ਪੰਜਾਬ ਬੀਜੇਪੀ ਨੂੰ ਇੱਕ ਹੋਰ ਵੱਡਾ ਝਟਕਾ,ਕਿਸਾਨਾਂ ਦੇ ਹੱਕ 'ਚ ਇਸ ਵੱਡੇ ਆਗੂ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
Advertisement
Article Detail0/zeephh/zeephh796662

ਪੰਜਾਬ ਬੀਜੇਪੀ ਨੂੰ ਇੱਕ ਹੋਰ ਵੱਡਾ ਝਟਕਾ,ਕਿਸਾਨਾਂ ਦੇ ਹੱਕ 'ਚ ਇਸ ਵੱਡੇ ਆਗੂ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

 ਮੋਗਾ ਬੀਜੇਪੀ ਦੇ ਉੱਪ ਪ੍ਰਧਾਨ ਪਵਨ ਗੋਇਲ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਪਾਰਟੀ ਵਿੱਚ ਬਣੇ ਰਹਿਣਗੇ 

 ਮੋਗਾ ਬੀਜੇਪੀ ਦੇ ਉੱਪ ਪ੍ਰਧਾਨ ਪਵਨ ਗੋਇਲ ਨੇ ਕਿਸਾਨਾਂ ਦੇ ਹੱਕ ਵਿੱਚ ਪਾਰਟੀ ਤੋਂ ਅਸਤੀਫ਼ਾ ਦਿੱਤਾ

ਮੋਗਾ/ਨਵਦੀਪ ਸਿੰਘ : ਅਕਾਲੀ ਦਲ ਨਾਲ ਗਠਜੋੜ ਟੁੱਟਣ ਤੋਂ ਬਾਅਦ ਪੰਜਾਬ ਵਿੱਚ ਬੀਜੇਪੀ ਆਪਣੇ ਦਮ 'ਤੇ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ,ਪਰ ਖੇਤੀ ਕਾਨੂੰਨ ਦੇ ਮੁੱਦੇ 'ਤੇ ਬੀਜੇਪੀ ਦੇ ਕਈ ਸੀਨੀਅਰ ਆਗੂ  ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਨੇ,ਹੁਣ ਤਾਜ਼ਾ ਮਾਮਲਾ ਮੋਗਾ ਤੋਂ ਆਇਆ ਹੈ ਜਿੱਥੇ ਬੀਜੇਪੀ ਦੇ ਉੱਪ ਪ੍ਰਧਾਨ ਪਵਨ ਗੋਇਲ ਨੇ ਅਹੁਦੇ ਤੋਂ  ਅਸਤੀਫ਼ਾ ਦਿੱਤਾ ਹੈ ਜਦਕਿ ਪਾਰਟੀ ਵਿੱਚ ਉਹ ਬਣੇ ਰਹਿਣਗੇ

 ਇਹ ਵੀ ਜ਼ਰੂਰ ਪੜੋ ਸਿਰਫ਼ ਸਰਹੱਦ 'ਤੇ ਹੀ ਨਹੀਂ ਹੁਣ ਨਵੀਂ ਰਣਨੀਤੀ ਨਾਲ ਵਧਣਗੇ ਕਿਸਾਨ,ਸਿੱਧਾ PM ਨੂੰ ਦਿੱਤੀ ਚੁਣੌਤੀ,ਜਥੇਬੰਦੀਆਂ ਵੱਲੋਂ ਇਹ ਮਤੇ ਪਾਸ

ਕਿਸਾਨ ਜਥੇਬੰਦੀਆਂ ਨੇ ਲੰਮੇ ਵਕਤ ਤੋਂ ਬੀਜੇਪੀ ਦੇ ਸਾਬਕਾ ਉਪ ਪ੍ਰਧਾਨ ਪਵਨ ਗੋਇਲ ਦੇ ਘਰ ਦਾ ਘਿਰਾਓ ਕੀਤਾ ਹੋਇਆ ਸੀ,ਭਾਰਤੀ ਕਿਸਾਨ ਯੂਨੀਅਨ ਉਗਰਾਹ ਵੱਲੋਂ ਵੱਲੋਂ ਧਰਨੇ ਤੋਂ ਬਾਅਦ ਗੋਇਲ ਨੇ ਕਿਹਾ ਕਿ ਮੈਂ  ਕਿ ਆਪਣੇ ਅਹੁਦੇ ਤੋਂ ਅਸ਼ਤੀਫ਼ਾ ਦੇ ਰਹੇ ਨੇ ਅਤੇ ਕਿਸਾਨ ਆਗੂਆਂ ਦੇ ਨਾਲ ਖੜੇ ਨੇ, ਜਿਸ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਧਰਨਾ ਖ਼ਤਮ ਕਰ ਦਿੱਤਾ ਗਿਆ ਹੈ 

ਇਹ ਵੀ ਜ਼ਰੂਰ ਪੜੋ MSP 'ਤੇ PM ਮੋਦੀ ਦਾ ਵੱਡਾ ਬਿਆਨ,ਕਿਹਾ ਇਤਿਹਾਸ ਦੀਆਂ ਇੰਨਾਂ 2 ਵਜ੍ਹਾਂ ਨਾਲ ਕਿਸਾਨ ਨੂੰ ਖੇਤੀ ਕਾਨੂੰਨ 'ਤੇ ਭਰੋਸਾ ਨਹੀਂ

ਇਸ ਤੋਂ ਪਹਿਲਾਂ ਮੋਗਾ ਵਿੱਚ ਬੀਜੇਪੀ ਦੇ ਪੰਜਾਬ ਕਿਸਾਨ ਪ੍ਰਭਾਰੀ ਤਿਰਲੋਚਨ ਸਿੰਘ ਗਿੱਲ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਅਸਤੀਫ਼ਾ ਦਿੱਤਾ ਸੀ,ਕਿਸਾਨ ਜਥੇਬੰਦੀਆਂ ਨੇ ਤਿਰਲੋਚਨ ਸਿੰਘ ਦੇ ਘਰ ਦਾ ਵੀ ਕਾਫ਼ੀ ਦਿਨਾਂ ਤੱਕ ਘਿਰਾਉ ਕੀਤਾ ਸੀ 

ਬੀਜੇਪੀ ਦੇ ਸੂਬਾ ਜਨਰਲ ਸਕੱਤਰ ਦਾ ਅਸਤੀਫ਼ਾ 

ਕੁੱਝ ਹੀ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਕੋਰ ਕਮੇਟੀ ਦੇ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਅਸਤੀਫ਼ਾ ਦਿੱਤਾ ਸੀ,ਮਾਲਵਿੰਦਰ ਸਿੰਘ ਕੰਗ ਨੇ ਕਿਹਾ ਸੀ ਕਿ ਬਿੱਲ ਦੇ  ਕਾਨੂੰਨ ਬਣਨ ਤੋਂ ਪਹਿਲਾਂ ਉਨ੍ਹਾਂ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਇਸ ਬਾਰੇ ਚਰਚਾ ਕੀਤੀ ਗਈ ਸੀ ਜਿਸ ਬਾਰੇ ਬੀਜੇਪੀ ਦੇ ਆਗੂਆਂ ਨੂੰ ਵੀ ਜਾਣੂ ਕਰਵਾਇਆ ਗਿਆ ਸੀ,ਉਨ੍ਹਾਂ ਕਿਹਾ ਕਿਸਾਨ ਦੀ ਆਵਾਜ਼ ਸਰਕਾਰ ਤੱਕ ਪਹੁੰਚਾਈ ਗਈ ਪਰ ਨਹੀਂ ਸੁਣਵਾਈ ਹੋਈ,ਕੰਗ ਨੇ ਇਲਜ਼ਾਮ ਲਗਾਇਆ ਸੀ ਕਿਸਾਨਾਂ ਦੀ ਸੁਣਵਾਈ ਕਰਨ ਦੀ ਬਜਾਏ ਸਿਰਫ਼ ਖੇਤੀ ਕਾਨੂੰਨ ਦੇ ਹੱਕ ਵਿੱਚ ਪ੍ਰਚਾਰ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ,ਉਨ੍ਹਾਂ ਕਿਹਾ ਸੀ ਕਿ ਦੇਸ਼ ਦੀ ਰੀਡ ਦੀ ਹੱਡੀ ਹੈ ਕਿਸਾਨ ਕੇਂਦਰ ਸਰਕਾਰ ਨੂੰ ਇਹ ਗੱਲ ਸਮਝਨੀ ਚਾਹੀਦੀ ਹੈ

 

 

Trending news