ਨਵੰਬਰ ਤੱਕ PM ਗ਼ਰੀਬ ਕਲਿਆਣ ਯੋਜਨਾ ਦਾ ਵਿਸਤਾਰ,80 ਕਰੋੜ ਲੋਕਾਂ ਨੂੰ ਮਿਲੇਗਾ ਮੁਫ਼ਤ ਰਾਸ਼ਨ:PM ਮੋਦੀ

ਕੋਰੋਨਾ ਕਾਲ ਦੌਰਾਨ ਦੇਸ਼ ਦੇ ਨਾਂ 6ਵੀਂ ਵਾਰ ਸੰਬੋਧਨ

ਨਵੰਬਰ ਤੱਕ PM ਗ਼ਰੀਬ ਕਲਿਆਣ ਯੋਜਨਾ ਦਾ ਵਿਸਤਾਰ,80 ਕਰੋੜ ਲੋਕਾਂ ਨੂੰ ਮਿਲੇਗਾ ਮੁਫ਼ਤ ਰਾਸ਼ਨ:PM ਮੋਦੀ
ਕੋਰੋਨਾ ਕਾਲ ਦੌਰਾਨ ਦੇਸ਼ ਦੇ ਨਾਂ 6ਵੀਂ ਵਾਰ ਸੰਬੋਧਨ

ਦਿੱਲੀ : ਕੋਰੋਨਾ ਕਾਲ ਵਿੱਚ ਦੇਸ਼ ਦੇ ਨਾਂ 6ਵੀਂ ਵਾਰ ਸੰਬੋਧਨ ਵਿੱਚ ਪੀਐੱਮ ਨਰੇਂਦਰ ਮੋਦੀ ਨੇ ਕਿਹਾ ਕਿ ਅਨਲੌਕ ਹੋਣ ਦੇ ਬਾਅਦ ਲਾਪਰਵਾਹੀ ਵੇਖਣ ਨੂੰ ਮਿਲੀ ਹੈ, ਹਾਲਾਂਕਿ ਲੌਕਡਾਊਨ ਦੇ ਦੌਰਾਨ ਭਾਰਤ ਨੇ ਨਿਯਮਾਂ ਦਾ ਪਾਲਨ ਕੀਤਾ, ਜਿਸ ਨਾਲ ਹਜ਼ਾਰਾਂ ਜ਼ਿੰਦਗੀਆਂ ਬੱਚ ਸਕੀਆਂ,ਕੋਰੋਨਾ ਨਾਲ ਲੜ ਦੇ ਲੜ ਦੇ Unlock-2 ਵਿੱਚ ਅਸੀਂ ਦਾਖ਼ਲ ਹੋ ਚੁੱਕੇ ਹਾਂ, ਅਸੀਂ ਇਸ ਮੌਸਮ ਵਿੱਚ ਦਾਖ਼ਲ ਹੋ ਰਹੇ ਹਾਂ ਜਿੱਥੇ ਸਰਦੀ,ਜੁਕਾਮ,ਬੁਖ਼ਾਰ ਹੁੰਦਾ ਹੈ, ਮਾਮਲੇ ਵਧ ਰਹੇ ਨੇ, ਮੇਰੀ ਤੁਹਾਨੂੰ ਬੇਨਤੀ ਹੈ ਕਿ ਆਪਣਾ ਧਿਆਨ ਰੱਖੋਂ, ਕੋਰੋਨਾ ਤੋਂ ਸਾਡੀ ਮੌਤ ਦਰ ਵੇਖੀਂ ਜਾਵੇ ਤਾਂ ਭਾਰਤ ਸੰਭਲੀ ਹੋਈ ਸਥਿਤੀ ਵਿੱਚ ਹੈ, ਸਮੇਂ ਨਾਲ ਲਏ ਗਏ ਫ਼ੈਸਲੇ ਨਾਲ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਿਆਂ ਨੇ

ਕੋਰੋਨਾ ਤੋਂ ਬਚਨ ਦੇ ਲਈ ਅਲਰਟ ਜ਼ਰੂਰੀ ਹੈ

ਉਨ੍ਹਾਂ ਨੇ ਕਿਹਾ ਲੌਕਡਾਊਨ-1 ਵਿੱਚ ਲਾਪਰਵਾਹੀ ਵਧੀ ਹੈ, ਪਹਿਲਾਂ ਅਸੀਂ 2 ਗਜ ਦੀ ਦੂਰੀ, ਸਮਾਜਿਕ ਦੂਰੀ  ਨੂੰ ਲੈਕੇ ਅਲਰਟ ਸੀ ਪਰ ਇਸ ਵਿੱਚ ਲਾਪਰਵਾਹੀ ਵੇਖੀ ਜਾ ਰਹੀ ਹੈ,ਸਾਨੂੰ ਹੁਣ ਜ਼ਿਆਦਾ ਅਲਰਟ ਹੋਣਾ ਹੋਵੇਗਾ,ਕੰਟੇਨਮੈਂਟ ਜ਼ੋਨ ਵਿੱਚ ਜਿਹੜੇ ਲੋਕ ਨੇ ਉਨ੍ਹਾਂ ਨੂੰ ਨਿਯਮਾਂ ਦਾ ਪਾਲਨ ਕਰਨਾ ਹੋਵੇਗਾ, ਦੇਸ਼ ਦੇ ਇੱਕ ਪੀਐੱਮ 'ਤੇ ਜੁਰਮਾਨਾ ਇਸ ਲਈ ਲੱਗ ਗਿਆ ਹੈ ਕਿਉਂਕਿ ਉਹ ਬਿਨਾਂ ਮਾਸਕ ਲੱਗਾ ਕੇ ਪਹੁੰਚ ਗਿਆ ਸੀ,ਉਸੀ ਤਰ੍ਹਾਂ ਸਥਾਨਕ ਪ੍ਰਸ਼ਾਸਨ ਨੂੰ ਵੀ ਚੁਸਤੀ ਵਿਖਾਉਣੀ ਹੋਵੇਗੀ, ਪਿੰਡ ਦਾ ਪ੍ਰਧਾਨ ਹੋਵੇ ਜਾਂ ਫਿਰ ਪੀਐੱਮ ਕੋਈ ਵੀ ਨਿਯਮਾਂ ਤੋਂ ਵਧ ਕੇ ਨਹੀਂ ਹੈ

ਪੀਐੱਮ ਮੋਦੀ ਨੇ ਕਿਹਾ ਕੋਰੋਨਾ ਸੰਕਟ ਦੌਰਾਨ ਗਰੀਬਾਂ ਨੂੰ ਹਰ ਕਿਸੀ ਨੇ ਖਾਣਾ ਖਵਾਇਆ, ਸਮੇਂ 'ਤੇ ਫ਼ੈਸਲਾ ਲੈਣ ਨਾਲ ਸੰਕਟ ਦਾ ਮੁਕਾਬਲਾ ਸੰਭਵ ਹੋ ਸਕਿਆ ਹੈ, 20 ਕਰੋੜ ਗਰੀਬਾਂ ਦੇ ਜਨਧੰਨ ਖਾਤਿਆਂ ਵਿੱਚ ਪੈਸੇ ਪਾਏ ਗਏ, ਪਿੰਡਾਂ ਵਿੱਚ ਰੁਜ਼ਗਾਰ ਦੇਣ ਵਿੱਚ ਤੇਜ਼ੀ ਆਈ ਹੈ, ਪਿੰਡਾਂ ਵਿੱਚ ਰੋਜ਼ਗਾਰ ਦੇ ਲਈ 50 ਹਜ਼ਾਰ ਕਰੋੜ ਖ਼ਰਚ ਕੀਤੇ ਜਾ ਰਹੇ ਨੇ,80 ਕਰੋੜ ਤੋਂ ਵਧ ਲੋਕਾਂ ਨੂੰ 3 ਮਹੀਨੇ ਦਾ ਰਾਸ਼ਨ ਮੁਫ਼ਤ ਮਿਲਿਆ 

ਪੀਐੱਮ ਮੋਦੀ ਨੇ ਕਿਹਾ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ, ਇੰਨੇ ਵੱਡੇ ਦੇਸ਼ ਵਿੱਚ ਕੋਈ ਵੀ ਭਰਾ ਭੁੱਖਾ ਨਾ ਰਹੇ,ਪੀਐੱਮ ਕਲਿਆਣ ਯੋਜਨਾ ਦੇ ਤਹਿਤ ਪੋਣੇ 2 ਲੱਖ ਕਰੋੜ ਨੂੰ ਪੈਕੇਜ ਦਿੱਤਾ ਗਿਆ,20 ਕਰੋੜ ਗਰੀਬਾਂ ਦੇ ਖਾਤੇ ਵਿੱਚ,31 ਹਜ਼ਾਰ ਕਰੋੜ ਜਮਾ ਕਰਵਾਏ,9 ਕਰੋੜ ਕਿਸਾਨਾਂ ਦੇ ਖਾਤੇ ਵਿੱਚ 9 ਹਜ਼ਾਰ ਕਰੋੜ ਜਮਾ ਕਰਵਾਏ,ਕੋਰਨਾ ਨਾਲ ਲੜ ਦੇ ਹੋਏ 80 ਕਰੋੜ ਲੋਕਾਂ ਨੂੰ 3 ਮਹੀਨੇ ਦਾ ਰਾਸ਼ਨ ਮੁਫ਼ਤ ਦਿੱਤਾ ਗਿਆ ਜੋ ਅਮਰੀਕਾ ਦੀ ਕੁੱਲ ਆਬਾਦੀ ਦਾ ਢਾਈ ਗੁਣਾ ਅਤੇ ਬ੍ਰਿਟੇਨ ਦੀ ਆਬਾਦੀ ਦਾ 12 ਗੁਣਾ  ਹੈ
 
ਪੀਐੱਮ ਮੋਦੀ ਦੇ ਅਹਿਮ ਐਲਾਨ 

ਮਾਨਸੂਨ ਦੌਰਾਨ ਖੇਤੀ ਖੇਤਰ ਵਿੱਚ ਜ਼ਿਆਦਾ ਕੰਮ ਹੁੰਦਾ ਹੈ, ਦੂਜੇ ਸੈਕਟਰ ਵਿੱਚ ਥੋੜ੍ਹੀ ਸੁਸਤੀ ਹੁੰਦੀ ਹੈ, ਤਿਓੁਹਾਰਾਂ ਦਾ ਸੀਜ਼ਨ ਵੀ ਸ਼ੁਰੂ ਹੋਣ ਲੱਗਿਆ ਹੈ, ਇੰਨਾ ਸਭ ਨੂੰ ਵੇਖ ਦੇ ਹੋਏ ਪ੍ਰਧਾਨ ਮੰਤਰੀ ਨੇ ਗ਼ਰੀਬ ਕਲਿਆਣ ਯੋਜਨਾ ਦਾ ਵਿਸਤਾਰ ਨਵੰਬਰ ਦੇ ਅਖ਼ੀਰ ਤੱਕ ਕਰ ਦਿੱਤਾ ਹੈ, 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦੇਣ ਵਾਲੀ ਯੋਜਨਾ ਦਾ ਲਾਭ ਮਿਲੇਗਾ, ਇੰਨਾ ਪੰਜ ਮਹੀਨਿਆਂ ਵਿੱਚ 5 ਕਿੱਲੋ ਕਣਕ ਹਰ ਪਰਿਵਾਰ ਨੂੰ 1 ਕਿੱਲੋ ਛੋਲੇ ਵੀ ਮੁਫ਼ਤ ਮਿਲਣਗੇ, ਇਸ 'ਤੇ 90 ਹਜ਼ਾਰ ਕਰੋੜ ਖ਼ਰਚ ਕੀਤੇ ਜਾਣਗੇ, ਪਿਛਲੇ ਤਿੰਨ ਮਹੀਨੇ ਨੂੰ ਜੋੜ ਲਿਆ ਜਾਵੇ ਤਾਂ ਇਹ ਡੇਢ ਲੱਖ ਕਰੋੜ ਦਾ ਖ਼ਰਚ ਹੈ