ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਹਸਪਤਾਲਾਂ ਦੀਆਂ ਸਿਹਤ ਸੇਵਾਵਾਂ ਦੀਆਂ ਫੀਸਾਂ 'ਚ ਵਾਧਾ
Advertisement
Article Detail0/zeephh/zeephh738008

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਹਸਪਤਾਲਾਂ ਦੀਆਂ ਸਿਹਤ ਸੇਵਾਵਾਂ ਦੀਆਂ ਫੀਸਾਂ 'ਚ ਵਾਧਾ

ਪੰਜਾਬ ਸਰਕਾਰ ਦੇ ਪੰਜਾਬ ਹੈਲਥਲਥ ਸਿਸਟਮ ਕਾਰਪੋਰੇਸ਼ਨ ਵਲੋਂ ਐਬੂਲੈਂਸ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ, ਜੋ ਪਹਿਲਾਂ ਐਬੂਲੈਂਸ 5 ਰੁਪਏ ਪ੍ਰਤੀ ਕਿਲੋਮੀਟਰ ਪੈਸੇ ਲੈਂਦੀ ਸੀ ਹੁਣ 15 ਰੁਪਏ ਪ੍ਰਤੀ ਕਿਲੋਮੀਟਰ ਲਵੇਂਗੀ। 

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਹਸਪਤਾਲਾਂ ਦੀਆਂ ਸਿਹਤ ਸੇਵਾਵਾਂ ਦੀਆਂ ਫੀਸਾਂ 'ਚ ਵਾਧਾ

ਤਪਿਨ ਮਲਹੋਤਰਾ/ ਚੰਡੀਗੜ੍ਹ: Punjab Health system Corporation ਵੱਲੋਂ ਐਬੂਲੈਂਸ ਸਰਜਰੀ ਲੈਬੋਟਰੀ ਟੈਸਟ ਸਹਿਤ ਹੋਰ ਸੁਵਿਧਾਵਾਂ 'ਚ ਦੁੱਗਣਾ ਵਾਧਾ ਕਰ ਦਿੱਤਾ। ਜਿਸ ਦੌਰਾਨ ਵਿਰੋਧੀ ਧਿਰਾਂ ਸਰਕਾਰ ਨੂੰ ਘੇਰ ਰਹੀਆਂ ਹਨ ਅਤੇ ਆਮ ਲੋਕ ਵੀ ਨਰਾਜ਼ ਹੋ ਰਹੇ ਹਨ। ਦਰਅਸਲ, ਪੰਜਾਬ ਸਰਕਾਰ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਤਹਿਤ ਐਬੂਲੈਂਸ  ਅਤੇ ਹੋਰ  ਸੁਵਿਧਾਵਾਂ ਦੇ ਭਾਅ ਦੁਗਣੇ ਕਰ ਦਿੱਤੇ ਹਨ। 

ਪੰਜਾਬ ਸਰਕਾਰ ਦੇ ਪੰਜਾਬ ਹੈਲਥਲਥ ਸਿਸਟਮ ਕਾਰਪੋਰੇਸ਼ਨ ਵਲੋਂ ਐਬੂਲੈਂਸ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ, ਜੋ ਪਹਿਲਾਂ ਐਬੂਲੈਂਸ 5 ਰੁਪਏ ਪ੍ਰਤੀ ਕਿਲੋਮੀਟਰ ਪੈਸੇ ਲੈਂਦੀ ਸੀ ਹੁਣ 15 ਰੁਪਏ ਪ੍ਰਤੀ ਕਿਲੋਮੀਟਰ ਲਵੇਂਗੀ। 

ਜਦੋਂ ਕਿ ਓਪੀਡੀ 5 ਤੋਂ 10 ਰੁਪਏ ਕੀਤੀ ਗਈ। ਹਸਪਤਾਲ ਵਿੱਚ ਭਰਤੀ 25 ਤੋਂ ਵਧਾਕੇ 40, ਬੈੱਡ ਦੇ ਪਹਿਲਾਂ 30 ਰੁਪਏ ਲਏ ਜਾਂਦੇ ਸੀ ਹੁਣ 40 ਰੁਪਏ ਲਈ ਜਾਣਗੇ। ਮਾਇਨਰ ਸਰਜਰੀ100 ਤੋਂ ਵਧਾ ਕੇ 250 ਰੁਪਏ ਕੀਤੀ ਗਈ ਹੈ। ਉਥੇ ਹੀ ਮੋਰਚਰੀ ਵਿੱਚ ਪਈ ਲਾਸ਼ ਦੇ ਰੋਜ਼ਾਨਾ 100 ਰੁਪਏ ਲਏ ਜਾਣਗੇ। 

ਪ੍ਰਿੰਸੀਪਲ ਸੈਕਟਰੀ ਹੈਲਥ ਹੁਸਨ ਲਾਲ ਨੇ ਜੀ ਮੀਡਿਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਵਧਾਇਆ ਗਿਆ ਟੈਰਿਫ ਕੋਵਿਡ - 19 ਦੇ ਮਰੀਜ਼ਾਂ ਉੱਤੇ ਲਾਗੂ ਨਹੀਂ ਹੋਵੇਗਾ। ਹੁਸਨ ਲਾਲ ਨੇ ਕਿਹਾ ਕਿ ਉਨ੍ਹਾਂਨੇ ਹੁਣੇ ਚਾਰਜ ਸੰਭਾਲਿਆ ਹੈ ਉਨ੍ਹਾਂ ਦੇ  ਆਉਣ ਤੋਂ ਪਹਿਲਾਂ ਸਭ ਤੈਅ ਹੋ ਚੁੱਕਿਆ ਸੀ। 

Watch Live Tv-

Trending news