ਕੇਜਰੀਵਾਲ ਤੇ ਸਿੱਧੂ 'ਤੇ ਵਰ੍ਹੇ ਸੁਖਬੀਰ ਬਾਦਲ! ਸਿੱਧੂ ਨੂੰ ਕਿਹਾ Misguided ਮਿਸਾਈਲ ਤੇ ਕੇਜਰੀਵਾਲ ਨੂੰ ਦੱਸਿਆ ਝੂਠਾ ਬੰਦਾ
Advertisement

ਕੇਜਰੀਵਾਲ ਤੇ ਸਿੱਧੂ 'ਤੇ ਵਰ੍ਹੇ ਸੁਖਬੀਰ ਬਾਦਲ! ਸਿੱਧੂ ਨੂੰ ਕਿਹਾ Misguided ਮਿਸਾਈਲ ਤੇ ਕੇਜਰੀਵਾਲ ਨੂੰ ਦੱਸਿਆ ਝੂਠਾ ਬੰਦਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ.

ਕੇਜਰੀਵਾਲ ਤੇ ਸਿੱਧੂ 'ਤੇ ਵਰ੍ਹੇ ਸੁਖਬੀਰ ਬਾਦਲ! ਸਿੱਧੂ ਨੂੰ ਕਿਹਾ Misguided  ਮਿਸਾਈਲ ਤੇ ਕੇਜਰੀਵਾਲ ਨੂੰ ਦੱਸਿਆ ਝੂਠਾ ਬੰਦਾ

ਤਪਿਨ ਮਲਹੋਤਰਾ/ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ. ਇੱਥੇ ਪੱਤਰਕਾਰਾਂ ਨਾਲ ਰੂਬਰੂ ਹੁੰਦੇ ਹੋਏ ਸੁਖਬੀਰ ਬਾਦਲ ਨੇ ਕੇਜਰੀਵਾਲ ਤੇ ਜੰਮ ਕੇ ਨਿਸ਼ਾਨੇ ਸਾਧੇ  ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦੇ ਕੋਲ ਕੀ ਅਧਿਕਾਰ ਹਨ ਕਿ ਅਹੁਦਾ ਹੈ ਜੋ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਨਾਮ ਤੇ ਝੂਠੀ ਜ਼ੁਬਾਨ ਦਿੱਤੀ. ਉਨ੍ਹਾਂ ਨੇ ਕਿਹਾ ਆਮ ਆਦਮੀ ਪਾਰਟੀ ਦੇ ਕੋਲ ਕੋਈ ਵੀ ਮੁੱਖ ਮੰਤਰੀ ਚਿਹਰਾ ਨਹੀਂ ਹੈ. ਪੰਜਾਬ ਵਿੱਚ ਕੇਜਰੀਵਾਲ 300 ਯੂਨਿਟ ਬਿਜਲੀ ਦੇਣ ਦੀ ਗੱਲ ਕਰ ਰਹੇ ਹਨ. ਜਦਕਿ ਦਿੱਲੀ ਦੇ ਵਿੱਚ 200 ਯੂਨਿਟ ਫ੍ਰੀ ਦੇ ਰਹੇ ਹਨ. 

  
ਨਵਜੋਤ ਸਿੰਘ ਸਿੱਧੂ ਬਾਰੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਮਿਸਗਾਈਡ ਮਿਸਾਈਲ ਕਿਹਾ ਉਨ੍ਹਾਂ ਨੇ ਕਿਹਾ ਕਿ ਸਿੱਧੂ ਇੱਕ ਅਜਿਹੀ ਮਿਸਗਾਈਡ ਮਿਸਾਈਲ ਹੈ ਜੋ ਉਸ ਦਾ ਆਪ ਦਾ ਵਿਨਾਸ਼ ਕਰ ਸਕਦੀ ਹੈ ਸਿੱਧੂ ਰੋਹਤਕ ਕ੍ਰਿਕਟਰ ਸਨ ਉਦੋਂ ਤਕ ਉਨ੍ਹਾਂ ਦੇ ਸਾਥੀਆਂ ਦੇ ਨਾਲ ਵੀ ਉਨ੍ਹਾਂ ਦੀ ਨੋਕ ਝੋਕ ਰਹਿੰਦੀ ਸੀ ਉਹ ਜਿਸ ਪਾਰਟੀ ਚ ਰਹਿੰਦੇ ਹਨ ਉਸੇ ਪਾਰਟੀ ਦੇ ਖਿਲਾਫ ਹੋ ਜਾਂਦੇ ਹਨ 

 

ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਚੌਵੀ ਘੰਟੇ ਬਿਜਲੀ ਦਿੱਤੀ ਸੀ ਇਹ ਤਾਂ ਕੈਪਟਨ ਸਰਕਾਰ ਦੀ ਨਾਲਾਇਕੀ ਸੀ. ਕਿ ਪਾਵਰ ਪਲਾਂਟ ਬੰਦ ਪਏ ਹਨ ਅਤੇ ਕਿਸਾਨਾਂ ਨੂੰ ਅੱਠ ਘੰਟੇ ਦੀ ਬਜਾਏ ਚਾਰ ਘੰਟੇ ਬਿਜਲੀ ਮਿਲ ਰਹੀ ਹੈ.  ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਸਾਰੇ ਕਿਸਾਨਾਂ ਦੇ ਟਿਊਬਵੈੱਲ ਦੇ ਵੀ ਬਿੱਲ ਲਏ ਜਾ ਰਹੇ ਹਨ ਪੰਜਾਬ ਦੇ ਕਿਸਾਨਾਂ ਦੀ ਬਿਜਲੀ ਮੁਆਫ ਅਕਾਲੀ ਦਲ ਨੇ ਕੀਤੀ ਸੀ ਉਨ੍ਹਾਂ ਕਿਹਾ ਕਿ ਪਹਿਲੀ ਵਾਰ ਨਹਿਰਾਂ ਦੇ ਵਿਚ ਸੁੱਖਾ ਪਿਆ ਹੈ ਕਿਸਾਨਾਂ ਨੂੰ ਸਰਕਾਰ ਪਾਣੀ  ਕਿੱਥੋਂ ਦੇਵੇਗੀ ਇਹ ਸਰਕਾਰ ਦੀ ਨਲਾਇਕੀ ਹੈ. ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਲੋਕ ਲੋਕਡਾਊਨ ਦੀ ਮਾਰ ਝੱਲ ਰਹੇ ਹਨ ਹੁਣ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਾ ਦਿੱਤੇ ਗਏ ਹਨ  ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਪੈਸਾ ਨਹੀਂ ਕਮਾਉਣਾ ਚਾਹੀਦਾ  ਸਗੋਂ ਪੈਟਰੋਲ ਡੀਜ਼ਲ ਦੇ ਰੇਟ ਘੱਟ ਕਰਨੇ ਚਾਹੀਦੇ ਹਨ  ਕੇਜਰੀਵਾਲ ਤੇ ਮੁੜ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਚਾਰ ਸਾਲ ਕੇਜਰੀਵਾਲ ਕਿੱਥੇ ਸਨ ਪੰਜਾਬ ਦੇ ਕਿਸਾਨ ਲੰਮੇ ਸਮੇਂ ਤੋਂ ਧਰਨੇ ਤੇ ਬੈਠੇ ਹਨ ਇੱਕ ਵਾਰ ਵੀ ਕੇਜਰੀਵਾਲ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਉੱਥੇ ਹੀ ਕੁੰਵਰ ਵਿਜੈ ਪ੍ਰਤਾਪ ਦੀ ਰਿਪੋਰਟ ਨੂੰ ਵੀ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਦੱਸਿਆ  ਉਨ੍ਹਾਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਤਾਂ ਟੰਗਣਾ ਚਾਹੀਦਾ

Trending news