ਜਾਖੜ ਕੈਪਟਨ ਦੇ ਪਿੰਜਰੇ ਦਾ ਤੋਤਾ, ਚੂਰੀ ਖਵਾਉਣ 'ਤੇ ਹੈ ਬੋਲਦਾ: ਪ੍ਰਤਾਪ ਬਾਜਵਾ
Advertisement

ਜਾਖੜ ਕੈਪਟਨ ਦੇ ਪਿੰਜਰੇ ਦਾ ਤੋਤਾ, ਚੂਰੀ ਖਵਾਉਣ 'ਤੇ ਹੈ ਬੋਲਦਾ: ਪ੍ਰਤਾਪ ਬਾਜਵਾ

ਉਹਨਾਂ ਕਿਹਾ ਕਿ ਜਾਖੜ ਦੀ ਮੌਜੂਦਗੀ ਉਹਨਾਂ ਪਹਿਲੀ ਵਾਰ ਅਰਬਨ ਸੀਟ ਹਾਰੀ ਹੈ। 

 

ਜਾਖੜ ਕੈਪਟਨ ਦੇ ਪਿੰਜਰੇ ਦਾ ਤੋਤਾ, ਚੂਰੀ ਖਵਾਉਣ 'ਤੇ ਹੈ ਬੋਲਦਾ: ਪ੍ਰਤਾਪ ਬਾਜਵਾ

ਅਨਮੋਲ ਗੁਲਾਟੀ/ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਰਾਜਸਭਾ ਮੈਬਰ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਸਰਕਾਰ ਵਿਚਾਲੇ ਖਿੱਚੋਤਾਣ ਸਿਖਰਾਂ 'ਤੇ ਹੈ।  ਸੁਨੀਲ ਜਾਖੜ  ਨੇ ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਦੀ ਸ਼ਿਕਾਇਤ ਸੋਨੀਆ ਗਾਂਧੀ ਨੂੰ ਕੀਤੀ ਤਾਂ ਹੁਣ ਪ੍ਰਤਾਪ ਬਾਜਵਾ ਨੇ ਵੱਡਾ ਬਿਆਨ ਦਿੰਦਿਆਂ ਸੁਨੀਲ ਜਾਖੜ ਨੂੰ ਘੇਰਿਆ ਹੈ।  ਉਹਨਾਂ ਕਿਹਾ ਕਿ ਜਾਖੜ ਕੈਪਟਨ ਦੇ ਪਿੰਜਰੇ ਦਾ ਤੋਤਾ, ਚੂਰੀ ਖਵਾਉਣ 'ਤੇ ਬੋਲਦਾ ਹੈ, ਜਦੋਂ ਉਸ ਨੂੰ ਜਿਆਦਾ ਚੂਰੀ ਮਿਲ ਜਾਂਦੀ ਹੈ ਤਾਂ ਜਿਆਦਾ ਬੋਲਦਾ ਹੈ। ਉਹਨਾਂ ਕਿਹਾ ਕਿ ਉਸ ਨੂੰ ਰਾਜਨੀਤੀ ਬਾਰੇ ਪਤਾ ਹੀ ਨਹੀਂ। ਉਹ ਰਾਜਸਥਾਨ ਤੋਂ ਆਇਆ ਹੈ, ਤੇ ਫਿਰ ਅਬੋਹਰ  ਤੋਂ ਚੋਣ ਹਾਰਿਆ। ਉਹਨਾਂ ਕਿਹਾ ਕਿ ਜਾਖੜ ਦੀ ਮੌਜੂਦਗੀ ਉਹਨਾਂ ਪਹਿਲੀ ਵਾਰ ਅਰਬਨ ਸੀਟ ਹਾਰੀ ਹੈ। 

ਉਧਰ ਸੁਨੀਲ ਜਾਖੜ ਨੇ ਕਿਹਾ ਕਿ ਹੁਣ ਤੱਕ ਪ੍ਰਤਾਪ ਬਾਜਵਾ ਅਤੇ ਦੂਲੋ ਆਪਣੀ ਹੀ ਸਰਕਾਰ ਦਾ ਵਿਰੋਧ ਕਰਦੇ ਸਨ ਹੁਣ ਵਿਰੋਧੀਆਂ ਨਾਲ ਰਲ ਗਏ ਨੇ, ਉਨ੍ਹਾਂ ਕਿਹਾ ਮੈਂ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਦਿੱਤੀ ਹੈ ਅਤੇ ਜਲਦ ਗਦਾਰਾਂ ਦਾ ਹਿਸਾਬ ਹੋਵੇਗਾ। 

ਇਸ ਤੋਂ ਪਹਿਲਾਂ ਰਾਜਪਾਲ ਕੋਲ ਜਦੋਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਪਹੁੰਚੇ ਸਨ ਤਾਂ ਸੁਨੀਲ ਜਾਖੜ ਨੇ ਦੋਵਾਂ 'ਤੇ ਵੱਡਾ ਹਮਲਾ ਕੀਤਾ ਸੀ, ਉਨ੍ਹਾਂ ਨੇ ਕਿਹਾ ਸੀ, ਰਾਜਸਭਾ ਐੱਮਪੀ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਸ਼ਰਮ ਆਉਣੀ ਚਾਹੀਦੀ ਹੈ, ਜਿਸ ਥਾਲੀ ਵਿੱਚ ਖਾਧਾ ਉਸੇ ਵਿੱਚ ਛੇਦ ਕੀਤਾ, ਹੁਣ ਉਸੀ ਦੀ ਪਿੱਠ ਵਿੱਚ ਛੁਰਾ ਮਾਰਿਆ'   

ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਸੀ ਹੁਣ ਸਮਾਂ ਆ ਗਿਆ ਹੈ ਕਿ ਬਾਜਵਾ ਅਤੇ ਦੂਲੋ ਵਰਗੇ ਲੋਕਾਂ ਤੋਂ ਪਾਰਟੀ ਨੂੰ ਬਚਾਇਆ ਜਾ ਸਕੇ ਜਿੰਨਾਂ ਨੂੰ ਪਾਰਟੀ ਨੇ ਪਾਲਿਆ ਹੁਣ ਉਹ ਇਸੇ ਪਾਰਟੀ ਨੂੰ ਢਾਹ ਲਾਉਣ ਵਿੱਚ ਲੱਗੇ ਨੇ। 

Watch Live Tv-

Trending news