'99% MLA ਕੈਪਟਨ ਖ਼ਿਲਾਫ਼ ਇੰਟਰਵਿਊ ਕਰੇ ਸੋਨੀਆ'- ਪ੍ਰਤਾਪ ਬਾਜਵਾ
Advertisement
Article Detail0/zeephh/zeephh725300

'99% MLA ਕੈਪਟਨ ਖ਼ਿਲਾਫ਼ ਇੰਟਰਵਿਊ ਕਰੇ ਸੋਨੀਆ'- ਪ੍ਰਤਾਪ ਬਾਜਵਾ

ਪ੍ਰਤਾਪ ਸਿੰਘ ਬਾਜਵਾ ਨੇ ਫਿਰ ਕੀਤਾ ਕੈਪਟਨ ਅਮਰਿੰਦਰ ਸਿੰਘ 'ਤੇ ਸਿਆਸੀ ਹਮਲਾ 

ਪ੍ਰਤਾਪ ਸਿੰਘ ਬਾਜਵਾ ਨੇ ਫਿਰ ਕੀਤਾ ਕੈਪਟਨ ਅਮਰਿੰਦਰ ਸਿੰਘ 'ਤੇ ਸਿਆਸੀ ਹਮਲਾ

ਦਿੱਲੀ :  ਪੰਜਾਬ ਕਾਂਗਰਸ ਦੀ ਖ਼ਾਨਾ-ਜੰਗੀ ਹੁਣ ਕਲਾਇਮੈਕਸ  ਵੱਲ ਵਧ ਰਹੀ ਹੈ, ਸੁਨੀਲ ਜਾਖੜ  ਨੇ ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਦੀ ਸ਼ਿਕਾਇਤ ਸੋਨੀਆ ਗਾਂਧੀ ਨੂੰ ਕੀਤੀ ਤਾਂ ਹੁਣ ਪ੍ਰਤਾਪ ਬਾਜਵਾ ਨੇ ਵੀ ਹਾਈਕਮਾਨ ਨੂੰ ਇੱਕ ਸਿਫ਼ਾਰਿਸ਼ ਕੀਤੀ ਹੈ, ਕਾਂਗਰਸ ਦੇ ਰਾਜਸਭਾ ਮੈਂਬਰ ਪ੍ਰਤਾਪ ਬਾਜਵਾ ਨੇ 'ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਸਿਆਸੀ  ਹਾਲਾਤਾਂ ਬਾਰੇ ਸਥਿਤੀ ਜਾਣਨੀ ਹੈ ਤਾਂ  CLP ਦੀ ਮੀਟਿੰਗ ਦਿੱਲੀ ਬੁਲਾਊ ਵਿਧਾਇਕਾਂ ਦਾ ਇੰਟਰਵਿਊ ਕਰੋ, 99 % MLA ਮੁੱਖ ਮੰਤਰੀ ਕੈਪਟਨ ਦੇ ਖ਼ਿਲਾਫ਼ ਹੋਣਗੇ', ਸਿਰਫ਼ ਇੰਨਾ ਹੀ ਨਹੀਂ ਬਾਜਵਾ ਨੇ ਕਿਹਾ ਚਾਰ ਸਾਲ ਗੁਜ਼ਰ ਚੁੱਕੇ ਨੇ ਹੁਣ ਕੋਈ ਉਮੀਦ ਨਹੀਂ ਹੈ, ਲੀਡਰਸ਼ਿਪ ਬਦਲੋ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਰਨ ਦੇ ਤਰੀਕੇ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ ਹੈ,ਉਨ੍ਹਾਂ ਕਿਹਾ ਜਨਤਾ ਨੇ 2/3 ਬਹੁਮਤ ਨਾਲ ਸਰਕਾਰ ਬਣਾਈ ਸੀ ਪਰ ਸਾਡੀ ਸਰਕਾਰ ਖਰੀ ਨਹੀਂ ਉੱਤਰ ਰਹੀ ਹੈ

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਐਕਸਾਈਜ਼ ਅਤੇ ਗ੍ਰਹਿ ਵਿਭਾਗ ਦੋਵੇਂ ਮੁੱਖ ਮੰਤਰੀ ਕੈਪਟਨ ਕੋਲ ਨੇ,ਫਿਰ ਕਿਉਂ ਨਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਜ਼ਹਿਰੀਲੀ ਸ਼ਰਾਬ ਨਾਲ ਹੋਇਆ ਮੌਤਾਂ ਦੇ ਲਈ ਜ਼ਿੰਮੇਵਾਰ ?  ਉਨ੍ਹਾਂ ਕਿਹਾ ਡਵੀਜ਼ਨਲ ਕਮਿਸ਼ਨਰ ਕਿਵੇਂ ਮੁੱਖ ਮੰਤਰੀ ਦੀ ਜਾਂਚ ਕਰ ਸਕਦਾ ਹੈ ? ਜੇਕਰ ਜਾਂਚ ਵਿੱਚ ਮੁੱਖ ਮੰਤਰੀ ਦੇ ਖ਼ਿਲਾਫ਼ ਕੁੱਝ ਨਿਕਲ ਦਾ ਵੀ ਹੈ ਤਾਂ ਕਿ ਡਵੀਜ਼ਨਲ ਕਮਿਸ਼ਨਰ ਮੁੱਖ ਮੰਤਰੀ 'ਤੇ ਉਂਗਲ ਚੁੱਕਣ ਦੀ ਹਿੰਮਤ ਕਰ ਸਕਦਾ ਹੈ ? ਬਾਜਵਾ ਨੇ ਕਿਹਾ ਇਸੇ ਲਈ ਅਸੀਂ CBI,ED ਜਾਂ ਫ਼ਿਰ ਸਿਟਿੰਗ ਜੱਜ ਤੋਂ ਜਾਂਚ ਦੀ ਮੰਗ ਕਰ ਰਹੇ ਹਾਂ 

ਤਰਨਤਾਰਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫ਼ੇਰੀ 'ਤੇ ਤੰਜ ਕੱਸ ਦੇ ਹੋਏ ਬਾਜਵਾ ਨੇ ਕਿਹਾ 5 ਮਹੀਨੇ ਬਾਅਦ ਮੁੱਖ ਮੰਤਰੀ ਸਾਡੇ ਅਤੇ ਵਿਰੋਧੀ ਧਿਰਾ ਦੇ ਦਬਾਅ ਤੋਂ ਬਾਅਦ ਬਾਹਰ ਨਿਕਲੇ ਨੇ

ਪ੍ਰਤਾਪ ਸਿੰਘ ਬਾਜਵਾ ਨੇ ਐਕਸਾਈਜ਼ ਵਿਭਾਗ ਨੂੰ ਪਿਛਲੇ 4 ਸਾਲਾਂ ਵਿੱਚ ਹੋਏ ਘਾਟੇ ਨੂੰ ਲੈਕੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੰਕੜਿਆਂ ਦੇ ਜ਼ਰੀਏ ਘੇਰਿਆ, ਉਨ੍ਹਾਂ ਕਿਹਾ ਐਕਸਾਈਜ਼ ਵਿੱਚ ਹਮੇਸ਼ਾ ਸਰਕਾਰਾਂ ਨੂੰ ਤੈਅ ਟੀਚੇ ਤੋਂ ਵਧ ਮਿਲਦਾ ਹੈ ਪਰ ਪਿਛਲੇ 3 ਸਾਲਾਂ ਵਿੱਚ ਲਗਾਤਾਰ ਘਾਟਾ ਹੋ ਰਿਹਾ ਹੈ,ਬਾਜਵਾ ਨੇ ਦਾਅਵਾ ਕੀਤਾ ਕਿ ਪਹਿਲੇ ਸਾਲ ਐਕਸਾਈਜ਼ 'ਚ 283 ਕਰੋੜ ਦਾ ਘਾਟਾ ਹੋਇਆ ,ਦੂਜੇ ਸਾਲ 750 ਕਰੋੜ ਤੀਜੇ ਸਾਲ ਘਾਟਾ ਵਧ ਕੇ 1400 ਕਰੋੜ ਦਾ ਨੁਕਸਾਨ ਹੋਇਆ ਸੀ

ਜਾਖੜ ਦਾ ਬਾਜਵਾ ਨੂੰ ਜਵਾਬ 

ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਦਾ ਜਵਾਬ ਸੁਨੀਲ ਜਾਖੜ ਨੇ ਦਿੱਤਾ ਉਨ੍ਹਾਂ ਕਿਹਾ ਹੁਣ ਤੱਕ ਪ੍ਰਤਾਪ ਬਾਜਵਾ ਅਤੇ ਦੂਲੋ ਆਪਣੀ ਹੀ ਸਰਕਾਰ ਦਾ ਵਿਰੋਧ ਕਰਦੇ ਸਨ ਹੁਣ ਵਿਰੋਧੀਆਂ ਨਾਲ ਰਲ ਗਏ ਨੇ, ਉਨ੍ਹਾਂ ਕਿਹਾ ਮੈਂ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਦਿੱਤੀ ਹੈ ਅਤੇ ਜਲਦ ਗਦਾਰਾਂ ਦਾ ਹਿਸਾਬ ਹੋਵੇਗਾ

ਇਸ ਤੋਂ ਪਹਿਲਾਂ ਰਾਜਪਾਲ ਕੋਲ ਜਦੋਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਪਹੁੰਚੇ ਸਨ ਤਾਂ ਸੁਨੀਲ ਜਾਖੜ ਨੇ ਦੋਵਾਂ 'ਤੇ ਵੱਡਾ ਹਮਲਾ ਕੀਤਾ ਸੀ, ਉਨ੍ਹਾਂ ਨੇ ਕਿਹਾ ਸੀ, ਰਾਜਸਭਾ ਐੱਮਪੀ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਸ਼ਰਮ ਆਉਣੀ ਚਾਹੀਦੀ ਹੈ, ਜਿਸ ਥਾਲੀ ਵਿੱਚ ਖਾਧਾ ਉਸੇ ਵਿੱਚ ਛੇਦ ਕੀਤਾ, ਹੁਣ ਉਸੀ ਦੀ ਪਿੱਠ ਵਿੱਚ ਛੁਰਾ ਮਾਰਿਆ'   
  
ਜਾਖੜ ਨੇ ਕਿਹਾ ਸੀ ਕਿ ਸਾਨੂੰ ਵੀ ਸ਼ਰਾਬ ਕਾਂਡ ਵਿੱਚ ਮਾਰੇ ਗਏ ਪਰਿਵਾਰਾਂ ਨਾਲ ਹਮਦਰਦੀ ਹੈ ਪਰ ਇਹ ਭਿਆਨਕ ਵਾਰਦਾਤ ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਅਨੁਸ਼ਾਸਨ ਭੰਗ ਕਰਨ ਦਾ ਲਾਇਸੈਂਸ ਨਹੀਂ ਦਿੰਦੀ ਹੈ 

ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਸੀ ਹੁਣ ਸਮਾਂ ਆ ਗਿਆ ਹੈ ਕਿ ਬਾਜਵਾ ਅਤੇ ਦੂਲੋ ਵਰਗੇ ਲੋਕਾਂ ਤੋਂ ਪਾਰਟੀ ਨੂੰ ਬਚਾਇਆ ਜਾ ਸਕੇ ਜਿੰਨਾਂ ਨੂੰ ਪਾਰਟੀ ਨੇ ਪਾਲਿਆ ਹੁਣ ਉਹ ਇਸੇ ਪਾਰਟੀ ਨੂੰ ਢਾਹ ਲਾਉਣ ਵਿੱਚ ਲੱਗੇ ਨੇ,ਉਨ੍ਹਾਂ ਕਿਹਾ ਮੈਂ ਇਹਨਾਂ ਦੋਵਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲੈਣ ਦੀ ਵਕਾਲਤ ਕਰਦਾ ਹਾਂ ਜਿੰਨਾ ਨੇ ਇਸ ਸ਼ਰਾਬ ਹਾਦਸੇ ਵਿੱਚ ਆਪਣੀ ਸਿਆਸੀ ਭਵਿੱਖ ਤਲਾਸ਼ਨ ਦੀ ਕੋਸ਼ਿਸ਼ ਕੀਤੀ ਹੈ  

 

Trending news