ਪੰਜਾਬ ਬੀਜੇਪੀ ਦੇ ਇਸ ਸਾਬਕਾ ਕੈਬਨਿਟ ਮੰਤਰੀ ਨੂੰ ਜਾਨ ਦਾ ਖ਼ਤਰਾ,ਹਾਈਕੋਰਟ ਪਹੁੰਚਿਆ,ਅਦਾਲਤ ਨੇ ਦਿੱਤੇ ਇਹ ਵੱਡੇ ਨਿਰਦੇਸ਼

ਬੀਜੇਪੀ ਦੇ ਆਗੂ ਤੀਕਸ਼ਨ ਸੂਦ ਨੂੰ ਮਿਲੀ ਪੰਜਾਬ ਹਰਿਆਣਾ ਹਾਈਕੋਰਟ ਤੋਂ ਸੁਰੱਖਿਆ 

ਪੰਜਾਬ ਬੀਜੇਪੀ ਦੇ ਇਸ ਸਾਬਕਾ ਕੈਬਨਿਟ ਮੰਤਰੀ ਨੂੰ ਜਾਨ ਦਾ ਖ਼ਤਰਾ,ਹਾਈਕੋਰਟ ਪਹੁੰਚਿਆ,ਅਦਾਲਤ ਨੇ ਦਿੱਤੇ ਇਹ ਵੱਡੇ ਨਿਰਦੇਸ਼
ਬੀਜੇਪੀ ਦੇ ਆਗੂ ਤੀਕਸ਼ਨ ਸੂਦ ਨੂੰ ਮਿਲੀ ਪੰਜਾਬ ਹਰਿਆਣਾ ਹਾਈਕੋਰਟ ਤੋਂ ਸੁਰੱਖਿਆ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ :  ਖੇਤੀ ਕਾਨੂੰਨ ਦੇ ਹੱਕ ਵਿੱਚ ਬਿਆਨ ਦੇ ਰਹੇ  ਪੰਜਾਬ ਬੀਜੇਪੀ ਦੇ ਆਗੂਆਂ ਵੱਲੋਂ ਲਗਾਤਾਰ ਪ੍ਰਦਰਸ਼ਨਕਾਰੀ ਕਿਸਾਨਾਂ 'ਤੇ ਨਿਸ਼ਾਨੇ ਲਗਾਏ ਜਾ ਰਹੇ ਸਨ,ਜਿਸ ਦੀ ਵਜ੍ਹਾਂ ਕਰਕੇ  ਕਿਸਾਨ ਜਥੇਬੰਦੀਆਂ ਵੱਲੋਂ ਬੀਜੇਪੀ ਦੇ ਸੀਨੀਅਰ ਆਗੂਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ,ਇਸ ਦੌਰਾਨ ਬੀਜੇਪੀ ਦੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਵੱਲੋਂ ਕਿਸਾਨ ਖਿਲਾਫ਼ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਸੀ  ਜਿਸ ਤੋਂ ਭੜਕੇ ਕਿਸਾਨਾਂ ਨੇ ਸੂਦ ਦੇ ਘਰ ਦੇ ਬਾਹਰ ਗੋਹਾ ਸੁੱਟ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਤੀਕਸ਼ਨ ਸੂਦ  ਨੇ ਪੰਜਾਬ ਹਰਿਆਣਾ ਹਾਈਕੋਰਟ ਤੋਂ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਲਈ ਪਟੀਸ਼ਨ ਦਾਖ਼ਲ ਕੀਤੀ ਸੀ,ਅਦਾਲਤ ਨੇ ਫਿਲਹਾਲ ਅੰਤਰਿਮ ਰਾਹਤ ਦਿੰਦੇ ਹੋਏ ਸੂਦ ਨੂੰ 2 PSO ਦਿੱਤੇ ਨੇ ਅਤੇ ਘਰ ਦੀ ਸੁਰੱਖਿਆ ਦੇ ਲਈ 4 ਸੁਰੱਖਿਆ ਮੁਲਾਜ਼ਮਾਂ ਦੀ ਤੈਨਾਤੀ ਦੇ ਨਿਰਦੇਸ਼ ਦਿੱਤੇ ਨੇ,ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ  ਸੀ  

ਮੁੱਖ ਮੰਤਰੀ ਕੈਪਟਨ ਨੇ ਧਾਰਾ 307 ਹਟਾਉਣ ਦੇ ਨਿਰਦੇਸ਼ ਦਿੱਤੇ ਸਨ  

ਕੁੱਝ ਦਿਨ ਪਹਿਲਾਂ ਕਿਸਾਨ ਅੰਦੋਲਨ ਨੂੰ ਲੈਕੇ ਬੀਜੇਪੀ ਦੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਨੇ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਗੁੱਸੇ ਵਿੱਚ ਕੁੱਝ ਕਿਸਾਨ ਨੌਜਵਾਨਾਂ ਨੇ ਸੂਦ ਦੇ ਘਰ ਵਿੱਚ ਗੋਹਾ ਸੁੱਟ ਦਿੱਤਾ ਸੀ,ਪੁਲਿਸ ਨੇ ਇਸ ਮਾਮਲੇ ਵਿੱਚ ਨੌਜਵਾਨਾਂ ਖਿਲਾਫ਼ 307 ਦਾ ਮੁਕਦਮਾ ਦਰਜ ਕੀਤਾ ਸੀ,ਪ੍ਰਦਰਸ਼ਨਕਾਰੀਆਂ ਖਿਲਾਫ਼ ਧਾਰਾ 307 ਦਰਜ ਹੋਣ ਦਾ ਵੱਡੇ ਪੱਧਰ ਤੇ ਵਿਰੋਧ ਸ਼ੁਰੂ ਹੋ ਗਿਆ ਸੀ ਜਿਸ ਤੋਂ  ਬਾਅਦ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਾਰਾ 307 ਹਟਾਉਣ ਦੇ ਨਿਰਦੇਸ਼ ਦਿੱਤੇ ਸਨ ਨਾਲ ਹੀ ਧਾਰਾ ਲਗਾਉਣ ਵਾਲੇ SHO ਖਿਲਾਫ਼ ਕਾਰਵਾਹੀ ਕਰਦੇ ਹੋਏ ਉਸ ਦਾ ਟਰਾਂਸਫਰ ਕਰ ਦਿੱਤਾ ਗਿਆ ਸੀ,ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਪ੍ਰਦਰਸ਼ਨਕਾਰੀਆਂ ਖਿਲਾਫ਼ ਅਜਿਹੀ ਗੰਭੀਰ ਧਾਰਾਵਾਂ ਨਹੀਂ ਬਣ ਦੀਆਂ ਸਨ