' ਵਿੱਚ ਸ਼ਾਮਲ ਪਾਰਟੀਆਂ ਵਿੱਚੋਂ 11 ਪਾਰਟੀਆਂ ਸੂਬਿਆਂ ਵਿੱਚ ਸਰਕਾਰ ਵਿੱਚ ਹਨ ਅਤੇ 2019 ਵਿੱਚ 134 ਸੀਟਾਂ ਜਿੱਤਣ ਵਿੱਚ ਸਫਲ ਰਹੀਆਂ ਸਨ। (INDIA Party Alliance Meeting in Mumbai Today)
ਕਿੱਥੇ ਹੋਵੇਗਾ 'INDIA' ਦਾ ਹੈੱਡਕੁਆਰਟਰ?
ਦੱਸਿਆ ਜਾ ਰਿਹਾ ਹੈ ਕਿ ਮੁੰਬਈ ਵਿਖੇ 'INDIA' ਦੀ ਇਸ ਮੀਟਿੰਗ ਦੌਰਾਨ ਹੈੱਡਕੁਆਰਟਰ 'ਤੇ ਵੀ ਸਹਿਮਤੀ ਬਣ ਸਕਦੀ ਹੈ ਅਤੇ ਇਸ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਵਿੱਚ ਗਠਜੋੜ ਦਾ ਮੁੱਖ ਦਫਤਰ ਤਿਆਰ ਕਰਨ ਨੂੰ ਲੈ ਕੇ ਪਾਰਟੀਆਂ ਵੱਲੋਂ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ।
ਜੇਕਰ 'INDIA' 2024 'ਚ ਜਿੱਤ ਹਾਸਿਲ ਕਰਦੀ ਹੈ ਤਾਂ ਪ੍ਰਧਾਨ ਮੰਤਰੀ ਕੌਣ ਬਣੇਗਾ?
2024 ਲੋਕ ਸਭਾ ਚੋਣਾਂ ਨੂੰ ਦੇਖਦਿਆਂ ਵਿਰੋਧੀ ਧਿਰਾਂ ਵੱਲੋਂ ਬਣਾਏ ਗਏ ਗਠਜੋੜ 'INDIA' ਲਈ ਸਭ ਤੋਂ ਵੱਡੀ ਚੁਣੌਤੀ ਅਤੇ ਸਭ ਤੋਂ ਵੱਡਾ ਸਵਾਲ ਇਹ ਹੋਵੇਗਾ ਕਿ ਜੇਕਰ 'INDIA' ਜਿੱਤ ਹਾਸਿਲ ਕਰਦੀ ਹੈ ਤਾਂ ਪ੍ਰਧਾਨ ਮੰਤਰੀ ਕੌਣ ਬਣੇਗਾ? ਦੱਸਣਯੋਗ ਹੈ ਕਿ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਵੱਲੋਂ ਰਾਹੁਲ ਗਾਂਧੀ ਨੂੰ 'ਲਾੜਾ' ਬਣਾਉਣ ਦੇ ਸੰਕੇਤ ਦਿੱਤੇ ਸਨ। ਇਸ ਦੇ ਨਾਲ ਇਸ ਦੌੜ ਵਿੱਚ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਾਂ ਸਾਹਮਣੇ ਆ ਰਹੇ ਹਨ। (Lok Sabha Election 2024)
ਤਾਲਮੇਲ ਕਮੇਟੀ ਬਾਰੇ ਵੀ ਲਿਆ ਜਾ ਸਕਦਾ ਹੈ ਫੈਸਲਾ!
ਇਸ ਬੈਠਕ ਦੌਰਾਨ ਵਿਰੋਧੀ ਗਠਜੋੜ ਤਾਲਮੇਲ ਕਮੇਟੀ ਨੂੰ ਲੈ ਕੇ ਵੀ ਵੱਡਾ ਫੈਸਲਾ ਲੈ ਸਕਦੇ ਹਨ। ਅਜਿਹੇ 'ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਮਾਜਵਾਦੀ ਪਾਰਟੀ, CPM, NCP, JMM, RJD, ਸ਼ਿਵ ਸੈਨਾ (UBT), AAP, TMC, DMK, ਕਾਂਗਰਸ ਪਾਰਟੀ ਦੇ ਇੱਕ-ਇੱਕ ਨੇਤਾ ਇਸ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਇਹ ਕਮੇਟੀ ਕੁੱਲ 11 ਮੈਂਬਰਾਂ ਦੀ ਹੋ ਸਕਦੀ ਹੈ।
ਜਾਰੀ ਕੀਤਾ ਜਾ ਸਕਦਾ ਹੈ 'INDIA' ਦਾ ਲੋਗੋ!
ਮੁੰਬਈ ਦੇ ਗ੍ਰੈਂਡ ਹਯਾਤ 'ਚ ਹੋਣ ਵਾਲੀ ਇਸ ਬੈਠਕ ਦੌਰਾਨ ਵਿਰੋਧੀ ਧਿਰਾਂ ਵੱਲੋਂ 'INDIA' ਦਾ ਲੋਗੋ ਵੀ ਜਾਰੀ ਕੀਤਾ ਜਾ ਸਕਦਾ ਹਨ। ਵਿਰੋਧੀ ਧਿਰਾਂ ਵੱਲੋਂ ਇਸ ਲੋਗੋ ਦੀ ਵਰਤੋਂ ਗਠਜੋੜ ਦੀਆਂ ਰੈਲੀਆਂ ਅਤੇ ਪ੍ਰਚਾਰ ਦੌਰਾਨ ਕੀਤੀ ਜਾਵੇਗੀ। (INDIA Party Alliance Meeting in Mumbai Today)
ਇਹ ਵੀ ਪੜ੍ਹੋ: Opposition Meeting News: ਨਵੇਂ ਗਠਜੋੜ ਦਾ ਨਾਮ 'INDIA', ਜਾਣੋ ਕਿਹੜੀ-ਕਿਹੜੀ ਪਾਰਟੀਆਂ ਸ਼ਾਮਿਲ