ਪੰਜਾਬ ਸਰਕਾਰ ਨੇ ਮੁੜ ਵਧਾਈ ਸਖ਼ਤੀ ! ਨਵੀਂਆਂ ਪਾਬੰਦੀਆਂ ਕੀਤੀਆਂ ਲਾਗੂ, ਮੁਕੰਮਲ ਲਾਕਡਾਊਨ ਬਾਰੇ ਕਹੀ ਇਹ ਗੱਲ
Advertisement
Article Detail0/zeephh/zeephh894058

ਪੰਜਾਬ ਸਰਕਾਰ ਨੇ ਮੁੜ ਵਧਾਈ ਸਖ਼ਤੀ ! ਨਵੀਂਆਂ ਪਾਬੰਦੀਆਂ ਕੀਤੀਆਂ ਲਾਗੂ, ਮੁਕੰਮਲ ਲਾਕਡਾਊਨ ਬਾਰੇ ਕਹੀ ਇਹ ਗੱਲ

ਕਰੋਨਾ ਦੇ ਚੱਲਦੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਸੂਬੇ ਦੇ ਵਿੱਚ ਸਖਤੀ ਵਧਾਈ ਜਾ ਰਹੀ ਹੈ.

ਪੰਜਾਬ ਸਰਕਾਰ ਨੇ ਮੁੜ ਵਧਾਈ ਸਖ਼ਤੀ ! ਨਵੀਂਆਂ ਪਾਬੰਦੀਆਂ ਕੀਤੀਆਂ ਲਾਗੂ, ਮੁਕੰਮਲ ਲਾਕਡਾਊਨ ਬਾਰੇ ਕਹੀ ਇਹ ਗੱਲ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਕਰੋਨਾ ਦੇ ਚੱਲਦੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਸੂਬੇ ਦੇ ਵਿੱਚ ਸਖਤੀ ਵਧਾਈ ਜਾ ਰਹੀ ਹੈ. ਜਿੱਥੇ ਬੀਤੇ ਦਿਨ ਸਰਕਾਰ ਦੇ ਵੱਲੋਂ ਨਵੀਂਆਂ ਗਾਈਡਲਾਈਂਸ ਜਾਰੀ ਕੀਤੀਆਂ ਗਈਆਂ ਸੀ ਉਥੇ ਹੀ ਹੁਣ ਕੁੱਝ ਹਦਾਇਤਾਂ ਹੋਰ ਦਿੱਤੀਆਂ ਗਈਆਂ ਨੇ.  ਜਿਨ੍ਹਾਂ ਦੀ ਪਾਲਣਾ ਨੂੰ ਸੁਨਿਸ਼ਚਿਤ ਪ੍ਰਸ਼ਾਸਨ ਅਤੇ ਪੁੁਲਿਸ ਵੱਲੋਂ ਕਰਵਾਇਆ ਜਾਏਗਾ.  

ਕਾਰ ਦੇ ਵਿਚ ਸਿਰਫ 2 ਲੋਕ ਬੈਠ ਸਕਣਗੇ. ਟੂ ਵੀਲਰ ਉੱਤੇ ਸਿਰਫ਼ ਇੱਕ ਹੀ ਸ਼ਖ਼ਸ ਨੂੰ ਮਿਲੀ ਇਜਾਜ਼ਤ. ਇਕ ਪਰਿਵਾਰ ਦੇ 2 ਲੋਕ ਜੋ ਇੱਕ ਹੀ ਘਰ ਵਿੱਚ ਰਹਿੰਦੇ ਹਨ ਉਹ ਜ਼ਰੂਰ 2 ਵ੍ਹੀਲਰ ਤੇ ਬੈਠ ਸਕਦੇ ਹਨ.

ਹੋਟਲ ਰੈਸਟੋਰੈਂਟ ਉੱਤੇ ਸਿਰਫ਼ ਟੇਕ ਅਵੇਅ ਅਤੇ ਹੋਮ ਡਿਲਿਵਰੀ ਦੀ ਇਜਾਜ਼ਤ ਹੋਵੇਗੀ ਗੈਰ ਸਰਕਾਰੀ ਦਫਤਰ ਬੰਦ ਰਹਿਣਗੇ Work From Home ਹੋਵੇਗਾ.

ਮੰਦਿਰ ਤੇ ਹੋਰ ਧਾਰਮਿਕ ਅਸਥਾਨ 6 ਵਜੇ ਬੰਦ ਹੋ ਜਾਣਗੇ.

ਬੈੰਕ ਅ ਤੇ ਸਰਕਾਰੀ ਦਫ਼ਤਰ ਉਤੇ ਬੈਂਕ 50 % ਕਪੈਸਟੀ ਨਾਲ ਖੁੱਲ੍ਹਣਗੇ

ਨਾਈਟ ਕਰਫਿਊ ਤੇ ਵੀਕੈਂਡ ਕਰਫ਼ਿਊ ਲਾਗੂ ਰਹੇਗਾ

ਪਿੰਡਾਂ ਦੇ ਵਿਚ ਇਨ੍ਹਾਂ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਲਈ ਠੀਕਰੀ ਪਹਿਰਾ ਰਹੇਗਾ

ਬਾਹਰਲੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਕਰੋਨਾ ਨੈਗੇਟਿਵ ਰਿਪੋਰਟ ਲੈ ਕੇ ਆਉਣੀ ਜ਼ਰੂਰੀ ਜਾਂ ਫਿਰ ਵੈਕਸੀਨ ਦੀ ਪਹਿਲੀ ਡੋਜ਼ ਲੱਗੀ ਹੋਣੀ ਚਾਹੀਦੀ ਹੈ   

ਵਿਆਹ ਅਤੇ ਗ਼ਮੀ ਦੇ ਸਮਾਗਮਾਂ ਵਿੱਚ ਸਿਰਫ਼ 10 ਲੋਕ ਹੀ ਸ਼ਾਮਲ ਹੋ ਸਕਦੇ ਹਨ

ਗ਼ੈਰ ਜ਼ਰੂਰੀ ਸੇਵਾਵਾਂ ਉੱਤੇ ਪਾਬੰਦੀਆਂ ਹਨ

watch live tv

Trending news