ਪ੍ਰਧਾਨ ਮੰਤਰੀ ਨੇ ਕਿਹਾ ਕਿਸਾਨਾਂ ਨਾਲ ਇਤਿਹਾਸ ਵਿੱਚ ਸਰਕਾਰਾਂ ਆਪਣੇ ਵਾਅਦੇ ਤੋਂ ਮੁਕਰਿਆ ਇਸ ਵਜ੍ਹਾਂ ਕਰਕੇ MSP ਬੰਦ ਨਾ ਹੋਣ ਦਾ ਭਰੋਸਾ ਦੇਣ ਦੇ ਬਾਵਜੂਦ ਕਿਸਾਨ ਸਾਡੇ ਤੇ ਭਰੋਸਾ ਨਹੀਂ ਕਰ ਰਹੇ ਨੇ
Trending Photos
ਕਾਸ਼ੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੀ ਕਾਸ਼ੀ ਫੇਰੀ ਦੌਰਾਨ ਮੰਚ ਤੋਂ ਇੱਕ ਵਾਰ ਮੁੜ ਤੋਂ MSP ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ, ਉਨ੍ਹਾਂ ਕਿਹਾ ਅਸੀਂ ਵਾਰ-ਵਾਰ ਕਿਸਾਨਾਂ ਨੂੰ ਭਰੋਸਾ ਦੇ ਰਹੇ ਹਾਂ ਕੀ MSP ਬੰਦ ਨਹੀਂ ਹੋਵੇਗੀ ਪਰ ਉਹ ਇਤਿਹਾਸ ਦੀਆਂ ਘਟਨਾਵਾਂ ਦੀ ਵਜ੍ਹਾਂ ਕਰਕੇ ਸਾਡੇ 'ਤੇ ਭਰੋਸਾ ਨਹੀਂ ਕਰ ਪਾ ਰਹੇ ਨੇ
PM ਮੋਦੀ ਨੇ ਕਿਸਾਨਾਂ ਦੀ ਸਰਕਾਰ 'ਤੇ ਬੇਭਰੋਸਗੀ ਦੀ ਵੱਡੀ ਵਜ੍ਹਾਂ ਦੱਸੀ
ਪ੍ਰਧਾਨ ਮੰਤਰੀ ਨੇ ਕਿਹਾ ਕਿਸਾਨ ਇਸ ਲਈ ਖੇਤੀ ਕਾਨੂੰਨ 'ਤੇ ਭਰੋਸਾ ਨਹੀਂ ਕਰ ਪਾ ਰਹੇ ਨੇ ਕਿਉਂਕਿ ਇਤਿਹਾਸ ਦੀਆਂ ਸਰਕਾਰਾਂ ਨੇ ਉਨ੍ਹਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਉਸ 'ਤੇ ਖਰੇ ਨਹੀਂ ਉਤਰੇ, ਪੀਐੱਮ ਮੋਦੀ ਦਾ ਇਸ਼ਾਰਾ ਕਾਂਗਰਸ ਵਲ ਸੀ ਉਨ੍ਹਾਂ ਕਿਹਾ ਜਦੋਂ ਕਿਸੇ ਨਾਲ ਧੋਖਾ ਹੋਵੇ ਤਾਂ 2 ਗੱਲਾਂ ਹੁੰਦਿਆਂ ਨੇ,ਪਹਿਲੀ ਉਸ ਦਾ ਭਰੋਸਾ ਉਠ ਦਾ ਹੈ ਦੂਜੀ ਭਵਿੱਖ ਵਿੱਚ ਭਰੋਸਾ ਬਣਾਉਣ ਦੇ ਲਈ ਦੇਰ ਲੱਗ ਦੀ ਹੈ, ਉਨ੍ਹਾਂ ਕਿਹਾ ਅਸੀਂ ਵਾਰ-ਵਾਰ ਕਿਸਾਨਾਂ ਨੂੰ ਭਰੋਸਾ ਦੇ ਰਹੇ ਹਾਂ ਕਿ MSP ਬੰਦ ਨਹੀਂ ਹੋਵੇਗੀ ਪਰ ਵਿਰੋਧੀ ਕਿਸਾਨਾਂ ਦੀ ਇਸ ਕਮਜ਼ੋਰੀ 'ਤੇ ਸਿਆਸਤ ਕਰ ਰਹੇ ਨੇ
ਪ੍ਰਧਾਨ ਮੰਤਰੀ ਨੇ ਪੰਜਾਬ ਸਰਕਾਰ ਨੂੰ ਘੇਰ ਦੇ ਹੋਏ ਕਿਹਾ ਆਪਣੇ ਸਿਆਸੀ ਹਿਤਾਂ ਦੀ ਵਜ੍ਹਾਂ ਕਰਕੇ ਉਹ ਕਿਸਾਨਾਂ ਨੂੰ ਨਵੇਂ ਖੇਤੀ ਕਾਨੂੰਨ ਦਾ ਲਾਭ ਨਹੀਂ ਲੈਣ ਦੇ ਰਹੇ,ਪ੍ਰਧਾਨ ਮੰਤਰੀ ਨੇ ਕਿਹਾ ਜੇਕਰ ਮੰਡੀਆਂ ਅਤੇ MSP ਬੰਦ ਕਰਨੀ ਸੀ ਤਾਂ ਇੰਨਾਂ ਨਿਵੇਸ਼ ਕਿਉਂ ਕੀਤਾ ? ਉਨ੍ਹਾਂ ਕਿਹਾ ਮੰਡੀਆਂ ਦੇ ਆਧੁਨਿਕੀਕਰਣ 'ਤੇ ਸਰਕਾਰ ਨੇ ਕਰੋੜਾਂ ਰੁਪਏ ਖ਼ਰਚ ਕਰ ਦਿੱਤੇ ਨੇ
ਪ੍ਰਧਾਨ ਮੰਤਰੀ ਨੇ ਦੱਸਿਆ ਕਿ 10 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਪੈਸੇ ਜਮਾ ਹੋ ਚੁੱਕੇ ਨੇ,ਹੁਣ ਤੱਕ ਕਿਸਾਨਾਂ ਨੂੰ 1 ਲੱਖ ਕਰੋੜ ਦਿੱਤੇ ਗਏ ਨੇ,ਉਨ੍ਹਾਂ ਕਿਹਾ ਸਾਡੀ ਸਰਕਾਰ ਕਾਰ ਟਰੈਕ ਰਿਕਾਰਡ ਜੇਕਰ ਕਿਸਾਨ ਵੇਖਣਗੇ ਤਾਂ ਸੱਚ ਸਾਹਮਣੇ ਆ ਜਾਵੇਗਾ
ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕੀ ਯੂਰੀਆ ਦੀ ਕਾਲਾਬਜ਼ਾਰੀ ਖ਼ਤਨ ਕਰਨ ਦਾ ਵਾਅਦਾ ਕੀਤਾ ਸੀ ਕਰਕੇ ਵਿਖਾਈ, ਉਨ੍ਹਾਂ ਕਿਹਾ ਸਰਕਾਰ ਨੇ ਸੁਆਮੀਨਾਥਨ ਰਿਪੋਰਟ ਵੀ ਲਾਗੂ ਕਰਦੇ ਹੋਏ MSP 'ਤੇ ਡੇਢ ਗੁਣਾ ਦਿੱਤਾ,ਪ੍ਰਧਾਨ ਮੰਤਰੀ ਨੇ ਕਿਹਾ ਕਿਸਾਨਾਂ ਦੇ ਹਰ ਸਵਾਲ ਦਾ ਜਵਾਬ ਸਰਕਾਰ ਦੇਣ ਨੂੰ ਤਿਆਰ ਹੈ,ਉਨ੍ਹਾਂ ਕਿਹਾ ਮੈਨੂੰ ਵਿਸ਼ਵਾਸ਼ ਹੈ ਕਿ ਖੇਤੀ ਸੁਧਾਰ ਨੂੰ ਲੈਕੇ ਕਿਸਾਨਾਂ ਦੇ ਸ਼ੰਕੇ ਨੇ ਉਹ ਭਵਿੱਖ ਵਿੱਚ ਦੂਰ ਹੋ ਜਾਣਗੇ